ਸਾਕਾ ਨੀਲਾ ਤਾਰਾ ਵਿੱਚ ਸਹੀਦ ਹੋਏ ਸਹੀਦਾ ਨੂੰ ਇੱਕ ਮਿੰਟ ਦਾ ਮੌਨ ਰੱਖਕੇ ਦਿੱਤੀ ਸ਼ਰਧਾਂਜਲੀ
ਹੁਸ਼ਿਆਰਪੁਰ 6 ਜੂਨ ( ਤਰਸੇਮ ਦੀਵਾਨਾ ): ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੇ ਨਿਰਦੇਸ਼ਾਂ ‘ਤੇ ਅੱਜ ਸਾਕਾ ਨੀਲਾ ਤਾਰਾ ਵਿੱਚ ਸਹੀਦ ਹੋਏ ਸਹੀਦਾ ਨੂੰ ਸ਼ਰਧਾਂਜਲੀ ਦੇਣ ਲਈ ਸਰਧਾਜਲੀ ਸਮਾਗਮ ਕਰਵਾਇਆ ਗਿਆ ਸਾਰਧਾਜ਼ਲੀ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਰਾਜ ਕੁਮਾਰ ਭੱਟੀ, ਸੋਨੀ ਗਰਗ, ਲਖਵੀਰ ਵਰਮਾ, ਮਨੋਜ ਸ਼ਰਮਾ ਨੇ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਓਪਰੇਸ਼ਨ ਬਲੂ ਦੇ ਨਾਇਕ ਸ਼ਹੀਦ ਜਨਰਲ ਅਰੂੰਧਰ ਵੈਦਿਆ ਨੂੰ ਯਾਦ ਕਰਦੇ ਹੋਏ, ਸ਼ਹੀਦ ਪੰਜਾਬ ਪੁਲਿਸ ਦੇ ਜਵਾਨਾਂ, ਅਰਧ ਸੈਨਿਕ ਬਲਾਂ ਅਤੇ ਨਿਰਦੋਸ਼ ਪੰਜਾਬੀਆਂ ਨੂੰ ਯਾਦ ਕਰਦੇ ਹੋਏ, ਜਿਨ੍ਹਾਂ ਨੇ ਇਸ ਆਪਰੇਸ਼ਨ ਦੌਰਾਨ ਆਪਣੀਆਂ ਜਾਨਾਂ ਗਵਾਈਆਂ, ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਹਵਨ ਜੱਗ ਸ਼ਿਵ ਸਾਗਰ ਮਹਾਕਾਲੀ ਮੰਦਿਰ ਵਿਖੇ ਰੱਖਿਆ ਗਿਆ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਸ਼ਿਵ ਸੈਨਾ ਹਿੰਦ ਦੇ ਐਸ.ਐਸ.ਸੀ ਵਿੰਗ ਪੰਜਾਬ ਦੇ ਪ੍ਰਧਾਨ ਰਾਜ ਕੁਮਾਰ ਭੱਟੀ ਦੇ ਨਿਵਾਸ ਸਥਾਨ ‘ਤੇ ਸਾਰੇ ਸ਼ਿਵ ਸੈਨਿਕਾਂ ਨੂੰ ਰੋਕ ਲਿਆ, ਜਿਸ ਕਾਰਨ ਹਵਨ ਜੱਗ ਨਹੀਂ ਕਰਵਾਇਆ ਗਿਆ ਅਤੇ ਬਾਅਦ ‘ਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ |
ਇਸ ਮੌਕੇ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਰਾਜ ਕੁਮਾਰ ਨੇ ਕਿਹਾ ਕਿ 1984 ਦੇ ਦਹਾਕੇ ਵਿੱਚ ਪੰਜਾਬ ਨੂੰ ਖਾਲਿਸਤਾਨੀ ਅੱਤਵਾਦੀਆਂ ਤੋਂ ਆਜ਼ਾਦ ਕਰਵਾਉਣ ਲਈ ਅਮਰ ਸ਼ਹੀਦ ਲਾਲਾ ਜਗਤ ਨਰਾਇਣ ,ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ,ਸਾਬਕਾ ਡੀ.ਜੀ.ਪੀ.ਕੇ.ਪੀ.ਐਸ.ਗਿੱਲ ਅਤੇ ਉਹਨਾਂ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਜਿਹਨਾਂ ਨੇ ਪੰਜਾਬ ਅਤੇ ਦੇਸ਼ ਦੀ ਸ਼ਾਂਤੀ ਅਤੇ ਹਿੰਦੂ-ਸਿੱਖ ਭਾਈਚਾਰਾ ਕਾਇਮ ਰੱਖਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਇਸ ਮੌਕੇ ਰਿਸ਼ੀ ਰਾਜ, ਹਨੀ ਵਰਮਾ ਆਦਿ ਸ਼ਿਵ ਸੈਨਿਕਾਂ ਨੇ ਵੀ ਸ਼ਰਧਾਂਜਲੀ ਭੇਟ ਕੀਤੀ।