ਵੱਖ ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ, ਚੱਬੇਵਾਲ ਦੇ ਸਕੂਲ ਬਣਨਗੇ ਨੰ. 1 : ਵਿਧਾਇਕ ਇਸ਼ਾਂਕ

ਹੁਸ਼ਿਆਰਪੁਰ, 13 ਦਸੰਬਰ (ਬਲਜਿੰਦਰ ਸਿੰਘ): ਸਿੱਖਿਆ ਦੇ ਪ੍ਰਸਾਰ ਦੇ ਬਿਨਾ ਇਕ ਵਿਕਸਿਤ ਦੇਸ਼, ਇਕ ਵਿਕਸਿਤ ਸੂਬੇ ਅਤੇ ਇਕ ਵਿਕਸਿਤ ਹਲਕੇ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਅਤੇ ਮੈਂ ਆਪਣੇ ਹਲਕੇ ਚੱਬੇਵਾਲ ਦੇ ਸਕੂਲਾਂ ਨੂੰ ਅਪਗ੍ਰੇਡ ਕਰ ਕੇ ਬੱਚਿਆਂ ਨੂੰ ਪੜ੍ਹਨ ਲਈ ਬਿਹਤਰ ਸਕੂਲ ਅਤੇ ਸਬੰਧਿਤ ਸਹੂਲਤਾਂ ਦੇ ਕੇ ਉਹਨਾਂ ਨੂੰ ਸਾਡੇ ਹਲਕੇ ਦੇ ਵਿਕਾਸ ਵਿਚ ਯੋਗਦਾਨ ਪਾਉਣ ਲਈ ਇਕ ਜਾਗਰੂਕ ਨਾਗਰਿਕ ਬਣਾਉਣਾ ਚਾਹੁੰਦਾ ਹਾਂ I
ਚੱਬੇਵਾਲ ਵਿਧਾਨਸਭਾ ਹਲਕੇ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਇਹ ਵਿਚਾਰ ਸਾਂਝੇ ਕੀਤੇ ਜਿਸ ਸਮੇਂ ਉਹ ਹਲਕੇ ਦੇ ਪਿੰਡਾਂ ਵਿੱਚ ਸਿੱਖਿਆ ਦੀ ਵਧੀਕ ਸਹੂਲਤਾਂ ਪ੍ਰਦਾਨ ਕਰਨ ਦੇ ਟੀਚੇ ਨਾਲ ਪਿੰਡ ਫੁਗਲਾਣਾ, ਰਾਜਪੁਰ ਭਾਈਆਂ ਅਤੇ ਹੇੜੀਆਂ ਵਿੱਚ ਨਵੇਂ ਵਿਕਾਸ ਪਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਪੁੱਜੇ, ਉਹਨਾਂ ਫੁਗਲਾਣਾ ਪਿੰਡ ਦੇ ਸਕੂਲ ਵਿੱਚ ਕਲਾਸਰੂਮ ਦੇ ਨਿਰਮਾਣ ਲਈ 9.55 ਲੱਖ,ਰਾਜਪੁਰ ਭਾਈਆ ਸਕੂਲ ਦੇ ਨਵੇਂ ਕਲਾਸਰੂਮ ਲਈ ਵੀ 9.55 ਲੱਖ ਰੁਪਏ ਅਤੇ ਹੇੜੀਆਂ ਸਕੂਲ ਦੇ ਵਿੱਚ ਚਾਰਦੀਵਾਰੀ ਦੇ ਨਿਰਮਾਣ ਲਈ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਣ ਉਪਰੰਤ ਇਹਨਾਂ ਕੰਮਾਂ ਦੀ ਸ਼ੁਰੂਆਤ ਕਰਦਿਆਂ ਨੀਂਹ ਪੱਥਰ ਰੱਖੇ।


ਇਸ ਮੌਕੇ ਉਹਨਾਂ ਅਧਿਆਪਕਾਂ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹਲਕੇ ਦੇ ਵਿਦਿਆਰਥੀਆਂ ਨੂੰ ਉੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ, “ਤੁਸੀਂ ਮੈਨੂੰ ਜੋ ਜਿੰਮੇਵਾਰੀ ਸੌਂਪੀ ਹੈ, ਮੈਂ ਉਸਨੂੰ ਪੂਰਾ ਕਰਨ ਲਈ ਦ੍ਰਿੜ ਸੰਕਲਪ ਹਾਂ। ਮੈਂ ਅਤੇ ਮੇਰਾ ਪਰਿਵਾਰ 24 ਘੰਟੇ ਹਲਕੇ ਦੇ ਲੋਕਾਂ ਦੀ ਸੇਵਾ ਲਈ ਹਾਜ਼ਰ ਹਾਂ। ਇਹ ਸਿਰਫ਼ ਮੇਰਾ ਫਰਜ਼ ਨਹੀਂ, ਸਗੋਂ ਮੇਰੀ ਜ਼ਿੰਦਗੀ ਦਾ ਮਕਸਦ ਹੈ।

ਉਹਨਾਂ ਕਿਹਾ ਕਿ ਸਿੱਖਿਆ ਪ੍ਰਬੰਧਨਾਂ ਵਿੱਚ ਸੁਧਾਰ ਅਤੇ ਨਵੀਆਂ ਸਹੂਲਤਾਂ ਦੇ ਨਾਲ ਹਲਕੇ ਦੇ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਣਾ ਮਿਲੇਗੀ ਅਤੇ ਮਿਆਰੀ ਸਿੱਖਿਆ ਪ੍ਰਾਪਤ ਕਰ ਉਹ ਆਦਿ ਹਲਕੇ ਦਾ ਨਾਂ ਰੋਸ਼ਨ ਕਰਨਗੇ। ਇਹ ਯਤਨ ਸਿਰਫ਼ ਸਿੱਖਿਆ ਦੇ ਮਿਆਰ ਨੂੰ ਹੀ ਉੱਚਾ ਨਹੀਂ ਕਰਨਗੇ ਸਗੋਂ ਹਲਕੇ ਵਿੱਚ ਸਥਿਰਤਾ ਅਤੇ ਸਰਵਪੱਖੀ ਵਿਕਾਸ ਨੂੰ ਪ੍ਰੋਤਸਾਹਿਤ ਕਰਨਗੇ।
ਇਸ ਮੌਕੇ ਪਿੰਡ ਵਾਸੀਆਂ ਨੇ ਡਾ. ਇਸ਼ਾਂਕ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਖੁਸ਼ੀ ਜ਼ਾਹਿਰ ਕੀਤੀ ਕਿ ਹਲਕਾ ਚੱਬੇਵਾਲ ਨੂੰ ਇਕ ਯੋਗ ਪੜ੍ਹਿਆ-ਲਿਖਿਆ, ਕਾਬਲ ਡਾਕਟਰ ਵਿਧਾਇਕ ਵਜੋਂ ਮਿਲਿਆ ਹੈ । ਜਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਸਿੰਘ ਨੇ ਸਕੂਲ ਸਟਾਫ ਵਲੋਂ ਡਾ. ਇਸ਼ਾਂਕ ਕੁਮਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੂਹ ਸਿੱਖਿਆ ਵਿਭਾਗ ਅਤੇ ਸਕੂਲ ਉਹਨਾਂ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹਨ | ਇਸ ਸਮਾਰੋਹ ਵਿੱਚ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਸੁੱਖਵਿੰਦਰ ਸਿੰਘ, ਜਿਲ੍ਹਾ ਕੋਆਰਡੀਨੇਟਰ ਰਜਨੀਸ਼ ਕੁਮਾਰ ਗੁਲਿਆਨੀ, ਸਰਪੰਚ ਸਰਬਜੀਤ ਕੌਰ, ਅਤੇ ਸਾਬਕਾ ਸਰਪੰਚ ਮਾਸਟਰ ਰਸ਼ਪਾਲ ਸਿੰਘ ,ਅਨਿਲ ਕੁਮਾਰ, ਜਰਨੈਲ ਸਿੰਘ, ਸੁਰਿੰਦਰ ਸਿੰਘ, ਕਰਨੈਲ ਸਿੰਘ ਅਮਨਪ੍ਰੀਤ ਕੌਰ ,ਸੁਖਦੇਵ ਸਿੰਘ ਸਾਬਕਾ ਸਰਪੰਚ ,ਮਾਸਟਰ ਰਸ਼ਪਾਲ ਸਿੰਘ, ਸ਼ਸ਼ੀ ਸ਼ਰਮਾ,ਬੀਪੀਈਓ ਚਰਨਜੀਤ ਸਿੰਘ, ਜਸਬੀਰ ਸਿੰਘ, ਸੰਜੀਵ ਵਸ਼ਿਸ਼ਟ ਸਮੇਤ ਕਈ ਹੋਰ ਪ੍ਰਮੁੱਖ ਲੋਕ ਮੌਜੂਦ ਸਨ।