ਡਾਕਟਰ ਪਵਨ ਕੁਮਾਰ ਸ਼ਗੋਤਰਾ ਵਲੋਂ ਘੋਗਰਾ ਵਿਖੇ ਦੌਰਾ ਕਰਕੇ ਡੇਂਗੂ ਦੇ ਮਰੀਜਾਂ ਦੀ ਸਿਹਤ ਦਾ ਜਾਇਜਾ ਲਿਆ ਗਿਆ
ਹੁਸ਼ਿਆਰਪੁਰ 25 ਸਤੰਬਰ 2024: ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਸ਼ਗੋਤਰਾ ਵੱਲੋਂ ਡੇਂਗੂ ਦੇ ਵਧਦੇ ਕੇਸਾਂ ਨੂੰ ਮੁੱਖ ਰੱਖਦੇ ਹੋਏ ਅੱਜ ਪੀ.ਐਚ ਸੀ ਮੰਡ ਪੰਧੇਰ ਦੇ ਪਿੰਡ ਘੋਗਰਾ ਵਿਖੇ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਜਿਲਾ ਐਪੀਡਮੋਲਜਿਸਟ (ਆਈਡੀਐਸਪੀ) ਡਾਕਟਰ ਸਲੇਸ਼, ਸੀਨੀਅਰ ਮੈਡੀਕਲ ਅਫਸਰ ਡਾ ਐਸ.ਪੀ. ਸਿੰਘ, ਭੁਪਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਉਹਨਾਂ ਨੇ ਇਸ ਮੌਕੇ ਪਿੰਡ ਘੋਗਰਾ ਵਿੱਚ ਘਰ ਘਰ ਜਾ ਕੇ ਡੇਂਗੂ ਨਾਲ ਪੀੜਿਤ ਮਰੀਜ਼ਾਂ ਦੀ ਹਾਲਤ ਦਾ ਜਾਇਜ਼ਾ ਲਿਆ। ਉਹਨਾਂ ਸੀਨੀਅਰ ਮੈਡੀਕਲ ਅਫਸਰ ਡਾ. ਐਸਪੀ ਸਿੰਘ ਨੂੰ ਨਿਰਦੇਸ਼ ਦਿੱਤੇ ਕਿ ਆਉਣ ਵਾਲੇ ਤਿੰਨ ਦਿਨ ਵੀਰਵਾਰ, ਸ਼ੁਕਰਵਾਰ ਅਤੇ ਸ਼ਨੀਵਾਰ ਨੂੰ ਘੋਗਰਾ ਵਿਖੇ ਵਿਸ਼ੇਸ਼ ਮੈਡੀਕਲ ਕੈਂਪ ਆਯੋਜਿਤ ਕੀਤੇ ਜਾਣ ਅਤੇ ਨਾਲ ਹੀ ਪਿੰਡ ਵਿੱਚ ਸਿਹਤ ਟੀਮਾਂ ਦੁਆਰਾ ਘਰ ਘਰ ਜਾ ਕੇ ਸਰਵੇ ਕਰਵਾਇਆ ਜਾਵੇ ਤਾਂ ਕਿ ਘੋਗਰਾ ਪਿੰਡ ਵਿੱਚ ਰਹਿਣ ਵਾਲੇ ਲੋਕਾਂ ਨੂੰ ਡੇਂਗੂ ਸਬੰਧੀ ਜਾਗਰੂਕ ਕੀਤਾ ਜਾ ਸਕੇ।
ਇਸ ਮੌਕੇ ਪ੍ਰਮੋਦ ਗਿੱਲ ਸਿਹਤ ਕਰਮਚਾਰੀ, ਪ੍ਰੋਮਿਲਾ ਐਲਐਚਵੀ, ਰਾਜੇਸ਼ ਕੁਮਾਰ ਹੈਲਥ ਇੰਸਪੈਕਟਰ, ਸੁਰਿੰਦਰ ਕੌਰ ਏਐਨਐਮ, ਮਮਤਾ ਨਾਗਲੂ ਸੀਐਚਓ, ਸੁਨੀਲ ਕੁਮਾਰ ਸਿਹਤ ਕਰਮਚਾਰੀ, ਲਖਵਿੰਦਰ ਸਿੰਘ ਸਿਹਤ ਕਰਮਚਾਰੀ ਆਦਿ ਮੋਜੂਦ ਸਨ।