ਪਰਾਲੀ ਦੀ ਸਾਂਭ ਸੰਭਾਲ ਲਈ ਉਪਲਬਧ ਖੇਤੀਬਾੜੀ ਮਸ਼ੀਨਰੀ ਦੀ ਜਾਣਕਾਰੀ ਦੇਣ ਲਈ ਬਲਾਕ ਪੱਧਰ ਤੇ ਸਥਾਪਿਤ ਕੀਤੇ ਗਏ ਹਨ ਕੰਟਰੋਲ ਰੂਮ: ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 11 ਅਕਤੂਬਰ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਝੋਨੇ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਅਤੇ ਝੋਨੇ ਦੀ ਪਰਾਲੀ ਅਤੇ ਫਸਲੀ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਤੇ ਜ਼ਿਲ੍ਹੇ ਵਿੱਚ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ। ਸਰਕਾਰ ਵਲੋਂ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਸਾਲ 2024 ਦੌਰਾਨ ਫਸਲ ਦੀ ਰਹਿੰਦ ਖੂਹੰਦ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਕਰਨ ਦਾ ਟੀਚਾ ਦਿੱਤਾ ਗਿਆ ਹੈ।
ਕਿਸਾਨਾਂ ਨੁੂੰ ਪਰਾਲੀ ਪ੍ਰਬੰਧਨ ਕਰਨ ਸਬੰਧੀ ਜਾਣਕਾਰੀ ਅਤੇ ਉਹਨਾਂ ਦੀ ਲੋੜ ਅਨੁਸਾਰ ਮਸ਼ੀਨਰੀ ਮੁਹੱਈਆ ਕਰਵਾਉਣ ਹਿੱਤ ਜ਼ਿਲ੍ਹੇ ਵਿੱਚ ਬਲਾਕ ਪੱਧਰ ਤੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਕਿਸਾਨ ਇਨ੍ਹਾਂ ਕੰਟਰੋਲ ਰੂਮਾਂ ਵਿੱਚ ਸਵੇਰੇ 09:00 ਵਜੇ ਤੋਂ ਸ਼ਾਮ 06:00 ਵਜੇ ਤੱਕ ਫੋਨ ਕਰਕੇ ਬਲਾਕ ਵਿੱਚ ਮੌਜੂਦ ਪਰਾਲੀ ਪ੍ਰਬੰਧਨ ਦੀ ਉਪਲਬਧ ਮਸ਼ੀਨਰੀ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਸਥਾਪਿਤ ਕੀਤੇ ਕੰਟਰੋਲ ਰੂਮ ਲਈ ਕਿਸਾਨ ਬਲਾਕ ਹੁਸ਼ਿਆਰਪੁਰ—1 ਲਈ ਹਰਮਨਦੀਪ ਸਿੰਘ, ਖੇਤੀਬਾੜੀ ਅਫ਼ਸਰ 8872026516, ਅਮਨਦੀਪ, ਖੇਤੀਬਾੜੀ ਵਿਸਥਾਰ ਅਫ਼ਸਰ 9814727532, ਬਲਾਕ ਹੁਸ਼ਿਆਰਪੁਰ—2 ਦੀਪਕ ਪੁਰੀ, ਖੇਤੀਬਾੜੀ ਅਫ਼ਸਰ 8725953339, ਧਰਮਵੀਰ ਸ਼ਾਰਦ, ਏ.ਡੀ.ਓ 9858866947, ਬਲਾਕ ਭੂੰਗਾ ਸੰਦੀਪ ਸਿੰਘ, ਖੇਤੀਬਾੜੀ ਅਫ਼ਸਰ 9876196210, ਮਿਸ ਸੰਦੀਪ ਸੈਣੀ, ਏ.ਡੀ.ਓ 9417856272, ਬਲਾਕ ਦਸੂਹਾ ਅਵਤਾਰ ਸਿੰਘ ਨਰ, ਖੇਤੀਬਾੜੀ ਅਫ਼ਸਰ 9855003462, ਗੁਰਪ੍ਰੀਤ ਕੌਰ, ਏ.ਡੀ.ਓ 7589105047, ਬਲਾਕ ਟਾਂਡਾ ਯਸ਼ਪਾਲ, ਖੇਤੀਬਾੜੀ ਅਫ਼ਸਰ 7837020323, ਲਵਜੀਤ ਸਿੰਘ, ਏ.ਡੀ.ਓ 9915757742, ਬਲਾਕ ਮੁਕੇਰੀਆਂ ਵਿਨੈ ਕੁਮਾਰ, ਖੇਤੀਬਾੜੀ ਅਫ਼ਸਰ 9417182016, ਕੰਵਲਦੀਪ ਸਿੰਘ, ਏ.ਡੀ.ਓ 9417174971, ਬਲਾਕ ਹਾਜੀਪੁਰ ਗਗਨਦੀਪ ਕੌਰ, ਏ.ਡੀ.ਓ 9464319208, ਸ਼ਵਿੰਦਰ ਸਿੰਘ, ਏ.ਡੀ.ਓ 9872495337, ਬਲਾਕ ਤਲਵਾੜਾ ਅਜਰ ਸਿੰਘ ਕੰਵਰ, ਖੇਤੀਬਾੜੀ ਅਫ਼ਸਰ 9463204351, ਮਿਸ ਉਪਾਸਨਾ ਮਨਹਾਸ, ਏ.ਡੀ.ਓ 7508729518, ਬਲਾਕ ਮਾਹਿਲਪੁਰ ਗੁਰਿੰਦਰ ਸਿੰਘ, ਖੇਤੀਬਾੜੀ ਅਫ਼ਸਰ 7986517309, ਹਰਪ੍ਰੀਤ ਸਿੰਘ, ਏ.ਡੀ.ਓ 9501582430 ਅਤੇ ਬਲਾਕ ਗੜ੍ਹਸ਼ੰਕਰ ਸੁਖਜਿੰਦਰ ਸਿੰਘ, ਖੇਤੀਬਾੜੀ ਅਫ਼ਸਰ 8872006795, ਹਰਜੀਤ ਸਿੰਘ, ਏ.ਈ.ਓ 9478041780 ਨਾਲ ਸਪੰਰਕ ਕਰਕੇ ਪਰਾਲੀ ਸੰਭਾਲਣ ਵਾਲੀ ਮਸ਼ੀਨਰੀ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।