ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਚਲਾਈ ‘ਮਾਸ ਅਵੇਅਰਨੈਸ ਕੰਪੇਨ’
ਹੁਸ਼ਿਆਰਪੁਰ, 21 ਜੂਨ: ਡਵੀਜ਼ਨਲ ਕਮਾਂਡੈਂਟ ਪੰਜਾਬ ਹੋਮ ਗਾਰਡ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮੁੱਖ ਰੱਖਦੇ ਹੋਏ ‘ਮਾਸ ਅਵੇਰਨੈਂਸ ਕੰਪੇਨ’ ਚਲਾਈ ਗਈ। ਇਸ ਮੌਕੇ ਯੋਗ ਇੰਸਟਰੱਕਟਰ ਮਦਨ ਗੋਪਾਲ ਵੱਲੋਂ ਕੈਂਪ ਵਿਚ ਹਾਜ਼ਰ ਪੰਜਾਬ ਹੋਮ ਗਾਰਡਜ਼ ਦੇ ਅਫ਼ਸਰਾਂ/ਵਲੰਟੀਅਰਜ਼ ਅਤੇ ਸਿਵਲ ਡਿਫੈਂਸ ਦੇ ਵਲੰਟੀਅਰਜ਼ ਨੂੰ ਯੋਗ ਦੇ ਮਹੱਤਵ ਦੱਸਦੇ ਹੋਏ ਆਪਣੇ ਸਰੀਰ ਨੂੰ ਤੰਦਰੁਸਤ ਅਤੇ ਬਿਮਾਰੀਆਂ ਤੋਂ ਮੁਕਤ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਯੋਗ ਅਭਿਆਸ ਵੀ ਕਰਵਾਇਆ ਗਿਆ। ਇਹ ਯੋਗ ਕੈਂਪ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ।
ਇਸ ਮੌਕੇ ਜ਼ਿਲ੍ਹਾ ਕਮਾਂਡਰ ਰਵੇਲ ਸਿੰਘ (ਰਾਸ਼ਟਰੀ ਐਵਾਰਡੀ) ਪੰਜਾਬ ਹੋਮ ਗਾਰਡਜ਼ ਹੁਸ਼ਿਆਰਪੁਰ, ਕਮਾਂਡਰ ਸਿਖਲਾਈ ਕੇਂਦਰ ਮਨਿੰਦਰ ਸਿੰਘ ਹੀਰਾ, ਜਗਮਿੰਦਰ ਸਿੰਘ, ਐਡਵੋਕੇਟ ਲੋਕੇਸ਼ ਪੁਰੀ, ਸੁਨੀਲ ਕਪੂਰ, ਵਿਕਾਸ ਜੈਨ, ਵਿਜੇ ਕੁਮਾਰ, ਵਰਿੰਦਰ ਕੁਮਾਰ, ਹਰਮਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।