ਸਰਕਾਰੀ ਕਾਲਜ ਵਿੱਚ ਨਵੇਂ ਆਏ ਵਿਦਿਆਰਥੀਆਂ ਲਈ ਕਰਵਾਇਆ ਗਿਆ ‘‘ਓਰੀਐਨਟੇਸ਼ਨ ਪ੍ਰੋਗਰਾਮ“
ਹੁਸ਼ਿਆਰਪੁਰ: ਸਰਕਾਰੀ ਕਾਲਜ, ਹੁਸ਼ਿਆਰਪੁਰ ਵਿੱਚ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਦੇ ਨਿਰਦੇਸ਼ਾਨੁਸਾਰ ਕਾਲਜ ਦੇ ਵਾਇਸ ਪ੍ਰਿੰਸੀਪਲ ਵਿਜੇ ਕੁਮਾਰ ਦੀ ਅਗਵਾਈ ਵਿੱਚ ਨਵੇਂ ਆਏ ਵਿਦਿਆਰਥੀਆਂ ਲਈ ‘‘ ਓੁਰੀਐਨਟੇਸ਼ਨ ਪ੍ਰੋਗਰਾਮ“ ਕਰਵਾਇਆ ਗਿਆ। ਜਿਸ ਵਿੱਚ ਨਵੇਂ ਆਏ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਾਲਜ ਦੇ ਪ੍ਰਿ਼ੰਸੀਪਲ ਅਨੀਤਾ ਸਾਗਰ ਨੇ ਕਿਹਾ ਕਿ ਸਾਨੂੰ ਕਾਲਜ ਵਿੱਚ ਹਮੇਸ਼ਾ ਹੀ ਅਨੁਸ਼ਾਸਨ ਬਣਾਏ ਰੱਖਣਾ ਚਾਹੀਦਾ ਹੈ।
ਪੜ-ਲਿਖ ਕੇ ਇੱਕ ਚੰਗੇ ਇਨਸਾਨ ਬਣ ਕੇ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ। ਸਾਨੂੰ ਆਪਣੇ ਮੋਬਾਇਲ ਦਾ ਯੋਗ ਇਸਤੇਮਾਲ ਕਰਨਾ ਚਾਹੀਦਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਨਵੀਂ ਸਿੱਖਿਆ ਨੀਤੀ ਬਾਰੇ ਵੀ ਜਾਣਕਾਰੀ ਦਿੱਤੀ।
ਕਾਲਜ ਦੇ ਵਾਇਸ ਪ੍ਰਿੰਸੀਪਲ ਵਿਜੇ ਕੁਮਾਰ ਨੇ ਐਨ.ਐਸ.ਐਸ., ਰੈੱਡ ਰਿਬਨ ਕਲੱਬ ਬਾਰੇ ਜਾਣਕਾਰੀ ਦਿੰਦਿਆ ਵਿਦਿਆਰਥੀਆਂ ਨੂੰ ਇਹਨਾ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਉਹਨਾਂ ਵਿਦਿਆਰਥੀਆਂ ਨੂੰ ਸਮਝਾਉਂਦਿਆਂ ਹੋਇਆ ਕਿਹਾ ਕਿ ਸਾਨੂੰ ਆਪਸ ਵਿੱਚ ਮਿਲ-ਜੁਲ ਕੇ ਇੱਕ-ਦੂਜੇ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਵਿਚਰਣਾ ਚਾਹੀਦਾ ਹੈ।
ਪ੍ਰੋ.ਹਰਜਿੰਦਰ ਪਾਲ ਨੇ ਵੱਖ-ਵੱਖ ਸਕਾਲਰਸ਼ਿਪ ਸਕੀਮਾ ਬਾਰੇ, ਡਾ.ਅਰੁਣਾ ਨੇ ਵਿਦਿਆਰਥੀਆਂ ਨੂੰ ਖੇਡਾਂ ਅਪਨਾਉਣ ਲਈ, ਪ੍ਰੋ.ਅਨੂੰ ਬਾਲਾ ਨੇ ਸਭਿਆਚਾਰਕ ਗਤੀਵਿਧੀਆਂ ਬਾਰੇ, ਪ੍ਰੋ.ਹਰਜਿੰਦਰ ਕੁਮਾਰ ਨੇ ਐਨ.ਸੀ.ਸੀ. ਬਾਰੇ ਆਏ ਹੋਏ ਨਵੇਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਪ੍ਰੋ.ਨਵਦੀਪ ਕੌਰ ਨੇ ਵਿਸ਼ੇਸ਼ ਤੌਰ ਤੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦੇ ਹੋਏ ਲਾਇਬਰੇਰੀ, ਇਮਤਿਹਾਨਾਂ ਅਤੇ ਕਾਲਜ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਅਨੁਸ਼ਾਸਨ ਬਣਾਏ ਰੱਖਣ ਵਿੱਚ ਪੋ੍ਰ.ਸੁਖਦੀਪ ਕੌਰ, ਪੋ੍ਰ.ਮੋਨੀਕਾ, ਪ੍ਰੋ.ਸਰਿਤਾ ਕੁਮਾਰੀ, ਪੋ੍ਰ.ਹਰਪ੍ਰੀਤ ਕੌਰ ਨੇ ਆਪਣੀ ਭੂਮਿਕਾ ਨਿਭਾਈ। ਸੀਨੀਅਰ ਵਿਦਿਆਰਥੀ ਸੁਭਾਸ਼ ਕੁਮਾਰ ਅਤੇ ਵਿਦਿਆਰਥਣ ਖੁਸ਼ਬੂ ਨੇ ਪ੍ਰੋਗਰਾਮ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।