ਕੋਰਟ ਕੰਪਲੈਕਸਾਂ ’ਚ ਜਨ ਉਪਯੋਗੀ ਸੇਵਾਵਾਂ ਲਈ ਨਿਲਾਮੀ 2 ਜੁਲਾਈ ਨੂੰ
ਹੁਸ਼ਿਆਰਪੁਰ, 14 ਜੂਨ : ਸਿਵਲ ਜੱਜ (ਸੀਨੀਅਰ ਡਵੀਜ਼ਨ) ਹੁਸ਼ਿਆਰਪੁਰ ਮਨਪ੍ਰੀਤ ਕੌਰ ਨੇੇ ਦੱਸਿਆ ਕਿ ਕਮਰਾ ਨੰ: 134, ਪਹਿਲੀ ਮੰਜ਼ਿਲ, ਬਲਾਕ ਡੀ, ਨਿਊ ਜ਼ਿਲ੍ਹਾ ਤੇ ਸੈਸ਼ਨਜ ਕੋਰਟ ਕੰਪਲੈਕਸ ਹੁਸ਼ਿਆਰਪੁਰ ਵਿਖੇ ਜਨਤਕ ਸੁਵਿਧਾਵਾਂ ਦੀ ਬੋਲੀ 2 ਜੁਲਾਈ 2024 ਨੂੰ ਸਵੇਰੇ 11.30 ਵਜੇ ਸਵੇਰੇ ਹੋਣ ਜਾ ਰਹੀ ਹੈ,
ਜਿਸ ਅਨੁਸਾਰ ਨਵੇਂ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਕੰਪਲੈਕਸ ਹੁਸ਼ਿਆਰਪੁਰ ਵਿਖੇ ਸਥਿਤ ਕੰਟੀਨ ਸਾਈਕਲ/ਸਕੂਟਰ/ਕਾਰ ਪਾਰਕਿੰਗ, ਫੋਟੋਸਟੈਟ/ਕੰਪਿਊਟਰ ਟਾਈਪਿੰਗ/ਪ੍ਰਿੰਟਿੰਗ/ਇੰਟਰਨੈੱਟ ਅਤੇ ਸਟੇਸ਼ਨਰੀ ਦੀ ਇਕ ਦੁਕਾਨ, ਪੈਕੇਜ਼ਡ ਫੂਡ ਆਈਟਮ/ਵੇਰਕਾ/ਮਾਰਕਫੈੱਡ ਆਦਿ ਦੀ ਇਕ ਦੁਕਾਨ, ਬੈਂਕ ਅਤੇ ਏ. ਟੀ. ਐਮ, ਜਿਸ ਅਨੁਸਾਰ ਇਹ ਜਨਤਕ ਸੁਵਿਧਾਵਾਂ 6 ਜੁਲਾਈ ਤੋਂ 31 ਮਾਰਚ 2025 ਤੱਕ ਠੇਕੇ ’ਤੇ ਦਿੱਤੀਆਂ ਜਾਣਗੀਆਂ ਅਤੇ ਕੋਰਟ ਕੰਪਲੈਕਸ ਦਸੂਹਾ ਵਿਖੇ ਸਥਿਤ ਕੰਟੀਨ, ਸੰਡਰੀ ਵਰਕਸ ਅਤੇ ਕੰਪਿਊਟਰ ਟਾਈਪਿਸਟ ਲਈ ਇਕ ਦੁਕਾਨ ਮਿਤੀ 6 ਜੁਲਾਈ ਤੋਂ 31 ਮਾਰਚ 2025 ਤੱਕ ਠੇਕੇ ’ਤੇ ਦਿੱਤੀਆਂ ਜਾਣਗੀਆਂ।
ਇਸ ਸਬੰਧੀ ਵੇਰਵੇ ਸਹਿਤ ਨਿਯਮ ਅਤੇ ਸ਼ਰਤਾਂ ਅਦਾਲਤ ਦੀ ਵੈਬਸਾਈਟ https://ecourts.gov.in/hoshiarpur/ ’ਤੇ ਦੇਖੀਆਂ ਜਾ ਸਕਦੀਆਂ ਹਨ।