ਵਾਤਾਵਰਣ ਨੂੰ ਬਚਾਉਣਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ : ਇੰਦਰਜੀਤ ਕੰਗ
ਹੁਸ਼ਿਆਰਪੁਰ 30 ਜੁਲਾਈ ( ਤਰਸੇਮ ਦੀਵਾਨਾ ): ਜੇਕਰ ਵਾਤਾਵਰਣ ਨੂੰ ਬਚਾਉਣਾ ਹੈ ਤਾਂ ਇਸ ਲਈ ਸਮਾਜ ਦੇ ਹਰ ਵਰਗ ਨੂੰ ਉੱਦਮ ਕਰਦੇ ਹੋਏ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ, ਇਹ ਪ੍ਰਗਟਾਵਾ ਜਿਲ੍ਹਾ ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਇੰਦਰਜੀਤ ਸਿੰਘ ਕੰਗ ਵੱਲੋਂ ਇਤਹਾਸਿਕ ਗੁਰਦੁਆਰਾ ਸ਼੍ਰੀ ਗਰਨਾ ਸਾਹਿਬ ਵਿਖੇ ਬੂਟੇ ਲਗਾਉਣ ਸਮੇਂ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਦੇ ਨਾਲ ਕੋਰ ਕਮੇਟੀ ਮੈਂਬਰ ਕੁਲਵਿੰਦਰ ਸਿੰਘ, ਲਵਦੀਪ ਸਿੰਘ ਬੋਦਲ ਮੀਤ ਪ੍ਰਧਾਨ ਯੂਥ ਅਕਾਲੀ ਦਲ, ਤਜਿੰਦਰ ਸਿੰਘ ਬਬਲੂ ਮੀਤ ਪ੍ਰਧਾਨ ਯੂਥ ਅਕਾਲੀ ਦਲ, ਅਵਤਾਰ ਸਿੰਘ ਗੁਰਦੁਆਰਾ ਮੈਨੇਜਰ, ਚੰਦਵੀਰ ਸਿੰਘ ਵੜੈਚ, ਪਲਵਿੰਦਰ ਸਿੰਘ, ਅਮਨ ਗਿੱਲ, ਹਰਮਨਦੀਪ ਸਿੰਘ ਚੀਮਾ, ਜਸਵੀਰ ਸਿੰਘ, ਸਰਬਜੀਤ ਸਿੰਘ ਢੱਟ, ਰਿੱਕੀ, ਕਰਨ,ਮੋਹਿਤ, ਸੋਢੀ ਆਦਿ ਵੀ ਮੌਜੂਦ ਸਨ।
ਇਸ ਸਮੇਂ ਇੰਦਰਜੀਤ ਸਿੰਘ ਕੰਗ ਨੇ ਕਿਹਾ ਕਿ ਜਿਲ੍ਹਾ ਯੂਥ ਅਕਾਲੀ ਦਲ ਵੱਲੋਂ ਬੂਟੇ ਲਗਾਉਣ ਦੀ ਇਹ ਮੁਹਿੰਮ ਲਗਾਤਾਰ ਜਾਰੀ ਹੈ ਤੇ ਜਿੱਥੇ-ਜਿੱਥੇ ਵੀ ਲੋਕ ਬੂਟੇ ਲਗਾਉਣ ਦਾ ਸੁਨੇਹਾ ਸਾਡੇ ਤੱਕ ਪਹੁੰਚਾ ਰਹੇ ਹਨ ਟੀਮ ਦੇ ਮੈਂਬਰ ਉੱਥੇ-ਉੱਥੇ ਪਹੁੰਚ ਕੇ ਬੂਟੇ ਲਗਾ ਰਹੇ ਹਨ।
ਉਨ੍ਹਾਂ ਕਿਹਾ ਮੌਸਮ ਵਿੱਚ ਹੋ ਰਹੀਆਂ ਤਬਦੀਲੀਆਂ ਲਈ ਮਨੁੱਖ ਖੁਦ ਹੀ ਜ਼ਿੰੰਮੇਵਾਰ ਹੈ ਤੇ ਹੁਣ ਇਨ੍ਹਾਂ ਤਬਦੀਲੀਆਂ ਨੂੰ ਰੋਕਣਾ ਵੀ ਸਾਡੀ ਸਭ ਦੀ ਸਾਂਝੀ ਜ਼ਿਮੇਵਾਰੀ ਹੈ। ਇੰਦਰਜੀਤ ਕੰਗ ਨੇ ਸਮੂਹ ਪਾਰਟੀ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ-ਆਪਣੇ ਇਲਾਕੇ ਵਿੱਚ ਵੱਧ ਤੋਂ ਵੱਧ ਬੂਟੇ ਲਗਾਏ ਜਾਣ।