ਤਿੰਨ ਰੋਜ਼ਾ ਸਿਖਲਾਈ ਟ੍ਰੇਨਿੰਗ ਮੁਕੰਮਲ, ਮਗਸੀਪਾ ਵਲੋਂ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਬਜਟ ਤੇ ਆਡਿਟ ਟ੍ਰੇਨਿੰਗ ਦਿੱਤੀ

ਹੁਸ਼ਿਆਰਪੁਰ, 4 ਜਨਵਰੀ ( ਹਰਪਾਲ ਲਾਡਾ ): ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਵਲੋਂ ਬਜਟ ਅਤੇ ਆਡਿਟ ਸਬੰਧੀ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਲਈ ਤਿੰਨ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰੀਜ਼ਨਲ ਪ੍ਰੋਜੈਕਟਰ ਡਾਇਰੈਕਟਰ, ਜਲੰਧਰ ਪਿਰਥੀ ਸਿੰਘ ਪੀ.ਸੀ.ਐਸ (ਰਿਟਾ:) ਨੇ ਦੱਸਿਆ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਵਿਚ 40 ਤੋਂ ਵੱਧ ਕਰਮਚਾਰੀਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਵਿਚ ਬਜਟ ਤਿਆਰ ਕਰਨਾ, ਸਰਕਾਰੀ ਫੰਡਾਂ ਦੀ ਸਹੀ ਵਰਤੋਂ, ਸਪਲੀਮੈਂਟਰੀ ਮੰਗਾਂ, ਅਕਸੈਸ ਤੇ ਸੁਰੰਡਰ, ਰੀ-ਅਪ੍ਰੌਪਰੀਏਸ਼ਨ, ਡੀ.ਡੀ.ਓ ਦੀਆਂ ਪਾਵਰਾਂ, ਜ਼ਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।


ਇਸ ਪ੍ਰੋਗਰਾਮ ਵਿਚ ਵਿੱਤੀ ਬੇ-ਨਿਯਮੀਆਂ ਕਾਰਨ ਲਗਾਏ ਆਡਿਟ ਇਤਰਾਜ਼ਾਂ ਤੋਂ ਬਚਣ ਲਈ ਇਹ ਤਿਆਤੀ ਕਦਮ ਅਤੇ ਇਤਰਾਜਾਂ ਦਾ ਢੁੱਕਵਾਂ ਜਵਾਬ ਤਿਆਰ ਕਰਨ ਦੀ ਸਿਲਾਈ ਦਿੱਤੀ ਗਈ। ਜ਼ਿਲ੍ਹੇ ਵਿਚ ਵਿਭਾਗਾਂ ਵਲੋਂ ਹੁੰਦੀ ਖਰੀਦੋ-ਫਰੋਖਤ ਦੇ ਨਿਯਮਾਂ ਦੀ ਪਾਲਣਾਂ, ਸਰਕਾਰੀ ਕਰਮਚਾਰੀ ਕੰਡਕਟ ਨਿਯਮ ਅਤੇ ਦੰਡ ਤੇ ਅਪੀਲ ਨਿਯਮਾਵਲੀ 1970 ਬਾਰੇ ਸੈਸ਼ਨ ਲਗਾਏ ਗਏ।

ਡਿਪਟੀ ਕੰਟਰੋਲ ਵਿੱਤ ਤੇ ਲੇਖਾ ਰਾਕੇਸ਼ ਕੁਮਾਰ ਚੱਡਾ ਨੇ ਬਜਟ ਦੀ ਤਿਆਰੀ ਅਤੇ ਬਜਟ ਖਰਚਾ, ਐਲ.ਟੀ.ਸੀ ਦੀਆਂ ਛੁੱਟੀਆਂ, ਡੀ.ਡੀ.ਓ ਪਾਵਰਾਂ, ਵਿੱਤੀ ਨਿਯਮਾਵਲੀ, ਸਟੋਰ ਸਟੋਕ, ਪੰਜਾਬ ਪ੍ਰੋਕਿਓਰਮੈਂਟ ਤੋਂ ਇਲਾਵਾ ਹੋਰ ਵੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਤਾਂ ਜੋ ਕਰਮਚਾਰੀਆਂ ਨੂੰ ਭਵਿੱਖ ਵਿਚ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਸੁਪਰਡੈਂਟ ਸੁਰਜੀਤ ਸਿੰਘ ਸੈਣੀ ਨੇ ਮੁਲਾਜ਼ਮ ਆਚਰਣ ਨਿਯਮਾਵਲੀ 1966 ਅਤੇ ਪੰਜਾਬ ਦੰਡ ਅਤੇ ਅਪੀਲ ਨਿਯਮਾਵਲੀ 1970 ਬਾਰੇ ਜਾਣਕਾਰੀ ਸਾਂਝੀ ਕੀਤੀ। ਅੰਤ ਵਿਚ ਟ੍ਰੇਨਿੰਗ ਪੂਰੀ ਕਰ ਚੁੱਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਰਟੀਫਿਕੇਟ ਵੀ ਦਿੱਤੇ। ਕਰਮਚਾਰੀਆਂ ਨੇ ਫੀਡਬੈਕ ਦਿੰਦੇ ਹੋਏ ਇਸ ਪ੍ਰੋਕਾਰ ਦੇ ਸਿਖਲਾਈ ਪ੍ਰੋਗਰਾਮਾਂ ਤੋਂ ਪ੍ਰਾਪਤ ਲਾਭ ਲਈ ਮਗਸੀਪਾ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦਾ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਸੁਪਰਡੰਟ ਡਰੇਡ-1 ਬਲਕਾਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਤੋਂ ਦੀਪਕ ਤੋਂ ਇਲਾਵਾ ਹੋਰ ਵੀ ਅਧਿਕਾਰੀ ਕਰਮਚਾਰੀ ਮੌਜੂਦ ਸਨ।