ਨਵੀ ਨਰਸਿੰਗ ਯੂਨੀਅਨ ਦੀ ਸਰਬ ਸੰਮਤੀ ਨਾਲ ਚੋਣ, ਜ਼ਿਲਾ ਪ੍ਰਧਾਨ ਨੀਲਮ ਸੈਣੀ ਤੇ ਸੈਕਟਰੀ ਨਰੇਸ਼ ਸੈਣੀ ਚੁਣੇ ਗਏ
ਹੁਸ਼ਿਆਰਪੁਰ ਅਗਸਤ 17 : ਜ਼ਿਲਾ ਹੁਸ਼ਿਆਰਪੁਰ ਦੀ ਪੁਰਾਣੀ ਨਰਸਿੰਗ ਯੂਨੀਅਨ ਵਲੋ ਸਰਬ ਸੰਮਤੀ ਨਾਲ ਨਵੀਂ ਨਰਸਿੰਗ ਯੂਨੀਅਨ ਦੀ ਚੋਣ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਕੀਤੀ ਗਈ । ਜਿਸ ਵਿੱਚ ਜਿਲੇ ਭਰ ਤੋ ਸਮੂਹ ਸਟਾਫ ਨਰਸਿੰਜ ਸਾਮਿਲ ਹੋਈਆ । ਇਸ ਮੋਕੇ ਪੁਰਵ ਪ੍ਰਧਾਨ ਗੁਰਜੀਤ ਕੌਰ, ਸਤਨਾਮ ਕੋਰ ,ਮਨਜੀਤ,ਕੋਰ ਤੇ ਸ਼ਰਨਜੀਤ ਕੋਰ ਵੱਲੋ ਸੇਵਾ ਮੁੱਕਤ ਹੋਣ ਨਵੀਂ ਯੂਨੀਅਨ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ । ਇਸ ਸਾਰੇ ਸਟਾਫ਼ ਨੇ ਬਹੁਤ ਹੀ ਸ਼ਾਂਤੀ ਅਤੇ ਹਲੀਮੀ ਭਰੇ ਵਤੀਰੇ ਨਾਲ ਇਸ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜਿਆ।
ਨਵੀਂ ਨਰਸਿੰਗ ਯੂਨੀਅਨ ਦੇ ਨਵ ਨਿਜੁਕਤ ਆਹੁਦੇਦਾਰ ਪ੍ਰਧਾਨ ਨੀਲਮ ਸੈਣੀ , ਉਪ ਪ੍ਰਧਾਨ ਹਰਦੀਪ ਕੌਰ, ਪਰਮਜੀਤ ਕੌਰ . ਪਰਵੇਸ਼ ਸਿਆਲ,ਖਜਾਨਚੀ, ਮਨਦੀਪ ਕੌਰ , ਜਸਵੰਤ ਕੌਰ , ਸੈਕ੍ਰੇਟਰੀ ਨਰੇਸ਼ ਰਾਣੀ ਤੇ ਰਣਜੀਤ ਕੌਰ ( ਟਾਂਡਾ) ਚੁਣੇ ਗਏ । ਜ਼ਿਲਾ ਹੁਸ਼ਿਆਰਪੁਰ ਦੇ ਹਰ ਪੀ. ਐਚ. ਸੀ. ਅਤੇ ਸੀ. ਐਚ. ਸੀ. ਤੋ ਐਡਵਾਈਜ਼ਰ ਚੁਣੇ ਜਾਣਗੇ ਤਾ ਜੋ ਯੂਨੀਅਨ ਨੂੰ ਵਧੀਆ ਤਰੀਕੇ ਨਾਲ ਚਲਾਇਆ ਜਾ ਸਕੇ । ਸੂਬਾ ਕਮੇਟੀ ਵਿੱਚ ਪਿਛਲੇ ਦਿਨੀ ਚਰਨਜੀਤ ਕੌਰ( ਦਸੂਹਾ) ਨੂੰ ਐਡਵਾਈਜ਼ਰ ਵਜੋਂ ਚੁਣਿਆ ਗਿਆ ਸੀ । ਮੀਟਿੰਗ ਚ ਵੱਖ ਵੱਖ ਬੁਲਾਰਿਆ ਨੇ ਹਿੱਸਾ ਲਿਆ। ਸਮੂਹ ਸਟਾਫ ਨੇ ਨਰਸਿੰਗ ਏਕਤਾ ਜ਼ਿੰਦਾਬਾਦ ਦੇ ਨਾਹਰਿਆ ਨਾਲ ਏਕੇ ਦਾ ਸਬੂਤ ਦਿੰਦਿਆ ਪੂਰਨ ਸਹਿਯੋਗ ਦੇਣ ਦਾ ਭਰੋਸਾ ਪ੍ਰਗਟਾਇਆ ।
ਇਸ ਮੋਕੇ ਨਵ ਨਿਯੁਕਤ ਪ੍ਰਧਾਨ ਨੀਲਮ ਸੈਣੀ ਨੇ ਨਰਸਿੰਗ ਸਿਸਟਰ ਨੂੰ ਆ ਰਹੀਆ ਮੁਸ਼ਕਿਲਾ ਤੇ ਵਿਚਾਰ ਵਟਾਂਦਰਾ ਕਰਦੇ ਹੋਏ ਕਿਹਾ ਨਵੀ ਭਰਤੀ ਨਾ ਹੋਣ ਕਰਕੇ ਕੰਮ ਦਾ ਦਬਾ ਬਹੁਤ ਜਿਆਦਾ ਵੱਧ ਗਿਆ ਹੈ । ਜਿਥੇ ਪੰਜਾਬ ਸਰਕਾਰ ਵੱਲੋ ਤਨਖਾਹ ਸਕੇਲ ਵਿੱਚ ਵਾਧਾ ਕਰਨਾ ਸੀ ਉਥੇ ਉਸ ਨੂੰ ਘੱਟ ਕਰ ਦਿੱਤਾ ਗਿਆ ਜਦ ਕੇ ਮਹਿੰਗਾਈ ਦਿਨੋ ਦਿਨ ਵੱਧ ਰਹੀ ਹੈ ਤੋ ਪਿਛਲੇ ਸਮੇ ਤੋ ਪੰਜਾਬ ਸਰਕਾਰ ਦੇ ਮੁਲਾਜਮਾ ਦਾ 12 ਪ੍ਰਤੀਸ਼ਤ ਡੀ. ਏ . ਖੜਾ ਉਸ ਬਾਰੇ ਵੀ ਪੰਜਾਬ ਸਰਕਾਰ ਦੇਣ ਨੂੰ ਤਿਆਰ ਨਹੀ ਇਸ ਕਰਕੇ ਪੰਜਾਬ ਦੇ ਮੁਲਾਜਮਾ ਵਿੱਚ ਦਿਨ ਦਿਨ ਰੋਹ ਵੱਧ ਰਿਹਾ ਹੈ ।
ਪੰਜਾਬ ਸਰਕਾਰ ਵੱਲੋ ਨਾ ਹੀ ਸਟਾਫ ਨਰਸਿੰਜ ਨੂੰ ਜੂਨੀਫਾਰਮ ਅਲਾਉਸ ਤੇ ਨਾ ਹੀ ਨਾਈਟ ਅਲਾਉਸ ਦਿੱਤਾ ਜਾ ਰਿਹਾ ਹੈ ਤੇ ਹੋਰ ਵੀ ਬਹੁਤ ਸਾਰੀਆ ਮੰਗਾ ਸਰਕਾਰ ਵੱਲੋ ਮੰਨ ਕੇ ਮੁੱਕਰ ਗਈ ਹੈ ਇਸ ਬਾਰੇ ਵੀ ਸੂਬਾ ਪੱਧਰੀ ਕਮੇਟੀ ਦੀ ਪੰਜਾਬ ਸਰਕਾਰ ਨਾਲ ਗੱਲਬਾਤ ਹੋ ਚੂਕੀ ਹੈ ਪਰ ਪੰਜਾਬ ਸਰਕਾਰ ਅਜੇ ਤੱਕ ਮੰਨਣ ਨੂੰ ਤਿਆਰ ਨਹੀ ਹੈ । ਇਹਨਾਂ ਮੰਗਾ ਨੂੰ ਲੈ ਕੇ ਸੂਬਾ ਕਮੇਟੀ ਨਾਲ ਮਿਲ ਕੇ ਸਘੰਰਸ਼ ਵੀ ਉਲੀਕਿਆ ਜਾਵੇਗਾ ।
ਇਸ ਮੋਕੇ ਹੋਰਨਾ ਤੇ ਇਲਾਵਾ ਨਰਸਿੰਗ ਸਿਸਟਰ ਪਰਮਜੀਤ ਕੌਰ , ਕੁਲਰਾਜ ਕੌਰ,ਸੁਦੇਸ਼ ਕੁਮਾਰੀ,ਸਰਬਜੀਤਕੌਰ,ਸੁਸ਼ਮਾ ਕੁਮਾਰੀ ,ਅਤੇ ਸਟਾਫ ਨਰਸਾਂ ਹਰਦੀਪ ਕੌਰ, ਸੰਦੀਪ ਕੌਰ,ਰਜਨੀ, ਕਰਨਵੀਰ ਕੌਰ, ਜਸਵਿੰਦਰ ਧਾਮੀ,ਮਨਦੀਪ ਸੈਣੀ,ਰਮਨੀਕ, ਜਸਵੰਤ ਕੌਰ ਅਤੇ ਹੋਰ ਸਮੂਹ ਸਟਾਫ ਮਜੂਦ ਰਹੇ।