ਸਾਨੂੰ ਸਭਨੂੰ ਆਪਣੇ ਬਜ਼ੁਰਗਾਂ ਦੇ ਨਾਮ ਤੇ ਇੱਕ ਰੁੱਖ ਲਗਾਕੇ ਧਰਤੀ ਮਾਤਾ ਦਾ ਕਰਜ਼ ਚੁਕਾਉਣਾ ਚਾਹੀਦਾ ਹੈ : ਡਾ ਐਮ ਜਮੀਲ ਬਾਲੀ
ਹੁਸ਼ਿਆਰਪੁਰ 17 ਜੂਨ ( ਤਰਸੇਮ ਦੀਵਾਨਾ ): ਪੁਰਾਣੇ ਸਮਿਆਂ ਵਿੱਚ ਸ਼ਹਿਰਾਂ ਤੇ ਪਿੰਡਾਂ ਵਿੱਚ ਵੱਡੇ ਵੱਡੇ ਪਿੱਪਲ ਬੋਹੜਾ ਦੇ ਦਰਖਤ ਦੇਖੇ ਜਾਂਦੇ ਸਨ ਜੋ ਆਪਣੀਆਂ ਲੰਬੀਆਂ ਸੰਘਣੀਆਂ ਟਾਣੀਆਂ ਨਾਲ ਬਜ਼ੁਰਗਾਂ ਵਾਂਗ ਹਰ ਕਿਸੇ ਨੂੰ ਛਾਂ ਅਤੇ ਸੁਰੱਖਿਆ ਪ੍ਰਦਾਨ ਕਰਦੇ ਸਨ। ਪਰ ਮੌਜੂਦਾ ਸਮੇਂ ਵਿੱਚ ਰੁੱਖਾਂ ਦੀ ਅਣਹੋਦ ਘੱਟ ਹੋਣ ਕਾਰਨ ਨਾ ਤਾਂ ਧੀਆਂ ਦਾ ਤਿਉਹਾਰ, ਨਾ ਨੱਚਦੇ ਮੋਰ’ ਨਾ ਚਹਿਦੀਆਂ ਕੋਹਲਾਂ ਦੇਖਣ ਨੂੰ ਨਹੀ ਮਿਲਦੀ ।
ਜੋ ਆਉਣ ਵਾਲੀਆਂ ਪੀੜੀਆਂ ਲਈ ਸਿਰਫ ਕਿਤਾਬੀ ਯਾਦਾਂ ਹੀ ਬਣ ਕੇ ਰਹਿ ਜਾਣਗੀਆਂ ਇਸ ਲਈ ਕੁਦਰਤ ਦੇ ਅਨਮੋਲ ਖਜ਼ਾਨੇ ਦੀ ਸੰਭਾਲ ਕਰਨ ਦੇ ਨਾਲ ਨਾਲ ਸਾਨੂੰ ਬੂਟੇ ਲਗਾ ਕੇ ਇਸ ਨੂੰ ਵਧਾਉਣ ਦਾ ਯਤਨ ਕਰਨਾ ਚਾਹੀਦਾ ਹੈ ਇਹਨਾ ਵਿਚਾਰਾ ਦਾ ਪ੍ਰਗਟਾਵਾ ਬਾਲੀ ਹਸਪਤਾਲ ਦੇ ਐਮ ਡੀ ਅਤੇ ਉੱਹਗੇ ਸਮਾਜ ਸੇਵਕ ਡਾ ਐਮ ਜਮੀਲ ਬਾਲੀ ਨੇ ਸਾਡੇ ਪੱਤਰਕਾਰ ਨਾਲ ਕੀਤਾ ।
ਉਹਨਾ ਕਿਹਾ ਕਿ ਇਸ ਮੌਕੇ ਹਰ ਮਨੁੱਖ ਨੂੰ ਇੱਕ ਰੁੱਖ ਆਪਣੇ ਬਜ਼ੁਰਗਾਂ ਦੇ ਨਾਮ ਨੂੰ ਸਮਰਪਿਤ ਕਰਕੇ ਧਰਤੀ ਮਾਤਾ ਦਾ ਕਰਜ਼ਾ ਚੁਕਾਉਣ ਲਈ ਬਚਨਵੱਧ ਹੋਣਾ ਚਾਹੀਦਾ ਹੈ ਪੰਜਾਬ ਨੂੰ ਹਰਿਆ ਭਰਿਆ ਅਤੇ ਸਾਫ ਸੁਥਰਾ ਬਣਾਉਣ ਲਈ ਸਾਨੂੰ ਜੀਵਨ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਇਸ ਵਕਤ ਤਾਪਮਾਨ ਦੇ ਮੁਤਾਬਿਕ ਧਰਤੀ ਹੇਠਲਾ ਪਾਣੀ ਡਿੱਗਦਾ ਪੱਧਰ ਪੰਛੀਆਂ ਜੀਵ ਜੰਤੂਆਂ ਦੀਆਂ ਘੱਟ ਦੀਆਂ ਜਾਤੀਆਂ ਸਭ ਵੱਡੀਆਂ ਚਿਤਾਵਾਂ ਹਨ ਇਸ ਲਈ ਸਾਨੂੰ ਸਾਰਿਆਂ ਨੂੰ ਲੋਕ ਲਹਿਰ ਪੈਦਾ ਕਰਕੇ ਵਾਤਾਵਰਣ ਨੂੰ ਸੰਭਾਲਣ ਲਈ ਹਮਲਾ ਮਾਰਨਾ ਚਾਹੀਦਾ ਹੈ ।
ਉਹਨਾ ਕਿਹਾ ਕਿ ਰੁੱਖ ਹੀ ਵਾਤਾਵਰਨ ਵਿੱਚ ਸੰਤੁਲਨ ਪੈਦਾ ਕਰਕੇ ਮੀਹ ਧੁੱਪ ਛਾਂ ਦਾ ਸਰੋਤ ਬਣਦੇ ਹਨ ਅਤੇ ਸ਼ੁੱਧ ਹਵਾ ਪ੍ਰਦਾਨ ਕਰਦੇ ਹਨ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ ਇਸ ਲਈ ਸਾਨੂੰ ਇੱਕ ਜਿੰਮੇਵਾਰ ਨਾਗਰਿਕ ਵਜੋਂ ਆਪਣਾ ਫਰਜ਼ ਨਿਭਾਉਦੇ ਹੋਏ ਘੱਟ ਤੋਂ ਘੱਟ ਇੱਕ ਰੁੱਖ ਜਰੂਰ ਲਗਾਉਣਾ ਅਤੇ ਪਾਲਣਾ ਚਾਹੀਦਾ ਹੈ।