ਜ਼ਿਲ੍ਹੇ ‘ਚ ‘ਖੇਡਾਂ ਵਤਨ ਪੰਜਾਬ ਦੀਆ-2024’ ਖੇਡ ਮੁਕਾਬਲਿਆਂ ਦੀ ਹੋਈ ਸ਼ਾਨਦਾਰ ਸ਼ੁਰੂਆਤ
ਹੁਸ਼ਿਆਰਪੁਰ, 3 ਸਤੰਬਰ: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਖੇਡਾਂ ਵਤਨ ਪੰਜਾਬ ਦੀਆ-2024’ ਖੇਡ ਮੁਕਾਬਲਿਆਂ ਤਹਿਤ ਅੱਜ ਜ਼ਿਲ੍ਹੇ ਵਿਚ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀ ਸ਼ਾਨਦਾਰ ਸ਼ੁਰੂਆਤ ਹੋਈ। ਜ਼ਿਲ੍ਹੇ ਦੇ ਪੰਜ ਬਲਾਕਾਂ ਵਿਚ ਅੱਜ ਪਹਿਲੇ ਪੜਾਅ ਦੇ ਮੁਕਾਬਲਿਆਂ ਦੀ ਸ਼ੁਰੂਆਤ ਹੋਈ, ਜਿਸ ਵਿਚ ਬਲਾਕ ਹੁਸ਼ਿਆਰਪੁਰ-2 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਣ ਵਿਚ ਲੋਕ ਸਭਾ ਮੈਂਬਰ ਡਾ.ਰਾਜ ਕੁਮਾਰ ਚੱਬੇਵਾਲ, ਬਲਾਕ ਟਾਂਡਾ ਦੇ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਕਾਲਜ ਟਾਂਡਾ ਵਿਚ ਐਸ.ਡੀ.ਐਮ ਪ੍ਰੀਤਇੰਦਰ ਸਿੰਘ ਬੈਂਸ , ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ, ਬਲਾਕ ਤਲਵਾੜਾ ਦੇ ਖਮਤਾ ਪੱਟੀ (ਭਵਨੌਰ) ਵਿਚ ਨਾਇਬ ਤਹਿਸੀਲਦਾਰ ਸਤੀਸ਼ ਕੁਮਾਰ, ਬਲਾਕ ਮੁਕੇਰੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਰਾਮ ਸਹਾਏ ਅਤੇ ਕੈਂਪ ਗਰਾਊਂਡ ਮੁਕੇਰੀਆਂ ਵਿੱਚ ਹਲਕਾ ਇੰਚਾਰਜ ਜੀ.ਐਸ ਮੁਲਤਾਨੀ ਅਤੇ ਬਲਾਕ ਗੜ੍ਹਸ਼ੰਕਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਅਤੇ ਬੀ.ਏ.ਐਮ.ਕਾਲਜ ਗੜ੍ਹਸ਼ੰਕਰ ਵਿੱਚ ਐਸ.ਡੀ.ਐਮ ਸ਼ਿਵਰਾਜ ਸਿੰਘ ਬੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ।
ਉਨ੍ਹਾਂ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲਕਦਮੀ ਸਦਕਾ ਸੂਬੇ ਵਿਚ ਖੇਡ ਸੱਭਿਆਚਾਰ ਪ੍ਰਫੁੱਲਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਲਾਕ ਪੱਧਰ ਤੋਂ ਲੈ ਕੇ ਰਾਜ ਪੱਧਰ ਤੱਕ ਹੋਣ ਵਾਲੇ ਖੇਡ ਮੁਕਾਬਲਿਆਂ ਵਿਚ ਸੂਬੇ ਦੇ ਪਿੰਡ ਪੱਧਰ ‘ਤੇ ਖਿਡਾਰੀਆਂ ਨੂੰ ਇੱਕ ਵੱਡਾ ਮੰਚ ਮਿਲਿਆ ਹੈ, ਜਿਸ ਰਾਹੀਂ ਉਹ ਆਪਣੀ ਪ੍ਰਤਿਭਾ ਨੂੰ ਸਭ ਦੇ ਸਾਹਮਣੇ ਉਜਾਗਰ ਕਰ ਸਕਣਗੇ। ਇਸ ਦੌਰਾਨ ਮੁੱਖ ਮਹਿਮਾਨਾਂ ਨੇ ਖਿਡਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਮਨੋਬਲ ਵਧਾਇਆ।
ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਬਲਾਕ ਹੁਸ਼ਿਆਰਪੁਰ ਦੇ ਬਲਾਕ-2 ਅੰਡਰ-14 ਫੁੱਟਬਾਲ ਮੁਕਬਲੇ ਲੜਕੀਆਂ ਵਿਚ ਬੋਹਣ ਅਤੇ ਸੰਤ ਕਬੀਰ ਸਕੂਲ ਜੇਤੂ ਰਹੇ। ਅੰਡਰ-21 ਲੜਕਿਆਂ ਵਿਚ ਫੁੱਟਬਾਲ ਕਲੱਬ ਬੋਹਣ ਜੇਤੂ ਰਿਹਾ। ਅੰਡਰ-17 ਵਾਲੀਬਾਲ ਲੜਕੀਆਂ ਦੇ ਮੈਚਾਂ ਵਿਚ ਰਿਆਤ-ਬਾਹਰਾ ਅਤੇ ਰੌੜੀਆ ਜੇਤੂ ਰਹੇ। ਬਲਾਕ ਟਾਂਡਾ ਵਿਚ ਲੰਬੀ ਛਾਲ ਅੰਡਰ-14 ਲੜਕੀਆਂ ਦੇ ਮੁਕਾਬਲੇ ਵਿਚ ਸਿਮਰਨ ਪਹਿਲੇ, ਮੰਨਤ ਕਜਲਾ ਦੂਜੇ ਅਤੇ ਜਸਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀ। ਅੰਡਰ-17 ਵਿਚ ਪਰਮਿੰਦਰ ਕੌਰ ਪਹਿਲੇ, ਰੀਤੂ ਸੈਣੀ ਦੂਜੇ ਅਤੇ ਖੁਸ਼ਪ੍ਰੀਤ ਕੌਰ ਦੂਜੇ ਸਥਾਨ ’ਤੇ ਰਹੀ। ਅੰਡਰ-14 ਲੜਕਿਆਂ ਵਿਚੋਂ ਨਿਸ਼ਾਂਤ ਸਿੰਘ ਪਹਿਲੇ, ਪ੍ਰਮੋਦ ਦੂਜੇ ਅਤੇ ਲਵ ਕੁਮਾਰ ਤੀਜੇ ਸਥਾਨ ’ਤੇ ਰਹੇ। ਅੰਡਰ-17 ਲੜਕਿਆਂ ਵਿਚੋਂ ਹਰਮਨਜੋਤ ਸਿੰਘ ਪਹਿਲੇ, ਹਰਮਨ ਮਹਿਰਾ ਦੂਜੇ ਅਤੇ ਤਰਨਪ੍ਰੀਤ ਸਿੰਘ ਤੀਜੇ ਸਥਾਨ ’ਤੇ ਰਿਹਾ। ਅੰਡਰ-21 ਲੜਕੀਆਂ ਵਿਚ ਸਮੀਨਾ ਪਹਿਲੇ, ਪੁਸ਼ਪਾ ਦੇਵੀ ਦੂਜੇ ਅਤੇ ਗੁਰਲੀਨ ਕੌਰ ਤੀਜੇ ਸਥਾਨ ’ਤੇ ਰਹੀ।
ਅੰਡਰ-21 ਲੜਕਿਆਂ ਵਿਚੋਂ ਮਨਜੋਤ ਸਿੰਘ ਪਹਿਲੇ, ਜਸਦੀਪ ਦੂਜੇ ਅਤੇ ਸਿਮਰਨਜੀਤ ਸਿੰਘ ਤੀਜੇ ਸਥਾਨ ’ਤੇ ਰਿਹਾ। ਸ਼ਾਟਪੁੱਟ ਅੰਡਰ-14 ਲੜਕਿਆਂ ਵਿੱਚ ਪਰਮਜੋਤ ਸਿੰਘ ਪਹਿਲੇ, ਤਰਨਪ੍ਰੀਤ ਸਿੰਘ ਦੂਜੇ ਅਤੇ ਰਤਿੰਦਰ ਸਿੰਘ ਤੀਜੇ ਸਥਾਨ ’ਤੇ ਰਿਹਾ। ਅੰਡਰ-14 ਲੜਕੀਆਂ ਵਿਚੋਂ ਪਿਹੂਪ੍ਰੀਤ ਪਹਿਲੇ, ਏਕਨੂਰ ਕੌਰ ਦੂਜੇ ਅਤੇ ਜਸਕੀਰਤ ਕੌਰ ਤੀਜੇ ਸਥਾਨ ’ਤੇ ਰਹੀ। ਅੰਡਰ-17 ਲੜਕਿਆਂ ਵਿਚੋਂ ਜਸਮੀਤ ਭਾਟੀਆ ਪਹਿਲੇ, ਪ੍ਰਭਜੋਤ ਸਿੰਘ ਦੂਜੇ ਅਤੇ ਇੰਦਰਜੀਤ ਸਿੰਘ ਤੀਜੇ ਸਥਾਨ ’ਤੇ ਰਿਹਾ।ਅੰਡਰ-17 ਲੜਕੀਆਂ ਵਿਚੋਂ ਪਲਕ ਚੌਹਾਨ ਪਹਿਲੇ, ਸਵਿਤ ਕੌਰ ਦੂਜੇ ਸਥਾਨ ’ਤੇ ਰਹੀ। ਅੰਡਰ-21 ਲੜਕੀਆਂ ਵਿਚੋਂ ਮੁਸਕਾਨ ਪਹਿਲੇ, ਜਸ਼ਵਪ੍ਰੀਤ ਕੌਰ ਧਾਮੀ ਦੂਜੇ ਅਤੇ ਜਸਦੀਪ ਕੌਰ ਤੀਜੇ ਸਥਾਨ ’ਤੇ ਰਹੀ। ਲੜਕਿਆਂ ਦੀ 600 ਮੀਟਰ ਦੌੜ ਵਿਚ ਅਦਿੱਤਿਆ ਸਿੰਘ ਪਹਿਲੇ, ਸਹਿਜਦੀਪ ਸਿੰਘ ਦੂਜੇ ਅਤੇ ਪ੍ਰਮੋਦ ਤੀਜੇ ਸਥਾਨ ’ਤੇ ਰਹੇ। ਅੰਡਰ-17 ਵਿਚ 3000 ਮੀਟਰ ਲੜਕੀਆਂ ਵਿਚ ਪ੍ਰਭਪ੍ਰੀਤ ਕੌਰ ਨੇ ਪਹਿਲਾ, ਤਨਵੀਰ ਕੌਰ ਦੂਜੇ ਅਤੇ ਤਾਨੀਆ ਤੀਜੇ ਸਥਾਨ ’ਤੇ ਰਹੀ। ਅੰਡਰ-17 ਵਿਚ 3000 ਮੀਟਰ ਲੜਕਿਆਂ ਵਿਚ ਅਹਿਸਾਨ ਅਲੀ ਪਹਿਲੇ, ਸੁਖਵੀਰ ਸਿੰਘ ਦੂਜੇ ਅਤੇ ਸੋਨੂੰ ਕੁਮਾਰ ਤੀਜੇ ਸਥਾਨ ’ਤੇ ਰਹੇ। ਅੰਡਰ-17 ਲੜਕੀਆਂ ਦੇ 100 ਮੀਟਰ ਮੁਕਾਬਲੇ ਵਿਚ ਪੂਨਮ ਪਹਿਲੇ, ਪਰਮਿੰਦਰ ਕੌਰ ਦੂਜੇ ਅਤੇ ਰਣਜੋਤ ਕੌਰ ਤੀਜੇ ਸਥਾਨ ’ਤੇ ਰਹੀ। ਅੰਡਰ-17 ਲੜਕੇ 100 ਮੀਟਰ ਮੁਕਾਬਲੇ ਵਿਚ ਗਗਨਦੀਪ ਸਿੰਘ ਨੇ ਪਹਿਲਾ, ਹਰਮਨਜੋਤ ਸਿੰਘ ਦੂਜੇ ਅਤੇ ਮਾਧਵ ਪਾਸੀ ਤੀਜੇ ਸਥਾਨ ’ਤੇ ਰਹੇ।
ਅੰਡਰ-17 ਲੜਕੀਆਂ ਦੇ 800 ਮੀਟਰ ਮੁਕਾਬਲੇ ਵਿਚ ਡਿੰਪਲ ਕੁਮਾਰੀ ਪਹਿਲੇ, ਸਿਮਰਨਜੋਤ ਕੌਰ ਦੂਜੇ ਅਤੇ ਗੁਰਲੀਨ ਤੀਜੇ ਸਥਾਨ ’ਤੇ ਰਹੀ। ਅੰਡਰ-17 ਲੜਕਿਆਂ ਦੇ 800 ਮੀਟਰ ਮੁਕਾਬਲੇ ਵਿੱਚ ਨਿਤੀਸ਼ ਯਾਦਵ ਪਹਿਲੇ, ਰਣਜੀਤ ਦੂਜੇ ਅਤੇ ਨਵਜੋਤ ਸਿੰਘ ਤੀਜੇ ਸਥਾਨ ’ਤੇ ਰਹੇ।ਅੰਡਰ-21 ਲੜਕੀਆਂ ਦੀ 5000 ਮੀਟਰ ਦੌੜ ਵਿੱਚ ਸਿਮਰਨ ਪਹਿਲੇ ਸਥਾਨ ’ਤੇ ਰਹੀ। ਅੰਡਰ-21 ਲੜਕਿਆਂ ਦੀ 5000 ਮੀਟਰ ਦੌੜ ਵਿਚ ਪਲਵਿੰਦਰ ਸਿੰਘ ਪਹਿਲੇ, ਜੋਵਨਪ੍ਰੀਤ ਸਿੰਘ ਦੂਜੇ ਅਤੇ ਕੁਲਵਿੰਦਰ ਸਿੰਘ ਤੀਜੇ ਸਥਾਨ ’ਤੇ ਰਿਹਾ। ਅੰਡਰ-21 100 ਮੀਟਰ ਲੜਕੀਆਂ ਵਿਚ ਮਹਿਕਪ੍ਰੀਤ ਸੈਣੀ ਪਹਿਲੇ, ਗੁਰਨੂਰ ਕੌਰ ਦੂਜੇ ਸਥਾਨ ’ਤੇ ਰਹੀ। ਅੰਡਰ-21 ਲੜਕਿਆਂ ਦੀ 100 ਮੀਟਰ ਦੌੜ ਵਿਚ ਦਮਨਦੀਪ ਸਿੰਘ ਪਹਿਲੇ, ਮਨਪ੍ਰੀਤ ਸਿੰਘ ਦੂਜੇ ਅਤੇ ਪਰਮਵੀਰ ਸਿੰਘ ਤੀਜੇ ਸਥਾਨ ’ਤੇ ਰਿਹਾ। ਅੰਡਰ-21 800 ਮੀਟਰ ਲੜਕਿਆਂ ਵਿਚ ਅਲੋਕ ਕੁਮਾਰ ਪਹਿਲੇ, ਜੋਵਨਪ੍ਰੀਤ ਦੂਜੇ ਅਤੇ ਸ਼ਿਵਮ ਤੀਜੇ ਸਥਾਨ ’ਤੇ ਰਹੇ। ਅੰਡਰ-21 ਲੜਕੀਆਂ ਦੀ 800 ਮੀਟਰ ਦੌੜ ਵਿੱਚ ਮਹਿਕ ਪਹਿਲੇ, ਨੈਨਾ ਦੂਜੇ ਅਤੇ ਸੰਦੀਪ ਕੌਰ ਤੀਜੇ ਸਥਾਨ ’ਤੇ ਰਹੀ। ਅੰਡਰ-21 ਤੋਂ 30 ਦੇ ਮੁਕਾਬਲਿਆਂ ਵਿੱਚ ਅਕਾਸ਼ਦੀਪ ਸਿੰਘ ਪਹਿਲੇ ਸਥਾਨ ’ਤੇ ਰਿਹਾ। ਅੰਡਰ-41 ਤੋਂ 50 ਨੌਜਵਾਨਾਂ ਦੇ 100 ਮੀਟਰ ਮੁਕਾਬਲੇ ਵਿਚ ਗੁਰਦੀਪ ਸਿੰਘ ਪਹਿਲੇ ਸਥਾਨ ’ਤੇ ਰਿਹਾ। ਅੰਡਰ-41 ਤੋਂ 50 ਨੌਜਵਾਨਾਂ ਦੇ 800 ਮੀਟਰ ਮੁਕਾਬਲੇ ਵਿੱਚ ਗੁਰਜਿੰਦਰ ਸਿੰਘ ਪਹਿਲੇ ਸਥਾਨ ’ਤੇ ਰਿਹਾ। ਅੰਡਰ-51 ਤੋਂ 60 ਨੌਜਵਾਨਾਂ ਦੇ 100 ਮੀਟਰ ਮੁਕਾਬਲੇ ਵਿੱਚ ਅਵਤਾਰ ਸਿੰਘ ਪਹਿਲੇ ਸਥਾਨ ’ਤੇ ਰਿਹਾ। ਅੰਡਰ 51 ਤੋਂ 60 ਨੌਜਵਾਨਾਂ ਦੇ 800 ਮੀਟਰ ਮੁਕਾਬਲੇ ਵਿਚ ਚਰਨਜੀਤ ਸਿੰਘ ਪਹਿਲੇ ਸਥਾਨ ’ਤੇ ਰਿਹਾ। ਅੰਡਰ-70 ਤੋਂ 80 ਉਮਰ ਵਰਗ ਵਿਚ ਹਰਬੰਸ ਸਿੰਘ 800 ਮੀਟਰ ਵਿਚ ਪਹਿਲੇ ਸਥਾਨ ’ਤੇ ਰਿਹਾ। ਅੰਡਰ-61 ਤੋਂ 70 ਨੌਜਵਾਨਾਂ ਦੀ 800 ਮੀਟਰ ਦੌੜ ਵਿਚ ਲਖਵੀਰ ਸਿੰਘ ਪਹਿਲੇ ਸਥਾਨ ’ਤੇ ਰਿਹਾ।
ਖੋ-ਖੋ ਅੰਡਰ-14 ਲੜਕੀਆਂ ਵਿਚ ਕੈਬਰਗ ਅਰਥ ਸਕੂਲ ਟਾਂਡਾ ਪਹਿਲੇ, ਵਿਕਟੋਰੀਆ ਇੰਟਰਨੈਸ਼ਨਲ ਦੂਜੇ ਸਥਾਨ ’ਤੇ ਰਿਹਾ। ਅੰਡਰ-17 ਲੜਕਿਆਂ ਵਿਚ ਗ੍ਰਾਮ ਪੰਚਾਇਤ ਧੁੱਗਣ ਕਲਾਂ ਪਹਿਲੇ ਅਤੇ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੂਜੇ ਸਥਾਨ ’ਤੇ ਰਿਹਾ। ਅੰਡਰ-14 ਲੜਕਿਆਂ ਵਿਚੋਂ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਟਾਂਡਾ ਪਹਿਲੇ ਅਤੇ ਲਿਟਲ ਕਿੰਗਡਮ ਇੰਟਰਨੈਸ਼ਨਲ ਸਕੂਲ ਟਾਂਡਾ ਦੂਜੇ ਸਥਾਨ ’ਤੇ ਰਿਹਾ।
ਬਲਾਕ ਮੁਕੇਰੀਆਂ ਵਿਚ ਅੰਡਰ-17 ਕਬੱਡੀ ਨੈਸ਼ਨਲ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਰਾਮ ਸਹਾਏ ਪਹਿਲੇ, ਗ੍ਰਾਮ ਪੰਚਾਇਤ ਟਾਂਡਾ ਰਾਮ ਸਹਾਏ ਦੂਜੇ ਸਥਾਨ ’ਤੇ ਰਹੇ। ਖੋ-ਖੋ ਅੰਡਰ-14 ਵਿੱਚ ਹਿੰਮਤਪੁਰ ਧਨੋਆ ਪਹਿਲੇ ਸਥਾਨ ’ਤੇ ਰਿਹਾ। ਵਾਲੀਬਾਲ ਅੰਡਰ-21 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਗਾਲਾ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਰਾਮ ਸਹਾਏ ਦੂਜੇ ਸਥਾਨ ’ਤੇ ਰਿਹਾ। ਵਾਲੀਬਾਲ ਅੰਡਰ-17 ਵਿੱਚ ਗ੍ਰਾਮ ਪੰਚਾਇਤ ਮਹਿੰਦੀਪੁਰ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਰਾਮ ਸਹਾਏ ਦੂਜੇ ਸਥਾਨ ’ਤੇ ਰਿਹਾ। ਸ਼ਾਟ ਪੁਟ ਅੰਡਰ-14 ਲੜਕਿਆਂ ਵਿੱਚ ਜਸ਼ਨ ਸੈਣੀ ਪਹਿਲਾ, ਵੰਸ਼ ਪੁਰੀ ਦੂਜੇ ਅਤੇ ਵੰਸ਼ ਸਿੰਘ ਤੀਜੇ ਸਥਾਨ ’ਤੇ ਰਿਹਾ। ਸ਼ਾਟਪੁਟ ਅੰਡਰ-17 ਵਿੱਚ ਕਸ਼ ਜਰਿਆਲ ਪਹਿਲੇ, ਲਵਪ੍ਰੀਤ ਦੂਜੇ ਅਤੇ ਕਾਵਿਆ ਸੋਨੀ ਤੀਜੇ ਸਥਾਨ ’ਤੇ ਰਹੇ। ਅੰਡਰ-21 ਸ਼ਾਤਪੁਰ ਲੜਕਿਆਂ ਵਿੱਚੋਂ ਸ਼ੁਭਮ ਰਾਣਾ ਪਹਿਲੇ, ਹਰਜੋਤ ਸਿੰਘ ਦੂਜੇ ਅਤੇ ਈਸ਼ਰਪਾਲ ਸਿੰਘ ਤੀਜੇ ਸਥਾਨ ’ਤੇ ਰਹੇ।
ਬਲਾਕ ਗੜ੍ਹਸ਼ੰਕਰ ਵਿੱਚ ਖੋ-ਖੋ ਅੰਡਰ-14 ਲੜਕਿਆਂ ਵਿੱਚ ਸਰਕਾਰੀ ਹਾਈ ਸਕੂਲ ਬੀਰਮਪੁਰ ਪਹਿਲੇ, ਮਾਨਵ ਪਬਲਿਕ ਸਕੂਲ ਗੜ੍ਹਸ਼ੰਕਰ ਦੂਜੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈਬੋਵਾਲ ਤੀਜੇ ਸਥਾਨ ’ਤੇ ਰਹੇ। ਅੰਡਰ-14 ਲੜਕੀਆਂ ਵਿੱਚ ਸਰਕਾਰੀ ਮਿਡਲ ਸਕੂਲ ਹਾਜੀਪੁਰ ਪਹਿਲੇ, ਐਸਬੀਐਸ ਸਦਰਪੁਰ ਦੂਜੇ ਸਥਾਨ ’ਤੇ ਰਿਹਾ। ਅੰਡਰ-17 ਲੜਕਿਆਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੈਬੋਵਾਲ ਪਹਿਲੇ ਸਥਾਨ ’ਤੇ ਰਿਹਾ।ਅੰਡਰ-17 ਲੜਕੀਆਂ ਵਿੱਚ ਐਮ.ਆਰ.ਪਨਾਮ ਪਹਿਲੇ, ਏ.ਬੀ.ਐਸ ਸਦਰਪੁਰ ਦੂਜੇ ਸਥਾਨ ’ਤੇ ਰਹੇ। ਅਥਲੈਟਿਕਸ ਦੇ 60 ਮੀਟਰ ਦੇ ਮੁਕਾਬਲੇ ਵਿਚ ਤਨਵੀਰ ਪਹਿਲੇ, ਵਿਵੇਕ ਦੂਜੇ ਅਤੇ ਹਰਮਾਲ ਸਿੰਘ ਤੀਜੇ ਸਥਾਨ ’ਤੇ ਰਿਹਾ। 600 ਮੀਟਰ ਲੜਕਿਆਂ ਦੇ ਮੁਕਾਬਲੇ ਵਿੱਚ ਬਬਲੂ ਪਹਿਲੇ, ਵਾਰਿਸ ਦੂਜੇ ਅਤੇ ਵਿਵੇਕ ਤੀਜੇ ਸਥਾਨ ’ਤੇ ਰਿਹਾ। 200 ਮੀਟਰ ਲੜਕਿਆਂ ਦੇ ਮੁਕਾਬਲੇ ਵਿਚ ਅਬਰਾਰ ਪਹਿਲੇ, ਮਨਿੰਦਰ ਸਿੰਘ ਦੂਜੇ ਅਤੇ ਨਵਜੋਤ ਸਿੰਘ ਤੀਜੇ ਸਥਾਨ ’ਤੇ ਰਿਹਾ। ਅੰਡਰ-17 ਲੜਕੀਆਂ ਦੇ 800 ਮੀਟਰ ਮੁਕਾਬਲੇ ਵਿਚ ਜਸਪ੍ਰੀਤ ਨਾਗਰਾ ਨੇ ਪਹਿਲਾ, ਦੀਕਸ਼ਾ ਕੁਮਾਰੀ ਦੂਜੇ ਅਤੇ ਅਨਾਮਿਕਾ ਤੀਜੇ ਸਥਾਨ ’ਤੇ ਰਹੀ। ਅੰਡਰ-17 ਲੜਕੀਆਂ ਦੇ 100 ਮੀਟਰ ਮੁਕਾਬਲੇ ਵਿੱਚ ਕੋਮਲਪ੍ਰੀਤ ਕੌਰ ਪਹਿਲੇ, ਮਨਸਿਮਰਨ ਕੌਰ ਦੂਜੇ ਅਤੇ ਤਾਨਿਆ ਠਾਕੁਰ ਤੀਜੇ ਸਥਾਨ ’ਤੇ ਰਹੀ। ਅੰਡਰ-17 ਲੜਕੀਆਂ ਦੇ 400 ਮੀਟਰ ਮੁਕਾਬਲੇ ਵਿਚ ਨਵਨੀਤ ਕੌਰ ਪਹਿਲੇ, ਪ੍ਰਿਆ ਮੌਰੀਆ ਦੂਜੇ ਅਤੇ ਹਰਮਨਜੀਤ ਕੌਰ ਤੀਜੇ ਸਥਾਨ ’ਤੇ ਰਹੀ। ਅੰਡਰ-14 ਲੜਕੀਆਂ ਦੇ 60 ਮੀਟਰ ਮੁਕਾਬਲੇ ਵਿੱਚ ਡਾਲੀ ਨੇ ਪਹਿਲਾ, ਹਰਮਨਪ੍ਰੀਤ ਕੌਰ ਦੂਜੇ ਅਤੇ ਗੁਰਸ਼ਗੁਨ ਕੌਰ ਤੀਜੇ ਸਥਾਨ ’ਤੇ ਰਹੀ। ਅੰਡਰ-14 ਲੜਕੀਆਂ ਦੇ 600 ਮੀਟਰ ਮੁਕਾਬਲੇ ਵਿੱਚ ਗੁਰਮਿਤਾ ਪਹਿਲੇ, ਗੁਰਸ਼ਗੁਨ ਕੌਰ ਦੂਜੇ ਅਤੇ ਗੋਪੀ ਤੀਜੇ ਸਥਾਨ ’ਤੇ ਰਹੀ। ਅੰਡਰ-17 ਲੜਕਿਆਂ ਦੇ 1500 ਮੀਟਰ ਮੁਕਾਬਲੇ ਵਿੱਚ ਮਨਿੰਦਰ ਸਿੰਘ ਪਹਿਲੇ, ਪੁਰਸ਼ੋਤਮ ਦੂਜੇ ਅਤੇ ਮਨਿੰਦਰ ਸਿੰਘ ਤੀਜੇ ਸਥਾਨ ’ਤੇ ਰਿਹਾ।ਲੜਕਿਆਂ ਦੇ 800 ਮੀਟਰ ਮੁਕਾਬਲੇ ਵਿੱਚ ਸਾਈਮਨ ਡਾਂਗ ਪਹਿਲੇ, ਹਰਮਨ ਸਿੰਘ ਦੂਜੇ ਅਤੇ ਅਦਿਤਿਆ ਸ਼ਰਮਾ ਤੀਜੇ ਸਥਾਨ ’ਤੇ ਰਹੇ। ਲੜਕਿਆਂ ਦੇ 100 ਮੀਟਰ ਮੁਕਾਬਲੇ ਵਿੱਚ ਸਜੀਤ ਪਹਿਲੇ, ਨੈਤਿਕ ਦੂਜੇ ਅਤੇ ਜਸਪ੍ਰੀਤ ਤੀਜੇ ਸਥਾਨ ’ਤੇ ਰਿਹਾ।