ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਯਤਨਾਂ ਸਦਕਾ ਅਣਪਛਾਤੇ ਵਿਅਕਤੀ ਦੀ ਪਰਿਵਾਰ ’ਚ ਵਾਪਸੀ

ਹੁਸ਼ਿਆਰਪੁਰ, 7 ਜਨਵਰੀ ( ਹਰਪਾਲ ਲਾਡਾ ): ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਿਲਬਾਗ ਸਿੰਘ ਜੌਹਲ ਦੀ ਅਗਵਾਈ ਵਿੱਚ ਨੈਸ਼ਨਲ ਕਾਨੂਨੀ ਸੇਵਾਵਾਂ ਅਥਾਰਟੀ (ਮਾਨਸਿਕ ਰੋਗਾਂ ਵਾਲੇ ਵਿਆਕਤੀਆਂ ਅਤੇ ਬੌਧਿਕ ਅਸਮਰਥਤਾਵਾਂ ਵਿਅਕਤੀਆਂ ਲਈ ਕਾਨੂੰਨੀ ਸੇਵਾਵਾਂ) ਸਕੀਮ, 2024 ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਰਾਜ ਪਾਲ ਰਾਵਲ ਵਲੋਂ 26 ਨਵੰਬਰ 2024 ਦੀ ਸ਼ਾਮ ਨੂੰ ਸਥਾਨਕ ਸਿਵਲ ਹਸਪਤਾਲ ਦੇ ਅਣਪਛਾਤੇ ਵਿਅਕਤੀਆਂ ਦੇ ਵਾਰਡ ਦਾ ਅਚਨਚੇਤ ਦੌਰਾ ਕੀਤਾ ਗਿਆ ਸੀ।
ਦੌਰੇ ਦੌਰਾਨ ਅਣਪਛਾਤੇ ਵਿਅਕਤੀਆਂ ਦੇ ਵਾਰਡ ਵਿੱਚ ਦੇਖਣ ਵਿੱਚ ਆਇਆ ਕਿ ਇੱਕ ਅਣਪਛਾਤਾ ਬਿਮਾਰ ਵਿਆਕਤੀ ਇਲਾਜ ਲਈ ਹਸਪਤਾਲ ਵਿੱਚ ਦਾਖਲ ਸੀ ਅਤੇ ਉਹ ਆਪਣੇ ਬਾਰੇ ਵਿੱਚ ਵੀ ਕੁੱਝ ਵੀ ਦੱਸਣ ਤੋਂ ਅਸਮਰੱਥ ਸੀ।


ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਵੱਲੋ ਮੈਬਰ ਸਕੱਤਰ, ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਉੱਤਰ ਪ੍ਰਦੇਸ਼, ਅਤੇ ਮੈਬਰ ਸਕੱਤਰ, ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਬਿਹਾਰ ਨੂੰ ਇਸ ਅਣਪਛਾਤੇ ਵਿਅਕਤੀ ਬਾਰੇ ਸੂਚਿਤ ਕੀਤਾ ਗਿਆ ਜਿਸ ਉਪਰੰਤ ਇਨਾ ਅਥਾਰਟੀਆਂ ਦੇ ਮੁੱਖ ਅਫਸਰਾ ਵਲੋਂ ਇਸ ਬਾਰੇ ਵਿੱਚ ਪਰਿਵਾਰਿਕ ਮੈਂਬਰਾਂ ਨਾਲ ਰਾਬਤਾ ਬਣਾਇਆ ਗਿਆ।

ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਣ ਉਪਰੰਤ ਵਿਅਕਤੀ ਦੀ ਮਾਤਾ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚੀ ਅਤੇ ਜਿਸ ਤੋ ਬਾਅਦ ਇਸ ਵਿਅਕਤੀ ਨੂੰ ਸਰਕਾਰੀ ਮੈਡੀਕਲ ਕਾਲਜ, ਅਮ੍ਰਿੰਤਸਰ ਵਿੱਖੇ ਰੈਫਰ ਕੀਤਾ ਗਿਆ। ਹੁਣ ਇਸ ਤੋਂ ਬਾਅਦ ਅਣਪਛਾਤੇ ਵਿਅਕਤੀ ਨੂੰ ਉਸਦੇ ਘਰ ਵਾਪਸੀ ਦੇ ਹਵਾਲੇ ਨਾਲ ਉਸਦੇ ਘਰ ਉੱਤਰ ਪ੍ਰਦੇਸ਼ ਵਿੱਖੇ ਭੇਜਿਆ ਗਿਆ।ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕੋਈ ਮਾਨਸਿਕ ਰੋਗਾਂ ਵਾਲੇ ਵਿਅਕਤੀ ਅਤੇ ਬੌਧਿਕ ਅਸਮਰਥ ਵਾਲੇ ਵਿਅਕਤੀ ਕਿਸੇ ਮੁਸੀਬਤ ਵਿੱਚ ਹੋਣ ਤਾਂ ਉਹ ਨਾਲਸਾ ਦੇ ਟੋਲ ਫਰੀ ਨੰਬਰ 15100 ’ਤੇ ਜਾਂ ਆਪਣੇ ਜਿਲੇ ਦੇ ਕਾਨੂੰਨੀ ਸੇਵਾਵਾਂ ਅਥਾਰਟੀ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ।