ਜੰਗਲਾਤ ਵਿਭਾਗ ਨੇ ਚੋਰੀ ਵੱਡੀਆ ਲੱਕੜਾ ਸਮੇਤ ਕੀਤਾ ਟ੍ਰੈਕਟਰ ਟਰਾਲੀ ਕਾਬੂ
ਹੁਸ਼ਿਆਰਪੁਰ 9 ਜੂਨ ( ਤਰਸੇਮ ਦੀਵਾਨਾ ): ਜਦੋਂ ਤੋਂ ਪੰਜਾਬ ‘ਚ ਆਪ ਦੀ ਸਰਕਾਰ ਬਣੀ ਹੈ ਉਦੋ ਤੋਂ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਹਾਲਤ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਜਿਸ ਤੋਂ ਪੰਜਾਬ ਸਰਕਾਰ ਦੇ ਦਾਵਿਆ ਦੀ ਫੂਕ ਨਿਕਲਦੀ ਦਿਖਾਈ ਦੇ ਰਹੀ ਹੈ ਤੇ ਹਰ ਸਮੇਂ ਦਆਵਾ ਕਰਦੀ ਹੈ ਕਿ ਸਬ ਕੁੱਜ ਕਾਨੂੰਨ ਮੁਤਾਬਕ ਸਹੀ ਹੋ ਰਿਹਾ ਹੈ ।
ਇਹ ਦਾਅਵੇ ਉਦੋਂ ਫਰਜ਼ੀ ਨਜ਼ਰ ਆਏ ਜਦੋਂ ਕੁੱਝ ਵਿਅਕਤੀ ਬੇਖੌਫ ਸਰਕਾਰੀ ਜ਼ਮੀਨ ਚੋਂ ਸਰਕਾਰੀ ਬੂਟੇ ਵੱਡ ਕੇ ਸਰੇਆਮ ਟਰੈਕਟਰ ਟਰਾਲੀ ਤੇ ਲੱਦ ਕੇ ਸਰਕਾਰੀ ਪ੍ਰਾਪਰਟੀ ਦੀ ਸਰੇਆਮ ਚੋਰੀ ਕਰਕੇ ਨਿਕਾਸੀ ਕਰਦੇ ਉਸ ਸਮੇ ਕਾਬੂ ਕੀਤੇ ਗਏ ਜਦੋਂ ਕਿਸਾਨ ਯੂਨੀਅਨ (ਕਾਦੀਆਂ ਬਲਾਕ 1) ਦੇ ਪ੍ਰਧਾਨ ਅਵਤਾਰ ਸਿੰਘ ਵਲੋਂ ਇਸਦੀ ਸੂਚਨਾ ਜੰਗਲਾਤ ਵਿਭਾਗ ਨੂੰ ਦਿੱਤੀ ਗਈ ਅਤੇ ਜਾਣਕਾਰੀ ਮਿਲਣ ਤੇ ਹਰਕਤ ਚ ਆਏ ਅਧਿਕਾਰੀਆਂ ਕਥਿਤ ਦੋਸ਼ੀਆਂ ਨੂੰ ਚੋਰੀ ਦੀ ਲੱਕੜ ਨਾਲ ਲੱਦੀ ਟਰੈਕਟਰ ਟਰਾਲੀ ਸਣੇ ਕਾਬੂ ਕਰ ਲਿਆ ਅਤੇ ਟਰੈਕਟਰ ਟਰਾਲੀ ਨੂੰ ਕਬਜੇ ਚ ਲੈ ਲਿਆ ਗਿਆ।ਮਿਲੀ ਜਾਣਕਾਰੀ ਮੁਤਾਬਕ ਕਥਿਤ ਦੋਸ਼ੀ ਦੀ ਪਹਿਚਾਣ ਤੇਕ ਅਲੀ ਪੁੱਤਰ ਸ਼ਾਮਦੀਨ ਵਾਸੀ ਪੰਡੋਰੀ ਮਾਇਲ ਵਜੋਂ ਹੋਈ ਹੈ।
ਅਵਤਾਰ ਸਿੰਘ ਨੇ ਦਸਿਆ ਕਿ ਦੁਸੜਕਾ ਟਾਂਡਾ ਰੋਡ ਤੇ ਪਿੰਡ ਗੀਗਨੋਵਾਲ ਮੇਨ ਰੋਡ ਨੇੜਿਓਂ ਕਥਿਤ ਦੋਸ਼ੀਆਂ ਵੱਲੋਂ ਕਰੀਬ 14 ਵੱਖ ਵੱਖ ਰੁੱਖ ਵੱਡੇ ਗਏ ਹਨ।ਉਨ੍ਹਾਂ ਦੱਸਿਆ ਕਿ ਉਕਤ ਜਗਾਹ ਨੇੜੇ ਉਨ੍ਹਾਂ ਦੇ ਜਠੇਰਿਆਂ ਦੀ ਜਗ੍ਹਾ ਹੈ ਜਿੱਥੇ 16 ਜੂਨ ਨੂੰ ਸਲਾਨਾ ਮੇਲਾ ਹੈ ਜਿਸਦੇ ਸੰਬੰਧ ਚ ਉਹ ਉੱਥੇ ਸਫਾਈ ਕਰਵਾਉਣ ਦਾ ਕੰਮ ਕਰ ਰਹੇ ਸੀ ਤਾਂ ਦੇਖਿਆ ਕਿ ਇੱਥੇ ਚੌੰ ਵਿੱਚ ਕੋਈ ਟਰਾਲੀ ਲੱਦ ਰਿਹਾ ਹੈ ਜਦੋਂ ਇਸ ਬਾਰੇ ਤਵਜੋਂਦਿਤੀ ਤਾਂ ਮਾਮਲਾ ਸਾਹਮਣੇ ਆਇਆ,ਉਨ੍ਹਾਂ ਦਸਿਆ ਕਿ ਜਦੋਂ ਉਨ੍ਹਾਂ ਦੀ ਲੜਕੀ ਨੇ ਕਥਿਤ ਦੋਸ਼ੀਆਂ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਕਥਿਤ ਦੋਸ਼ੀਆਂ ਵਲੋਂ ਉਸਦੇ ਨਾਲ ਹੱਥਾਂ ਪਾਈ ਕੀਤੀ ਗਈ ਅਤੇ ਮੋਬਾਇਲ ਵੀ ਖੋਹਣ ਦੀ ਕੋਸ਼ਿਸ਼ ਕੀਤੀ ਗਈ।
ਜੰਗਲਾਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਵੱਡੇ ਗਏ ਦਰਖਤਾਂ ਦੇ ਮੁੰਡਾਂ ਦੀ ਪਮਾਇਸ਼ ਕੀਤੀ ਗਈ ਹੈ ਅਤੇ ਕਥਿਤ ਦੋਸ਼ੀਆਂ ਖਿਲਾਫ ਵਿਭਾਗ ਅਗਲੇਰੀ ਕਾਰਵਾਈ ਕਰੇਗਾ।ਵਰਣਨਯੋਗ ਹੈ ਕਿ ਜੋ ਲੱਕੜ਼ ਨਾਲ ਲੱਦੀ ਟਰੈਕਟਰ ਟਰਾਲੀ ਵਿਭਾਗ ਨੇ ਕਬਜੇ ਚ ਲਈ ਹੈ ਉਹ ਮਹਿਜ ਬਾਲਣ ਅਤੇ ਬਰੀਕ ਲੱਕੜ ਹੀ ਹੈ ਕਥਿਤ ਦੋਸ਼ੀਆਂ ਵਲੋ ਬਾਕੀ ਲੱਕੜ ਕਿੱਥੇ ਬੇਚੀ ਗਈ ਉਸਦੀ ਵੀ ਭਾਲ ਕੀਤੀ ਜਾ ਰਹੀ ਹੈ।ਇਸ ਸਬੰਧੀ ਜਦੋਂ ਰੇਂਜ ਅਫ਼ਸਰ ਕਿਰਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਂਨਾਂ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਲੱਕੜ ਸਮੇਤ ਟਰੈਕਟਰ ਟਰਾਲੀ ਕਾਬੂ ਕਰ ਲਿਆ ਗਿਆ ਹੈ ਤੇ ਮੌਕਾ ਵੀ ਦੇਖਿਆ ਜਾ ਚੁੱਕਾ ਹੈ ਤੇ ਇਨਾਂ੍ਹ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ।