ਸੱਚਦੇਵਾ ਸਟਾਕਸ ਸਾਈਕਲੋਥਾਨ , ਹੁਸ਼ਿਆਰਪੁਰ ਵਾਲੇ ਰਚਣਗੇ ਇਤਹਾਸ
ਹੁਸ਼ਿਆਰਪੁਰ: ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ ਅੱਜ 10 ਨਵੰਬਰ 2024 ਨੂੰ ਕਰਵਾਈ ਜਾ ਰਹੀ ਸੱਚਦੇਵਾ ਸਟਾਕਸ ਸਾਈਕਲੋਥਾਨ ਸੀਜਨ-4 ਸਬੰਧੀ ਸਭ ਤਿਆਰੀਆ ਪੂਰੀਆ ਕਰ ਲਈਆ ਗਈਆਂ ਹਨ, ਇਹ ਪ੍ਰਗਟਾਵਾ ਕਲੱਬ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਕੀਤਾ ਗਿਆ ਤੇ ਦੱਸਿਆ ਗਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਸਾਈਕਲੋਥਾਨ ਦੀ ਸਫਲਤਾ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਇਸ ਸਮੇਂ ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਇਸ ਸਾਈਕਲੋਥਾਨ ਦਾ ਥੀਮ ਡਰੱਗ ਫਰੀ ਪੰਜਾਬ ਤੇ ਪਲਾਸਟਿਕ ਫਰੀ ਪੰਜਾਬ ਰੱਖਿਆ ਗਿਆ ਹੈ ਤੇ ਪ੍ਰਸਿੱਧ ਪੰਜਾਬੀ ਕਲਾਕਾਰ ਗੁਰਪ੍ਰੀਤ ਘੁੱਗੀ ਵੀ ਇਸ ਸਾਈਕਲੋਥਾਨ ਦਾ ਹਿੱਸਾ ਬਣਨਗੇ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਹੋਣ ਜਾ ਰਹੀ ਇਹ ਸਾਈਕਲੋਥਾਨ ਇੰਡੀਆ ਦੀ ਸਭ ਤੋਂ ਵੱਡੀ ਸਾਈਕਲੋਥਾਨ ਬਣਨ ਜਾ ਰਹੀ ਹੈ ।
ਛੋਟੇ ਬੱਚਿਆ ਲਈ ਲਾਜਵੰਤੀ ਤੋਂ ਸ਼ੁਰੂ ਹੋ ਕੇ ਭਗਵਾਨ ਮਹਾਂਵੀਰ, ਭਗਵਾਨ ਵਾਲਮੀਕ ਚੌਕ ਤੋਂ ਹੋ ਕੇ ਟਾਂਡਾ ਬਾਈਪਾਸ ਤੇ ਫਿਰ ਲਾਜਵੰਤੀ ਪਹੁੰਚ ਕੇ ਸਮਾਪਤ ਹੋ ਜਾਵੇਗੀ। ਇਸੇ ਤਰ੍ਹਾਂ ਵੱਡਿਆ ਦੀ ਸਾਈਕਲੋਥਾਨ ਵੀ ਹੁਸ਼ਿਆਰਪੁਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ 20 ਕਿਲੋਮੀਟਰ ਦਾ ਸਫਰ ਤੈਅ ਕਰੇਗੀ। ਇਸ ਸਾਈਕਲੋਥੋਨ ਵਿਚ 4 ਤੋਂ 80 ਸਾਲ ਤੱਕ ਦੇ ਬੱਚੇ ਤੇ ਵੱਡੇ ਭਾਗ ਲੇ ਰਹੇ ਹਨ।
ਉਨ੍ਹਾਂ ਦੱਸਿਆ ਕਿ ਲਾਜਵੰਤੀ ਸਟੇਡੀਅਮ ਜਿੱਥੋ ਸਾਈਕਲੋਥਾਨ ਸ਼ੁਰੂ ਹੋਵੇਗੀ, ਉੱਥੇ ਸਾਈਕਲੋਥਾਨ ਨੂੰ ਹਰੀ ਝੰਡੀ ਸੋਨਾਲੀਕਾ ਗਰੁੱਪ ਦੇ ਵਾਈਸ ਚੇਅਰਮੈਨ ਅਮਿ੍ਰਤ ਸਾਗਰ ਮਿੱਤਲ ਵੱਲੋਂ ਦਿਖਾ ਕੇ ਰਵਾਨਾ ਕੀਤਾ ਜਾਵੇਗਾ, ਹਿੱਸਾ ਲੈਣ ਵਾਲੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ 7 ਵਜੇ ਰਵਾਨਾ ਕੀਤਾ ਜਾਵੇਗਾ ਤੇ ਇਸ ਤੋਂ ਵੱਡੀ ਉਮਰ ਦੇ ਲੋਕਾਂ ਨੂੰ 8.30 ਵਜੇ ਰਵਾਨਾ ਕੀਤਾ ਜਾਵੇਗਾ।
ਇਸ ਸਾਈਕਲੋਥਾਨ ਨੂੰ ਕਵਰ ਕਰਨ ਲਈ ਇੰਡੀਆ ਬੁੱਕ ਆਫ ਰਿਕਾਰਡ ਦੀ ਟੀਮ ਪਹੁੰਚ ਰਹੀ ਹੈ। ਇਸ ਮੌਕੇ ਉੱਤਮ ਸਿੰਘ ਸਾਬੀ, ਦੌਲਤ ਸਿੰਘ, ਤਰਲੋਚਨ ਸਿੰਘ, ਸੌਰਵ ਸ਼ਰਮਾ, ਰੋਹਿਤ ਬੱਸੀ ਆਦਿ ਵੀ ਮੌਜੂਦ ਸਨ।