ਡਾ. ਇਸ਼ਾਂਕ ਵਲੋਂ ਅਤੋਵਾਲ ਸਕੂਲ ਨੂੰ 24.55 ਲੱਖ ਦੀ ਗ੍ਰਾਂਟ

ਚੱਬੇਵਾਲ ( ਹਰਪਾਲ ਲਾਡਾ ): ਚੱਬੇਵਾਲ ਵਿਧਾਨ ਸਭਾ ਖੇਤਰ ਵਿੱਚ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ ਲਈ, ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਨੇ ਡਾ. ਦਲੇਲ ਸਿੰਘ ਜੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਤੋਵਾਲ ‘ਚ 24.55 ਲੱਖ ਰੁਪਏ ਦੀ ਸਰਕਾਰੀ ਗ੍ਰਾਂਟ ਨਾਲ ਬਾਇਓਲੋਜੀ, ਕੈਮਿਸਟਰੀ ਅਤੇ ਫਿਜ਼ਿਕਸ ਲੈਬ ਸਮੇਤ ਨਵੇਂ ਕਲਾਸਰੂਮ ਬਣਾਉਣ ਦਾ ਨੀਂਵ ਪੱਥਰ ਰੱਖਿਆ।
ਇਸ ਮੌਕੇ ਉਨ੍ਹਾਂ ਨੇ ਕਿਹਾ, “ਸਿੱਖਿਆ ਦਾ ਪੱਧਰ ਤਦ ਹੀ ਉੱਚਾ ਹੋ ਸਕਦਾ ਹੈ, ਜਦੋਂ ਸਕੂਲਾਂ ਵਿੱਚ ਆਧੁਨਿਕ ਸੁਵਿਧਾਵਾਂ ਹੁੰਦੀਆਂ han । ਜਦੋਂ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ, ਤਾਂ ਵਿਦਿਆਰਥੀਆਂ ਨੂੰ ਵਧੇਰੇ ਮੌਕੇ ਮਿਲਣਗੇ ਅਤੇ ਉਹ ਭਵਿੱਖ ਵਿੱਚ ਵੱਡੀਆਂ ਉਪਲਬਧੀਆਂ ਹਾਸਲ ਕਰ ਸਕਣਗੇ।”


ਵਿਧਾਇਕ ਡਾ. ਇਸ਼ਾਂਕ ਨੇ ਆਗੇ ਕਿਹਾ, “ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਨਾਗਰਿਕਾਂ ਨੂੰ ਲੋੜੀਂਦੀਆਂ ਸੁਵਿਧਾਵਾਂ ਪ੍ਰਦਾਨ ਕਰੇ, ਪਰ ਮੇਰਾ ਉਦੇਸ਼ ਸਿਰਫ਼ ਬੁਨਿਆਦੀ ਰਾਹਤ ਨਹੀਂ, ਸਗੋਂ ਖੇਤਰ ਦੀ ਸੰਪੂਰਨ ਵਿਕਾਸ ਯੋਜਨਾ ਨੂੰ ਯਕੀਨੀ ਬਣਾਉਣਾ ਹੈ। ਸਿੱਖਿਆ ਕਿਸੇ ਵੀ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ, ਅਤੇ ਇਸ ਨੂੰ ਮਜ਼ਬੂਤ ਬਣਾਉਣਾ ਸਾਡੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ।”

ਇਸ ਸਮਾਗਮ ਵਿੱਚ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਖੇਤਰ ਦੇ ਪ੍ਰਸਿੱਧ ਵਿਅਕਤੀ ਹਾਜ਼ਰ ਰਹੇ। ਉਨ੍ਹਾਂ ਵਿੱਚ ਉਪ-ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਖਵਿੰਦਰ ਸਿੰਘ, ਰਜਨੀਸ਼ ਗੁਲਿਆਨੀ, ਸਤੀਸ਼ ਸ਼ਰਮਾ, ਸਕੂਲ ਦੇ ਪ੍ਰਿੰਸੀਪਲ ਗੁਰਮੀਤ ਸਿੰਘ, ਸਰਪੰਚ ਰਘੁਵੀਰ ਸਿੰਘ, ਲੰਬਰਦਾਰ ਗੁਰਬਖਸ਼ ਸਿੰਘ, ਪੰਚ ਦਲਜਿੰਦਰ ਸਿੰਘ, ਦਿਆਲ ਸਿੰਘ, ਬਲਵਿੰਦਰ ਸਿੰਘ, ਰਸ਼ਪਾਲ ਕੌਰ, ਬਰਜਿੰਦਰ ਕੌਰ, ਕੁਲਵਿੰਦਰ ਸਿੰਘ, ਪੂਰਵ ਪੰਚ ਬਲਬੀਰ ਸਿੰਘ, ਕਮਲਜੀਤ ਸਿੰਘ ਅਤੇ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਸ਼ਾਮਲ ਸਨ।
ਸਕੂਲ ਦੇ ਪ੍ਰਿੰਸੀਪਲ ਗੁਰਮੀਤ ਸਿੰਘ ਨੇ ਵਿਧਾਇਕ ਅਤੇ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹੋਏ ਕਿਹਾ, “ਨਵੀਆਂ ਵਿਗਿਆਨ ਪ੍ਰਯੋਗਸ਼ਾਲਾਵਾਂ ਕਰਕੇ ਵਿਦਿਆਰਥੀਆਂ ਨੂੰ ਵਿਗਿਆਨ ਦੀ ਅਧੁਨਿਕ ਅਤੇ ਵਿਵਹਾਰਿਕ ਸਿੱਖਿਆ ਮਿਲੇਗੀ, ਜਿਸ ਨਾਲ ਉਹ ਆਪਣੇ ਕਰੀਅਰ ਵਿੱਚ agge ਵਧ ਸਕਣਗੇ।”ਉਨ੍ਹਾਂ ਨੇ ਸਕੂਲ ਦੀਆਂ ਹੋਰ ਲੋੜਾਂ ਵੀ ਵਿਧਾਇਕ ਅੱਗੇ ਰਖੀਆਂ ਅਤੇ ਆਸ਼ਾ ਜਤਾਈ ਕਿ ਭਵਿੱਖ ਵਿੱਚ ਵੀ ਸਿੱਖਿਆ ਖੇਤਰ ਨੂੰ ਤਰਜੀਹ ਦਿੱਤੀ ਜਾਵੇਗੀ।
ਸਥਾਨਕ ਲੋਕਾਂ ਨੇ ਵੀ ਸਰਕਾਰੀ ਗ੍ਰਾਂਟ ਲਈ ਵਿਧਾਇਕ ਅਤੇ ਪ੍ਰਸ਼ਾਸਨ ਦਾ ਸਵਾਗਤ ਕੀਤਾ। ਉਨ੍ਹਾਂ ਉਮੀਦ ਜਤਾਈ ਕਿ ਭਵਿੱਖ ਵਿੱਚ ਵੀ ਸਿੱਖਿਆ ਖੇਤਰ ਵਿੱਚ ਅਜਿਹੇ ਨਿਵੇਸ਼ ਹੁੰਦੇ ਰਹਿਣ, ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਪ੍ਰਾਈਵੇਟ ਸਕੂਲਾਂ ਵਰਗੀਆਂ ਆਧੁਨਿਕ ਸੁਵਿਧਾਵਾਂ ਮਿਲ ਸਕਣ। ਵਿਧਾਇਕ ਡਾ. ਇਸ਼ਾਂਕ ਨੇ ਵੀ ਯਕੀਨ ਦਵਾਇਆ ਕਿ ਖੇਤਰ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।