ਹੁਸ਼ਿਆਰਪੁਰ ਨਗਰ ਨਿਗਮ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਨੇ ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ

ਹੁਸ਼ਿਆਰਪੁਰ, 10 ਦਸੰਬਰ, (ਬਲਜਿੰਦਰ ਸਿੰਘ ): ਹੁਸ਼ਿਆਰਪੁਰ ਨਗਰ ਨਿਗਮ ਜ਼ਿਮਨੀ ਚੋਣਾਂ ਲਈ ਵਾਰਡ ਨੰਬਰ 6,7 ਅਤੇ 27 ਵਿੱਚ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਸਿਫ਼ਾਰਸ਼ ਤੇ ਮੋਹਰ ਲਗਾਉਂਦੇ ਹੋਏ,ਪੰਜਾਬ ਕਾਂਗਰਸ ਵੱਲੋਂ ਨਗਰ ਨਿਗਮ ਦੀਆਂ ਜ਼ਿਮਨੀ ਚੋਣਾਂ ਲਈ ਕਾਂਗਰਸ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ।
ਜਿਸ ਅਨੁਸਾਰ ਕਾਂਗਰਸ ਵੱਲੋਂ ਵਾਰਡ ਨੰਬਰ 6 ਤੋਂ ਪ੍ਰਮੁੱਖ ਸਮਾਜ ਸੇਵਕ ਸੁਨੀਲ ਦੱਤ ਪ੍ਰਾਸ਼ਰ, ਵਾਰਡ ਨੰਬਰ 7 ਵਿੱਚ ਪਰਮਜੀਤ ਕੌਰ ਅਤੇ ਵਾਰਡ 27 ਤੋਂ ਉੱਘੀ ਸਮਾਜ ਸੇਵਿਕਾ ਦਵਿੰਦਰ ਕੌਰ ਮਾਨ ਪਾਰਟੀ ਉਮੀਦਵਾਰ ਐਲਾਨ ਕੀਤਾ ਗਿਆ ਹੈ, ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਅਰੋੜਾ ਨੇ ਕਿਹਾ ਕਿ ਕਾਂਗਰਸ ਵਰਕਰਾਂ ਦੀ ਮਿਹਨਤ ਸਦਕਾ ਨਗਰ ਨਿਗਮ ਦੀਆਂ ਜਿਮਨੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਿਲ ਕਰੇਗੀ।


ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ ਅਰੋੜਾ ਨੇ ਦਾਆਵਾ ਕੀਤਾ ਕਿ ਜਦੋਂ ਦੀ ਆਮ ਆਦਮੀ ਸਰਕਾਰ ਬਣੀ ਹੈ ਸਰਕਾਰ ਨੇ ਸ਼ਹਿਰ ਦੇ ਵਿਕਾਸ ਲਈ ਨਗਰ ਨਿਗਮ ਨੂੰ ਇੱਕ ਰੁਪਿਆ ਤੱਕ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਦੁਖੀ ਹੈ।ਕਰਜ਼ੇ ਚੱਕ ਕੇ ਕੰਮ ਚਲਾਈ ਜਾ ਰਹੀ ਸਰਕਾਰ ਲੋਕਾਂ ਲਈ ਬੋਝ ਬਣ ਗਈ ਹੈ, ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਜ਼ਿਮਨੀ ਚੋਣਾਂ ਵਿੱਚ ਸਮਾਜ ਸੇਵਾ ਨਾਲ ਜੁੜੇ ਉਮੀਦਵਾਰਾਂ ਨੂੰ ਪਹਿਲ ਦਿੱਤੀ ਹੈ ਤਾਂ ਜੋ ਉਹ ਨਿਸ਼ਕਾਮ ਸੇਵਾ ਭਾਵਨਾ ਨਾਲ ਵਾਰਡ ਵਾਸੀਆਂ ਦੀ ਸੇਵਾ ਕਰ ਸਕਣ ਅਤੇ ਵਾਰਡ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਣ।
