ਕਾਂਗਰਸ ਪਾਰਟੀ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ: ਭਾਜਪਾ
ਹੁਸ਼ਿਆਰਪੁਰ: ਭਾਜਪਾ ਨੇਤਾਵਾਂ ਜ਼ਿਲ੍ਹਾ ਮਹਾਂਮੰਤਰੀ ਅਤੇ ਸਾਬਕਾ ਕੌਂਸਲਰ ਸੁਰੇਸ਼ ਭਾਟੀਆ ਬਿਟੂ, ਜ਼ਿਲ੍ਹਾ ਸਕੱਤਰ ਅਸ਼ਵਨੀ ਗੈਂਦ ਅਤੇ ਪੰਜਾਬ ਭਾਜਪਾ ਦੇ ਸਪੋਰਟਸ ਸੈਲ ਦੇ ਕੋ-ਕਨਵੀਨਰ ਰਣਜੀਤ ਰਾਣਾ ਨੇ ਸੰਯੁਕਤ ਬਿਆਨ ਵਿੱਚ ਦੱਸਿਆ ਕਿ ਕਾਂਗਰਸ ਪਾਰਟੀ ਦੇ ਕੁਝ ਕੌਂਸਲਰ ਆਪਣੇ ਵਾਰਡਾਂ ਵਿੱਚ ਜਾ ਕੇ ਲੋਕਾਂ ਦੇ ਫਾਰਮ ਭਰਵਾ ਰਹੇ ਹਨ ਕਿ ਕਾਂਗਰਸ ਸਰਕਾਰ ਆਉਣ ਤੇ ਪਰਿਵਾਰਾਂ ਨੂੰ ਇਕ ਲੱਖ ਰੁਪਏ ਦਿੱਤੇ ਜਾਣਗੇ ਜੋ ਕਿ ਬਿਲਕੁਲ ਸਫੇਦ ਝੂਠ ਹੈ।
ਜੋ ਕਿ ਕਾਂਗਰਸ ਦੀ ਪੁਰਾਣੀ ਫਿਤਰਤ ਹੈ ਕਿ ਲੋਕਾਂ ਨੂੰ ਗੁਮਰਾਹ ਕਰਕੇ ਪਿਛਲੇ ਕਈ ਸਾਲਾਂ ਤੋਂ ਸਰਕਾਰਾਂ ਬਣਾ ਕੇ ਆਪਣੇ ਖਜਾਨੇ ਭਰੇ ਅਤੇ ਦੇਸ਼ ਨੂੰ ਖੋਖਲਾ ਕੀਤਾ ਹੈ ਅਤੇ ਹੁਣ ਬਿੱਲੀ ਥੈਲੇ ਵਿਚੋਂ ਬਾਹਰ ਆ ਚੁੱਕੀ ਹੈ ਅਤੇ ਪੰਜਾਬ ਦੇ ਵੋਟਰ ਸਮਝਦਾਰ ਹਨ ਅਤੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਨਾ ਤੈਅ ਹੈ ਅਤੇ ਕਿਉਂਕਿ ਪਿਛਲੇ 10 ਸਾਲਾਂ ਵਿੱਚ ਮੋਦੀ ਸਰਕਾਰ ਵਲੋਂ ਕੀਤੇ ਵਿਕਾਸ ਦੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੀ ਜਨਤਾ ਪੰਜਾਬ ਵਿੱਚ ਵੀ 13 ਸੀਟਾਂ ਤੇ ਭਾਜਪਾ ਦਾ ਕਮਲ ਖਿਲਾਉਣ ਦਾ ਮਨ ਬਣਾ ਚੁੱਕੀ ਹੈ।
ਦੂਜੇ ਪਾਸੇ ਆਮ ਆਦਮੀ ਪਾਰਟੀ ਝੂਠ ਦਾ ਪੁਲਿੰਦਾ ਹੈ ਜਿਸ ਦਾ ਜੀਉਂਦਾ ਜਾਗਦਾ ਸਬੂਤ ਔਰਤਾਂ ਨੂੰ 1000 ਰੁਪਏ ਦੇਣ ਦਾ ਲਾਲਚ ਦੇ ਕੇ ਵੋਟਾਂ ਬਟੋਰ ਕੇ ਅਤੇ ਵਾਅਦੇ ਪੂਰੇ ਨਾ ਕਰਕੇ ਕਿਸ ਮੂੰਹ ਨਾਲ ਹੁਣ ਵੋਟਾਂ ਮੰਗ ਰਹੇ ਹਨ। ਭਾਜਪਾ ਨੇਤਾਵਾਂ ਨੇ ਕਿਹਾ ਕਿ ਭਾਜਪਾ ਹੀ ਇਕ ਐਸੀ ਪਾਰਟੀ ਹੈ ਜੋ ਝੂਠੀ ਗਰੰਟੀ ਨਹੀਂ ਦਿੰਦੀ ਬਲਕਿ ਕੰਮ ਕਰਨ ਦਾ ਸੰਕਲਪ ਲੈਂਦੀ ਹੈ। ਇਸ ਮੌਕੇ ਤੇ ਇੰਡਸਟਰੀ ਸੇਲ ਦੇ ਜ਼ਿਲ੍ਹਾ ਪ੍ਰਧਾਨ ਕਰਨ ਕਪੂਰ, ਜ਼ਿਲ੍ਹਾ ਉਪ ਪ੍ਰਧਾਨ ਨੀਰਜ ਗੈਂਦ, ਸੋਨੂੰ ਟੰਡਨ, ਰਾਕ ਕੁਮਾਰ ਆਦਿ ਮੌਜੂਦ ਸਨ।