10 ਸਾਲ ਅਤੇ 16 ਸਾਲ ਦੇ ਬੱਚਿਆਂ ਨੂੰ ਟੀ ਡੀ ਦਾ ਟੀਕਾ ਲਗਵਾਉਣਾ ਜਰੂਰੀ : ਡਾ ਸੀਮਾ ਗਰਗ
ਹੁਸ਼ਿਆਰਪੁਰ 07 ਨਵੰਬਰ 2024 : ਜਿਲਾ ਟੀਕਾਕਰਣ ਅਫ਼ਸਰ ਡਾ. ਸੀਮਾ ਗਰਗ ਵਲੋਂ ਬਲਾਕ ਭੂੰਗਾ ਅਧੀਨ ਸੀਐਚਸੀ ਹਰਿਆਣਾ, ਆਂਗਨਵਾੜੀ ਸੈਂਟਰ ਕਪਾਹਟ ਅਤੇ ਆਂਗਣਵਾੜੀ ਸੈਂਟਰ ਪਟਿਆਰੀ ਵਿਖੇ ਸੁਪੋਰਟਿਵ ਸੁਪਰਵਿਜ਼ਨ ਕੀਤੀ ਗਈ। ਉਹਨਾਂ ਦੇ ਨਾਲ ਵੀਸੀਸੀਐਮ ਉਪਕਾਰ ਸਿੰਘ ਵੀ ਮੌਜੂਦ ਸਨ।
ਇਹਨਾ ਸੈਂਟਰਾਂ ਵਿਚ ਮਮਤਾ ਦਿਵਸ ਮੌਕੇ ਉਹਨਾਂ ਮੌਕੇ ਤੇ ਮੌਜੂਦ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਇਮੂਨਾਈਜੇਸ਼ਨ ਕਾਰਡ ਵੇਖੇ ਤੇ ਟੀਕਾਕਰਣ ਦਾ ਜਾਇਜ਼ਾ ਲਿਆ। ਉਹਨਾਂ ਉਥੇ ਹਾਜ਼ਰ ਨਵਜੰਮੇ ਬੱਚਿਆਂ ਦੀਆਂ ਮਾਵਾਂ ਨਾਲ ਗੱਲਬਾਤ ਕੀਤੀ ਅਤੇ ਦੁੱਧ ਪਿਲਾਉਣ ਵਾਲਿਆਂ ਮਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦੱਸਿਆ। ਉਹਨਾਂ ਟੀਕਾਕਰਣ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਟੀਕੇ ਬੱਚਿਆਂ ਨੂੰ 11 ਮਾਰੂ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦੇ ਹਨ।
ਇਸ ਲਈ ਆਪਣੇ ਬੱਚੇ ਦਾ ਸਮੇਂ ਸਿਰ ਸੰਪੂਰਨ ਟੀਕਾਕਰਣ ਜਰੂਰ ਕਰਵਾਓ ਅਤੇ ਇਸ ਨੂੰ ਅੱਧ ਵਿਚਾਲੇ ਨਾ ਛੱਡਿਆ ਜਾਵੇ। ਉਨਾਂ ਦੱਸਿਆ ਕਿ ਲਗਾਏ ਗਏ ਟੀਕਿਆਂ ਨੂੰ ਏ.ਐਨ.ਐਮ ਵਲੋਂ ਨਾਲ ਨਾਲ ਯੂ-ਵਿਨ ਐਪ ਤੇ ਵੀ ਅਪਲੋਡ ਕੀਤਾ ਜਾ ਰਿਹਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਤਰ੍ਹਾ ਦੀ ਪਰੇਸ਼ਾਨੀ ਨਾ ਹੋਵੇ ਅਤੇ ਸਮੇਂ ਦੀ ਬੱਚਤ ਕੀਤੀ ਜਾ ਸਕੇ। ਉਨਾਂ ਕਿਹਾ ਕਿ ਯੂ-ਵਿਨ ਐਪ ਤੇ ਅਪਲੋਡ ਕਰਨ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਦੇਸ਼ ਵਿੱਚ ਕਿਤੇ ਵੀ ਜਾ ਕੇ ਬੱਚੇ ਦਾ ਟੀਕਾਕਰਣ ਕਰਵਾਇਆ ਜਾ ਸਕਦਾ ਹੈ।
ਡਾ ਸੀਮਾ ਗਰਗ ਨੇ ਮਾਤਾ ਪਿਤਾ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣ ਆਉਣ ਸਮੇਂ ਐਮਸੀਪੀ ਕਾਰਡ ਦੇ ਨਾਲ ਨਾਲ ਆਪਣਾ ਰਜਿਸਟਰਡ ਨੰਬਰ ਵਾਲਾ ਮੋਬਾਇਲ ਹੈਂਡਸੈਟ ਜਰੂਰ ਲੈ ਕੇ ਆਉਣ ਕਿਉਂਕਿ ਟੀਕਾਕਰਨ ਸਬੰਧੀ ਯੂ-ਵਿਨ ਐਪ ਤੇ ਰਜਿਸਟਰੇਸ਼ਨ ਵੇਲੇ ਉਸ ਤੇ ਇੱਕ ਟੀਕਾਕਰਨ ਦਾ ਵੈਰੀਫਿਕੇਸ਼ਨ ਕੋਡ (ਓਟੀਪੀ) ਆਉਂਦਾ ਹੈ ਜਿਹੜਾ ਐਂਟਰੀ ਕਰਨ ਲਈ ਲੋੜੀਂਦਾ ਹੈ।
ਡਾ ਸੀਮਾ ਗਰਗ ਨੇ ਕਿਹਾ ਕਿ ਬੱਚਿਆਂ ਦੇ ਟੀਕੇ ਜਨਮ ‘ਤੇ, ਡੇਢ ਮਹੀਨੇ, ਢਾਈ ਮਹੀਨੇ, ਸਾਢੇ ਤਿੰਨ ਮਹੀਨੇ, ਨੌ ਮਹੀਨੇ, 18 ਮਹੀਨੇ ਅਤੇ ਪੰਜ ਸਾਲ ਦਾ ਹੋਣ ਤੇ ਲਗਾਏ ਜਾਂਦੇ ਹਨ ਉਸ ਤੋਂ ਬਾਅਦ 10 ਅਤੇ 16 ਸਾਲ ਤੇ ਟੈਟਨਸ ਅਤੇ ਡੈਪਥਰੀਆ ਤੋਂ ਬਚਾਅ ਲਈ ਟੀਡੀ ਦਾ ਟੀਕਾ ਲਗਾਇਆ ਜਾਂਦਾ ਹੈ ਜਿਸ ਬਾਰੇ ਬਹੁਤ ਸਾਰੇ ਮਾਪਿਆਂ ਨੂੰ ਜਾਗਰੂਕਤਾ ਨਹੀਂ ਹੈ।
ਉਹਨਾਂ ਕਿਹਾ ਆਉਣ ਵਾਲਾ ਸ਼ਨੀਵਾਰ ਮਹੀਨੇ ਦਾ ਦੂਜਾ ਸ਼ਨੀਵਾਰ ਹੈ ਅਤੇ ਸਕੂਲਾਂ ਵਿੱਚ ਛੁੱਟੀ ਰਹੇਗੀ ਇਸ ਕਰਕੇ ਮਾਂ ਬਾਪ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਨੇੜੇ ਦੇ ਸਿਹਤ ਕੇਂਦਰ ਵਿਖੇ ਜਾ ਕੇ ਆਪਣੇ ਬੱਚਿਆਂ ਨੂੰ 10 ਅਤੇ 16 ਸਾਲ ਦੇ ਟੀਕੇ ਲਗਵਾ ਲਏ ਜਾਣ।