ਜਨਰਲ, ਪੁਲਿਸ ਤੇ ਖ਼ਰਚਾ ਅਬਜ਼ਰਵਰਾਂ ਦੇ ਮੋਬਾਇਲ ਨੰਬਰ ਕੀਤੇ ਜਨਤਕ, ਚੋਣਾਂ ਸਬੰਧੀ ਕਿਸੇ ਵੀ ਸਮੱਸਿਆ ਲਈ ਕੀਤਾ ਜਾ ਸਕਦੈ ਸੰਪਰਕ : ਜ਼ਿਲ੍ਹਾ ਚੋਣ ਅਫ਼ਸਰ
ਹੁਸ਼ਿਆਰਪੁਰ, 15 ਮਈ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ- 2024 ਸਬੰਧੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਜਨਰਲ, ਖ਼ਰਚਾ ਅਤੇ ਪੁਲਿਸ ਅਬਜ਼ਰਵਰ ਜ਼ਿਲ੍ਹੇ ਵਿਚ ਪਹੁੰਚ ਚੁੱਕੇ ਹਨ ਅਤੇ ਉਨ੍ਹਾਂ ਨੇ ਆਪਣਾ ਕੰਮਕਾਜ਼ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਜਨਰਲ ਅਬਜ਼ਰਵਰ 2003 ਬੈਚ ਦੇ ਤਾਮਿਲਨਾਡੂ ਕੇਡਰ ਦੇ ਆਈ.ਏ.ਐਸ ਅਫ਼ਸਰ ਡਾ. ਆਰ. ਆਨੰਦਕੁਮਾਰ ਦੇ ਮੋਬਾਇਲ ਨੰਬਰ 83608-71668, ਖਰਚਾ ਅਬਜ਼ਰਵਰ 2008 ਬੈਚ ਦੇ ਆਈ.ਆਰ.ਐਸ (ਸੀ.ਐਂਡ.ਸੀ.ਈ) ਅਫ਼ਸਰ ਪਵਨ ਕੁਮਾਰ ਖੇਤਾਨ ਨਾਲ ਮੋਬਾਇਲ ਨੰਬਰ 83608-74462 ਅਤੇ ਪੁਲਿਸ ਅਬਜ਼ਰਵਰ 2014 ਦੇ ਏ.ਜੀ.ਐਮ.ਯੂ.ਟੀ ਕੇਡਰ ਦੇ ਆਈ.ਪੀ.ਐਸ ਅਫ਼ਸਰ ਕੁਸ਼ਲ ਪਾਲ ਸਿੰਘ ਨਾਲ ਮੋਬਾਇਲ ਨੰਬਰ 79731-39811 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ ਤਿੰਨੋਂ ਅਬਜ਼ਰਵਰ ਲੋਕ ਨਿਰਮਾਣ ਵਿਭਾਗ ਹੁਸ਼ਿਆਰਪੁਰ ਦੇ ਰੈਸਟ ਹਾਊਸ ਦੇ ਕਮਰਾ ਨੰਬਰ 4 ਵਿਚ ਰੋਜ਼ਾਨਾ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਬੈਠਣਗੇ ਅਤੇ ਚੋਣਾਂ ਸਬੰਧੀ ਕਿਸੇ ਵੀ ਸਮੱਸਿਆ ਨੂੰ ਲੈ ਕੇ ਉਮੀਦਵਾਰ ਜਾਂ ਕੋਈ ਵੀ ਵਿਅਕਤੀ ਅਬਜ਼ਰਵਰਾਂ ਨਾਲ ਉਕਤ ਸਥਾਨ ਅਤੇ ਸਮੇਂ ’ਤੇ ਮਿਲ ਸਕਦਾ ਹੈ।