ਕੈਬਨਿਟ ਮੰਤਰੀ ਜਿੰਪਾ ਨੇ ਮੋਹਿਆਲ ਸਭਾ ਨੂੰ ਦਿੱਤਾ 2 ਲੱਖ ਰੁਪਏ ਦਾ ਚੈੱਕ
ਹੁਸ਼ਿਆਰਪੁਰ, 21 ਜੁਲਾਈ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਨਿਊ ਕਲੋਨੀ ਬਜਵਾੜਾ ਵਿਖੇ ਪਹੁੰਚ ਕੇ ਮੋਹਿਆਲ ਸਭਾ ਨੂੰ ਭਵਨ ਦੇ ਵਿਕਾਸ ਲਈ 2 ਲੱਖ ਰੁਪਏ ਦਾ ਚੈੱਕ ਦਿੱਤਾ। ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਦੀ ਸਹਾਇਤਾ ਨਾਲ ਕਮਿਊਨਿਟੀ ਭਵਨਾਂ ਅਤੇ ਸੰਗਠਨਾਂ ਨੂੰ ਵਿਕਾਸ ਕਾਰਜਾਂ ਵਿਚ ਸਹਾਇਤਾ ਮਿਲਦੀ ਹੈ, ਜਿਸ ਨਾਲ ਸਮਾਜ ਵਿਚ ਸਮਾਜਿਕ ਅਤੇ ਸਭਿਆਚਾਰਕ ਗਤੀਵਿਧੀਆਂ ਨੂੰ ਬੜ੍ਹਾਵਾ ਮਿਲਦਾ ਹੈ।
ਉਨ੍ਹਾਂ ਕਿਹਾ ਕਿ ਇਹ ਯੋਗਦਾਨ ਮੋਹਿਆਲ ਸਭਾ ਦੀ ਭਲਾਈ ਅਤੇ ਉਨ੍ਹਾਂ ਦੇ ਸਮਾਜਿਕ ਕਾਰਜਾਂ ਨੂੰ ਸਮਰਥਨ ਦੇਣ ਲਈ ਹੈ। ਇਸ ਤਰ੍ਹਾਂ ਦੇ ਦਾਨ ਸਮਾਜ ਵਿਕਾਸ ਅਤੇ ਉਨ੍ਹਾਂ ਦੁਆਰਾ ਕੀਤੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੋਹਿਆਲ ਬ੍ਰਹਮਣ ਦਾ ਭਾਰਤੀ ਸੈਨਾ ਅਤੇ ਵੱਖ-ਵੱਖ ਸੈਨਿਕ ਅਭਿਆਨਾਂ ਵਿਚ ਪ੍ਰਮੁਖ ਯੋਗਦਾਨ ਰਿਹਾ ਹੈ। ਉਨ੍ਹਾਂ ਮੁਗਲ, ਮਰਾਠਾ ਅਤੇ ਸਿੱਖ ਸੈਨਾਵਾਂ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਵਿਦਵਤਾ, ਸਮਾਜ ਸੇਵਾ ਅਤੇ ਸਿੱਖਿਆ ਦੇ ਖੇਤਰ ਵਿਚ ਵੀ ਉਨ੍ਹਾਂ ਦਾ ਬੇਹਤਰੀਨ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਭਾਰਤੀਆ ਸਵੰਤਤਰਤਾ ਸੰਗਰਾਮ ਵਿਚ ਵੀ ਮੋਹਿਆਲ ਬ੍ਰਹਮਣਾਂ ਨੇ ਮੋਹਰੀ ਯੋਗਦਾਨ ਪਾਇਆ ਹੈ। ਉਨ੍ਹਾਂ ਸਵਤੰਤਰਤਾ ਲਈ ਸੰਘਰਸ਼ ਵਿਚ ਆਪਣੇ ਯੋਗਦਾਨ ਨਾਲ ਦੇਸ਼ ਨੂੰ ਪ੍ਰੇਰਿਤ ਕੀਤਾ। ਮੋਹਿਆਲ ਬ੍ਰਮਣਾਂ ਦੀ ਬਹਾਦਰੀ, ਵਿਦਵਤਾ ਅਤੇ ਸਮਾਜ ਸੇਵਾ ਦੀ ਪਰੰਪਰਾ ਨੇ ਭਾਰਤੀ ਸਮਾਜ ਵਿਚ ਉਨ੍ਹਾਂ ਨੇ ਇਕ ਖਾਸ ਸਥਾਨ ਬਣਾਇਆ ਹੈ।
ਇਸ ਮੌਕੇ ਮਨੋਜ ਦੱਤਾ, ਵਰਿੰਦਰ ਦੱਤ ਵੈਦ, ਅਸ਼ਵਨੀ ਦੱਤਾ, ਓਂਕਾਰ ਬਾਲੀ, ਸੁਸ਼ਪਿੰਦਰ ਬਾਲੀ, ਵਿਦੇਸ਼ ਦੱਤਾ, ਕੁਲਦੀਪ ਦੱਤਾ, ਸੁਭਾਸ਼ ਦੱਤਾ, ਰਮੇਸ਼ ਦੱਤਾ, ਜਗਮੋਹਨ ਮਹਿਤਾ, ਸੰਜੀਵ ਕੁਮਾਰ ਬਖਸ਼ੀ, ਐਚ ਕੇ ਬਖਸ਼ੀ, ਰੇਣੂ ਬਖਸ਼ੀ, ਰਾਜੇਸ਼ ਕੁਮਾਰ ਧੁੰਨਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।