ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਈ ਗਈ ਰੀਲ ਮੇਕਿੰਗ ਪ੍ਰਤੀਯੋਗਤਾ
ਹੁਸ਼ਿਆਰਪੁਰ, 11 ਸਤੰਬਰ : ਯੁਵਕ ਸੇਵਾਵਾਂ ਵਿਭਾਗ ਹੁਸ਼ਿਆਰਪੁਰ ਵਲੋਂ ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ ਵਿਚ ਰੈਡ ਰਿਬਨ ਕਲੱਬ ਚਲਾਏ ਜਾ ਰਹੇ ਹਨ। ਇਨ੍ਹਾਂ ਕਬੱਲਾਂ ਰਾਹੀਂ ਨੌਜਵਾਨਾਂ ਨੂੰ ਏਡਸ ਜਾਗਰੂਕਤਾ, ਖੂਨਦਾਨ, ਨਸ਼ਾ ਵਿਰੋਧੀ ਅਭਿਆਨ ਅਤੇ ਟੀ.ਬੀ. ਦੇ ਜਾਗਰੂਕਤਾ ਲਈ ਪ੍ਰੋਗਰਾਮ ਚਲਾਏ ਜਾ ਰਹੇ ਹਨ। ਇਸ ਜਾਗਰੂਕਤਾ ਅਭਿਆਨ ਨੂੰ ਹੋਰ ਵੱਧ ਪ੍ਰਭਾਵੀ ਬਣਾਉਣ ਲਈ ਵਿਭਾਗ ਦੇ ਵੱਖ-ਵੱਖ ਤਰੀਕਿਆਂ ਨੂੰ ਅਪਨਾਇਆ ਹੈ।
ਇਸ ਸੰਦਰਭ ਵਿਚ ਯੁਵਕ ਸੇਵਾਵਾਂ ਵਿਭਾਗ ਹੁਸ਼ਿਆਰਪੁਰ ਦੇ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਨੇ ਜਾਣਕਾਰੀ ਦਿੱਤੀ ਕਿ ਏਡਸ/ਐਚ.ਆਈ.ਵੀ ਪ੍ਰਤੀ ਨੌਜਵਾਨਾਂ ਵਿਚ ਜਾਗਰੂਕਤਾ ਫੈਲਾਉਣ ਲਈ ਜ਼ਿਲ੍ਹਾ ਪੱਧਰ ’ਤੇ ਇਕ ਰੀਲ ਮੇਕਿੰਗ ਪ੍ਰਤੀਯੋਗਤਾ ਵੀ ਆਯੋਜਿਤ ਕੀਤੀ ਗਈ ਸੀ। ਇਸ ਪ੍ਰਤੀਯੋਗਤਾ ਤਹਿਤ ਨੌਜਵਾਨਾਂ ਨਾਲ 30 ਸੈਕੰਡ ਤੋਂ ਇਕ ਮਿੰਟ ਦੀ ਰੀਲ ਬਣਾ ਕੇ ਭੇਜਣ ਲਈ ਕਿਹਾ ਗਿਆ ਸੀ। ਰੀਲਾਂ ਨੂੰ 1 ਅਗਸਤ ਤੋਂ 15 ਅਗਸਤ ਦੇ ਦਰਮਿਆਨ ਭੇਜਿਆ ਗਿਆ।
ਕੋਹਲੀ ਨੇ ਦੱਸਿਆ ਕਿ ਪ੍ਰਾਪਤ ਰੀਲਾਂ ਦੀ ਜਜਮੈਂਟ ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਚੌਬੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੋਲਵਾਹਾ ਦੇ ਹਿੰਦੀ ਲੈਕਚਰਾਰ ਨੀਰਜ ਧੀਮਾਨ ਅਤੇ ਸਰਕਾਰੀ ਮਿਡਲ ਸਕੂਲ ਮਿਰਜਾਪੁਰ ਦੇ ਅਧਿਆਪਕ ਗੁਲਿਆਨੀ ਵਲੋਂ ਕੀਤੀ ਗਈ। ਇਸੇ ਕੜੀ ਵਿਚ ਜ਼ਿਲ੍ਹਾ ਪੱਧਰ ’ਤੇ ਜੇਤੂਆਂ ਦੀ ਘੋਸ਼ਣਾ ਕੀਤੀ ਗਈ। ਪ੍ਰਤੀਯੋਗਤਾ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਪ੍ਰਤੀਭਾਗੀਆਂ ਨੂੰ ਕ੍ਰਮਵਾਰ 4000, 3000 ਅਤੇ 2000 ਰੁਪਏ ਦਾ ਪੁਰਸਕਾਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਰਿਆਤ-ਬਾਹਰਾ ਕਾਲਜ ਆਫ਼ ਨਰਸਿੰਗ ਹੁਸ਼ਿਆਰਪੁਰ ਦੀ ਅਨੁਰਾਧਾ ਪਹਿਲੇ, ਰਿਆਤ-ਬਾਹਰਾ ਕਾਲਜ ਆਫ਼ ਨਰਸਿੰਗ ਹੁਸ਼ਿਆਰਪੁਰ ਦੇ ਸ਼ੁਭਮ ਸ਼ਰਮਾ ਅਤੇ ਥਾਮਸਨ ਦੂਜੇ, ਜੀ.ਟੀ.ਬੀ. ਖਾਲਸਾ ਕਾਲਜ ਦਸੂਹਾ ਦੀ ਚਾਹਤ ਤੀਜੇ ਸਥਾਨ ’ਤੇ ਰਹੀ।
ਇਸ ਤਰ੍ਹਾਂ ਪੀ.ਟੀ.ਯੂ ਕੈਂਪਸ ਹੁਸ਼ਿਆਰਪੁਰ ਮਨਪ੍ਰੀਤ ਕੌਰ ਚੌਥੇ ਅਤੇ ਪੀ.ਟੀ.ਯੂ ਕੈਂਪਸ ਹੁਸ਼ਿਆਰਪੁਰ ਦੇ ਹੀ ਇਸ਼ੂ ਢਾਡਾ ਪੰਜਵੇਂ ਸਥਾਨ ’ਤੇ ਰਹੇ। ਪਹਿਲੇ ਤਿੰਨ ਸਥਾਨਾਂ ’ਤੇ ਆਉਣ ਵਾਲੀਆਂ ਰੀਲਾਂ ਨੂੰ ਰਾਜ ਪੱਧਰੀ ਪ੍ਰਤੀਯੋਗਤਾ ਲਈ ਵੀ ਭੇਜਿਆ ਜਾਵੇਗਾ।
ਪ੍ਰੀਤ ਕੋਹਲੀ ਨੇ ਅੱਗੇ ਦੱਸਿਆ ਕਿ ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਦੀ ਮਦਦ ਨਾਲ ਪੰਜਾਬ ਭਰ ਵਿਚ ਲਗਭਗ 700 ਕਾਲਜਾਂ ਵਿਚ ਰੈਡ ਰਿਬਨ ਕਲੱਬ ਬਣਾਏ ਗਏ, ਜੋ ਲਗਾਤਾਰ ਜਾਗਰੂਕਤਾ ਫੈਲਾਉਣ ਅਤੇ ਖੂਨਦਾਨ ਰਾਹੀਂ ਮਾਨਵਤਾ ਦੀ ਸੇਵਾ ਵਿਚ ਯੋਗਦਾਨ ਦੇ ਰਹੇ ਹਨ।