ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਬਾਣੀ ਸ਼ਬਦ “ਕੋਈ ਬੋਲੈ ਰਾਮ ਰਾਮ” ਰਿਲੀਜ਼
ਹੁਸ਼ਿਆਰਪੁਰ 7 ਜੂਨ ( ਤਰਸੇਮ ਦੀਵਾਨਾ ): ਮਿਊਜ਼ਿਕ ਬੈਨਰ ਨੰਗਲ ਈਸ਼ਰ ਵਲੋਂ ਸ੍ਰੀ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਭਾਈ ਰਵਿੰਦਰ ਸਿੰਘ ਯੂ.ਕੇ ਲੀਡਜ਼ ਵਾਲਿਆਂ ਵਲੋਂ ਗਾਇਨ ਕੀਤਾ ਗੁਰਬਾਣੀ ਸ਼ਬਦ “ਕੋਈ ਬੋਲੈ ਰਾਮ ਰਾਮ” ਦਾ ਪੋਸਟਰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਪਿੰਡ ਨੰਗਲ ਈਸ਼ਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਿਊਜ਼ਿਕ ਕੰਪਨੀ ਨੰਗਲ ਈਸ਼ਰ ਦੀ ਸਮੁੱਚੀ ਟੀਮ ਵਲੋਂ ਰਿਲੀਜ਼ ਕੀਤਾ ਗਿਆ।
ਇਸ ਸਮੇਂ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਨੰਗਲ ਈਸ਼ਰ ਨੇ ਦੱਸਿਆ ਕਿ ਇਸ ਸ਼ਬਦ ਦੀ ਆਡੀਓ ਵਿਸ਼ਵ ਪੱਧਰ ਦੇ ਸਾਰੇ ਹੀ ਆਡੀਓ ਸਾਈਟ ‘ਤੇ ਅਤੇ ਵੀਡੀਓ ਯੂਟਿਊਬ ਚੈਨਲ “ਨੰਗਲ ਈਸ਼ਰ” ਤੇ ਰਿਲੀਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿਊਜ਼ਿਕ ਬੈਨਰ ਨੰਗਲ ਈਸ਼ਰ ਵਲੋਂ ਭਾਈ ਰਵਿੰਦਰ ਸਿੰਘ ਯੂ.ਕੇ ਲੀਡਜ਼ ਵਾਲਿਆਂ ਵਲੋਂ ਗਾਇਨ ਇਸ ਸ਼ਬਦ “ਕੋਈ ਬੋਲੈ ਰਾਮ ਰਾਮ” ਦੇ ਪੇਸ਼ ਕਰਤਾ ਜਪਨੀਤ ਕੌਰ ਨੰਗਲ ਈਸ਼ਰ ਹਨ, ਇਸ ਦੇ ਪ੍ਰੋਡਿਊਸਰ ਸ਼੍ਰੀਮਤੀ ਰਾਜਵਿੰਦਰ ਕੌਰ ਨੀਰੂ ਹਨ, ਇਸ ਦੇ ਸੰਗੀਤਕਾਰ ਗੁਰਵੀਰ ਲਹਿਰੀ ਅਤੇ ਵੀਡੀਓ ਤਰਨ ਲਹਿਰੀ ਵਲੋਂ ਤਿਆਰ ਕੀਤੀ ਗਈ ਹੈ ਅਤੇ ਇਸ ਦੇ ਪ੍ਰੋਜੈਕਟ ਮੈਨੇਜਰ ਸ਼੍ਰੀ ਨਰੇਸ਼ ਐੱਸ. ਗਰਗ ਹਨ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਸ ਨਿਰਮਲ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ, ਸ ਸੁਰਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਭਾਈ ਵੀਰ, ਸ ਹਰਵਿੰਦਰ ਸਿੰਘ ਨੰਗਲ ਈਸ਼ਰ, ਮਾਸਟਰ ਗੁਰਬਚਨ ਸਿੰਘ, ਵੀਡੀਓ ਡਾਇਰੈਕਟਰ ਤਰਨ ਲਹਿਰੀ, ਸੰਗੀਤਕਾਰ ਗੁਰਵੀਰ ਲਹਿਰੀ, ਸ ਸੁਮਿੱਤਰ ਸਿੰਘ, ਜਪਨੀਤ ਕੌਰ, ਸ ਸੁਰਿੰਦਰ ਸਿੰਘ, ਮਲਕੀਤ ਕੌਰ, ਭਾਈ ਕਰਨਦੀਪ ਸਿੰਘ ਨੰਗਲ ਈਸ਼ਰ, ਭਾਈ ਹਰਮਨਜੀਤ ਸਿੰਘ, ਨੌਜਵਾਨ ਸਭਾ ਦੇ ਸਮੂਹ ਮੈਂਬਰ ਅਤੇ ਬੇਅੰਤ ਸੰਗਤਾਂ ਹਾਜ਼ਰ ਸਨ।