Hoshairpur
ਡਾ: ਰਾਜਕੁਮਾਰ ਚੱਬੇਵਾਲ ਐਮ ਪੀ ਨੂੰ ਸਫ਼ਾਈ ਕਰਮਚਾਰੀ ਯੂਨੀਅਨ ਕੀਤਾ ਸਨਮਾਨਿਤ

ਹੁਸ਼ਿਆਰਪੁਰ 8 ਜੂਨ ( ਤਰਸੇਮ ਦੀਵਾਨਾ ): ਸਫ਼ਾਈ ਕਰਮਚਾਰੀ ਯੂਨੀਅਨ ਰਜਿ. ਇਸ ਮੌਕੇ ਨਾਗਨ ਨਿਗਮ ਹੁਸ਼ਿਆਰਪੁਰ ਦੀ ਤਰਫੋਂ ਡਾ: ਰਾਜਕੁਮਾਰ ਚੱਬੇਵਾਲ ਐਮ.ਪੀ. ਹੁਸ਼ਿਆਰਪੁਰ ਜੀ ਦੇ ਨਿਵਾਸ ਸਥਾਨ ‘ਤੇ ਪਹੁੰਚਣ ‘ਤੇ ਯੂਨੀਅਨ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਫੋਟੋ ਦੇ ਕੇ ਸਨਮਾਨਿਤ ਕੀਤਾ ਗਿਆ |
ਡਾ: ਰਾਜਕੁਮਾਰ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਸਫ਼ਾਈ ਕਰਮਚਾਰੀ ਯੂਨੀਅਨ ਅਤੇ ਵਾਲਮੀਕਿ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ |


ਇਸ ਮੌਕੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕਰਨਜੋਤ ਆਦੀਆ, ਮਨੋਜ ਕੈਨੇਡੀ ਜ਼ਿਲ੍ਹਾ ਪ੍ਰਧਾਨ ਭਾਵਾਧਸ, ਅਵੀਰ ਸਿੱਧੂ, ਲਵ ਪ੍ਰਧਾਨ ਮੁਹੱਲਾ ਰਿਸ਼ੀ ਨਗਰ ਆਦਿ ਹਾਜ਼ਰ ਸਨ |
