1,35,000 ਐੱਮਐੱਲ ਨਜ਼ਾਇਜ਼ ਸ਼ਰਾਬ ਸਮੇਤ ਦੋਸ਼ੀ ਕਾਬੂ

ਹੁਸ਼ਿਆਰਪੁਰ: ਸੁਰਿੰਦਰ ਲਾਂਬਾ ਆਈ.ਪੀ.ਐਸ ਐਸ.ਐਸ.ਪੀ ਜਿਲ੍ਹਾ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਅਮਰ ਨਾਥ ਡੀ.ਐਸ.ਪੀ. ਸਿਟੀ ਹੁਸ਼ਿਆਰਪੁਰ ਦੀ ਅਗਵਾਈ ਹੇਠ ਦੀਪਕ ਸ਼ਰਮਾ ਮੁੱਖ ਅਫਸਰ ਥਾਣਾ ਸਿਟੀ ਹੁਸ਼ਿਆਰਪੁਰ ਦੀ ਟੀਮ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ।
ਜਦੋਂ ਐਚ.ਸੀ. ਦੀਪਕ ਕੁਮਾਰ ਸਮੇਤ ਸਾਥੀ ਕਰਮਚਾਰੀਆ ਦੇ ਇਲਾਕਾ ਗਸ਼ਤ ਪਰ ਮੌਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਕਪਿਲ ਸੋਨੀ ਉਰਫ ਸੋਨੂੰ ਪੁੱਤਰ ਰਾਮ ਚੰਦਰ ਉਰਫ ਰਾਮੂ ਵਾਸੀ ਮੁੱਹਲਾ ਗੋਬਿੰਦਗੜ੍ਹ ਬਹਾਦਰਪੁਰ, ਹੁਸ਼ਿਆਰਪੁਰ ਨਜ਼ਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ।


ਜੋ ਹੁਣ ਵੀ ਆਪਣੇ ਘਰ ਸ਼ਰਾਬ ਵੇਚ ਰਿਹਾ ਹੈ, ਜੋ ਹੁਣੇ ਰੇਡ ਕੀਤਾ ਜਾਵੇ ਤਾਂ ਨਜ਼ਾਇਜ਼ ਸ਼ਰਾਬ ਸਮੇਤ ਕਾਬੂ ਆ ਸਕਦਾ ਹੈ, ਜਿਸ ਤੇ ਪੁਲਿਸ ਪਾਰਟੀ ਵਲੋਂ ਮੁੱਹਲਾ ਗੋਬਿੰਦਗੜ੍ਹ, ਬਹਾਦਰਪੁਰ ਕਪਿਲ ਸੋਨੀ ਉਰਫ ਸੋਨੂੰ ਉਕਤ ਦੇ ਘਰੇ ਰੋਡ ਕੀਤਾ ਤਾਂ ਦੋਰਾਨੇ ਰੇਡ ਕੁੱਲ 180 ਬੋਤਲਾਂ ਸ਼ਰਾਬ ਪੰਜਾਬ ਕਲੱਬ ਕਿੰਗ ਵਿਸਕੀ ਸ਼ਰਾਬ (1,35,000 ਐੱਮ.ਐੱਲ) ਬਰਾਮਦ ਹੋਈਆਂ।

ਜਿਸ ਤੇ ਕਪਿਲ ਸੋਨੀ ਉਰਫ ਸੋਨੂੰ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਮੁਕੱਦਮਾ ਨੰਬਰ 100 ਮਿਤੀ 26-03-2024 ਅ:ਧ: 61-1-14 ਐਕਸਾਈਜ਼ ਐਕਟ ਥਾਣਾ ਸਿਟੀ ਹੁਸ਼ਿ: ਦਰਜ ਕੀਤਾ ਗਿਆ ਹੈ।