ਕੌਮੀ ਟੀਕਾਕਰਨ ਪ੍ਰੋਗਰਾਮ ਸੰਬੰਧੀ ਕੁਆਰਟਰਲੀ ਰੀਵਿਊ ਮੀਟਿੰਗ ਦਾ ਆਯੋਜਨ
ਹੁਸ਼ਿਆਰਪੁਰ 7 ਮਈ 2024 : ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੌਮੀ ਟੀਕਾਕਰਨ ਪ੍ਰੋਗਰਾਮ ਸੰਬੰਧੀ ਕੁਆਰਟਰਲੀ ਰੀਵਿਊ ਮੀਟਿੰਗ ਦਾ ਆਯੋਜਨ ਜ਼ਿਲਾ ਟੀਕਾਕਰਨ ਅਫਸਰ ਡਾ. ਸੀਮਾ ਗਰਗ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਦੇ ਟ੍ਰੇਨਿੰਗ ਹਾਲ ਵਿੱਚ ਆਯੋਜਿਤ ਇਸ ਮੀਟਿੰਗ ਦੌਰਾਨ ਜਿਲੇ ਦੇ ਵੱਖ ਵੱਖ ਬਲਾਕਾਂ ਤੋਂ ਸਮੂਹ ਐਲਐਚਵੀ ਨੇ ਹਿੱਸਾ ਲਿਆ।
ਮੀਟਿੰਗ ਵਿੱਚ ਟੀਕਾਕਰਨ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਮੀਟਿੰਗ ਦੌਰਾਨ ਡਬਲਿਊ.ਐਚ.ਓ. ਦੇ ਨੁਮਾਇੰਦੇ ਡਾ ਗਗਨ ਸ਼ਰਮਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਮੀਟਿੰਗ ਨੂੰ ਸੰਬੋਧਨ ਕਰਦਿਆ ਡਾ ਸੀਮਾ ਗਰਗ ਨੇ ਸਮੂਹ ਐਲਐਚਵੀ ਨੂੰ ਹਰ ਕੋਲਡ ਚੇਨ ਪੁਆਇੰਟ ਤੇ ਟੈਪਰੇਚਰ ਲਾਗ ਬੁੱਕ ਤੋਂ ਇਲਾਵਾ ਪ੍ਰੀਵੈਟਿਵ ਲਾਗ ਬੁੱਕ ਲਗਾਉਣ, ਮਾਈਕ੍ਰੋਪਲਾਨ ਲਗਾਉਣਾ ਯਕੀਨੀ ਬਣਾਉਣ, ਸਟਾਕ ਰਜਿਸਟਰ ਮੈਨਟੇਨ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾ ਐਲਐਚਵੀਜ ਨੂੰ ਹਦਾਇਤ ਕੀਤੀ ਕਿ ਉਹ ਯੂ-ਵਿਨ ਪੋਰਟਲ ਤੇ ਟੀਕਾਕਰਨ ਸੰਬੰਧੀ ਸਾਰਾ ਡਾਟਾ ਸਮੇਂ ਸਿਰ ਅਪਡੇਟ ਕਰਨਾ ਯਕੀਨੀ ਬਣਾਉਣ।
ਉਨਾਂ ਏਐਫਪੀ ਦੇ ਕੇਸਾਂ ਦੀ ਵੀ ਰਿਪੋਰਟਿੰਗ ਵੱਲ ਵਿਸ਼ੇਸ਼ ਧਿਆਨ ਦੇਣ, ਏਈਐਫਆਈ ਦੇ ਕੇਸਾਂ ਦੀ ਰਿਪੋਰਟਿੰਗ ਕਰਨ ਅਤੇ ਹਰ ਸੈਸ਼ਨ ਸਾਈਟ ਤੇ ਐਨਾਫਲੈਕਸਿਸ ਕਿੱਟ ਰੱਖਣੀ ਯਕੀਨੀ ਬਣਾਉਣ ਦੀ ਵੀ ਹਦਾਇਤ ਕੀਤੀ। ਇਸ ਦੇ ਨਾਲ ਹੀ ਉਨਾਂ ਪੈਂਟਾ 1, 2 ਅਤੇ 3 ਦੇ ਡਰਾਪ ਆਉਟ ਬੱਚਿਆਂ ਦੀ ਲਿਸਟ ਬਣਾ ਕੇ ਉਨਾਂ ਦਾ ਸ਼ਨੀਵਾਰ ਤੱਕ ਟੀਕਾਕਰਨ ਕਰਕੇ ਜਿਲਾ ਹੈਡਕੁਆਰਟਰ ਤੇ ਰਿਪੋਰਟ ਕਰਨ ਲਈ ਆਖਿਆ।