ਵੋਟਰ ਜਾਗਰੂਕਤਾ ਸਬੰਧੀ ਫੋਟੋਗ੍ਰਾਫਰਸ ਕਲੱਬ ਦੀ ਬਿਹਤਰੀਨ ਪਹਿਲ ਵੋਟਾਂ ਵਾਲੇ ਦਿਨ 12 ਵਜੇ ਦੁਕਾਨਾਂ ਖੋਲ੍ਹਣ ਦਾ ਲਿਆ ਸੰਕਲਪ
ਹੁਸ਼ਿਆਰਪੁਰ, 3 ਮਈ : ਲੋਕ ਸਭਾ ਚੋਣਾਂ ਲਈ ਪੰਜਾਬ ਵਿਚ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਨੂੰ ਲੈ ਕੇ ਹੋਰ ਕੋਈ ਉਤਸ਼ਾਹਿਤ ਹੈ। ਇਸੇ ਤਹਿਤ ਜ਼ਿਲ੍ਹੇ ਦੇ ਫੋਟੋਗ੍ਰਾਫਰਸ ਕਲੱਬ ਹੁਸ਼ਿਆਰਪੁਰ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ 1 ਜੂਨ ਨੂੰ ਵੋਟਾਂ ਵਾਲੇ ਦਿਨ ਆਪਣੀਆਂ ਦੁਕਾਨਾਂ ਦੁਪਹਿਰ 12 ਵਜੇ ਖੋਲ੍ਹਣ ਦਾ ਸੰਕਲਪ ਲਿਆ ਹੈ ਅਤੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ 12 ਵਜੇ ਤੱਕ ਵੋਟ ਪਾ ਕੇ ਹੀ ਆਪਣੀਆਂ ਦੁਕਾਨਾਂ ਖੋਲ੍ਹਣਗੇ। ਫੋਟੋਗ੍ਰਾਫਰਸ ਕਲੱਬ ਦੇ ਇਸ ਉਪਰਾਲੇ ਦੀ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਨੇ ਖੂਬ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਆਪਣੇ ਆਪ ਵਿਚ ਇਕ ਨਿਵੇਕਲਾ ਉਪਰਾਲਾ ਹੈ।
ਸ਼ੁੱਕਰਵਾਰ ਨੂੰ ਫੋਟੋਗ੍ਰਾਫਰਸ ਕਲੱਬ ਹੁਸ਼ਿਆਰਪੁਰ ਦੇ ਵਫ਼ਦ ਨਾਲ ਮਿਲਣੀ ਮੌਕੇ ਏ.ਡੀ.ਸੀ ਨੇ ਕਿਹਾ ਕਿ ਕਲੱਬ ਨੇ ਇਕ ਜ਼ਿੰਮੇਵਾਰ ਨਾਗਰਿਕ ਦੀ ਭੂਮਿਕਾ ਨਿਭਾਉਂਦੇ ਹੋਏ ਇਹ ਸੰਕਲਪ ਲਿਆ ਹੈ। ਰਾਹੁਲ ਚਾਬਾ ਨੇ ਕਿਹਾ ਕਿ ਲੋਕਤੰਤਰ ਵਿਚ ਵੋਟਾਂ ਸਾਡਾ ਸਾਰਿਆਂ ਦਾ ਅਧਿਕਾਰ ਹੈ, ਇਸ ਦਾ ਇਸਤੇਮਾਲ ਹਰ ਵੋਟਰ ਨੂੰ ਕਰਨਾ ਚਾਹੀਦਾ ਹੈ। ਵੱਧ ਤੋਂ ਵੱਧ ਵੋਟਾਂ ਪੈਣ ਦੀ ਭਾਵਨਾ ਨੂੰ ਲੈ ਕੇ ਫੋਟੋਗ੍ਰਾਫਰਸ ਵੀ ਉਪਰਾਲੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫੋਟੋਗ੍ਰਾਫਰਸ ਦੀ ਇਹ ਪਹਿਲਕਦਮੀ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰੇਗੀ।
ਕਲੱਬ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਹੋਰਡਿੰਗਜ਼ ਵਿਚ ਨਾ ਸਿਰਫ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਨਗੇ, ਬਲਕਿ ਲਿਖ ਕੇ ਲਗਾਉਣਗੇ ਕਿ ਵੋਟਾਂ ਵਾਲੇ ਦਿਨਾਂ ਉਨ੍ਹਾਂ ਦੀਆ ਦੁਕਾਨਾਂ ਦੁਪਹਿਰ 12 ਵਜੇ ਤੋਂ ਬਾਅਦ ਖੁੱਲ੍ਹਣਗੀਆਂ। ਇਸ ਦੌਰਾਨ ਕਲੱਬ ਦੇ ਪ੍ਰਧਾਨ ਵਿਨੇਦ ਕੁਮਾਰ ਨੇ ਹੋਰ ਸਾਥੀਆਂ ਨਾਲ ਏ.ਡੀ.ਸੀ ਰਾਹੁਲ ਚਾਬਾ ਦੇ ਹੱਥੀ ਆਪਣੀਆਂ ਦੁਕਾਨਾਂ ਦੇ ਬਾਹਰ ਲਗਾਏ ਜਾਣ ਵਾਲੇ ਪ੍ਰਿੰਟ ਆਊਟ ਨੂੰ ਰਿਲੀਜ਼ ਕਰਵਾਇਆ।
ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਦੇ ਵੋਟਰਾਂ ਨੂੰ ਵੋਟਾਂ ਲਈ ਪ੍ਰੇਰਿਤ ਕਰਨ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਕਿਤੇ ਰੰਗੋਲੀ ਮੁਕਾਬਲੇ, ਕਿਤੇ ਮਹਿੰਦੀ ਮੁਕਾਬਲੇ ਤੇ ਕਿਤੇ ਪੇਂਟਿੰਗ ਮੁਕਾਬਲੇ ਦਾ ਆਯੋਜਨ ਕਰਕੇ ਔਰਤਾਂ ਅਤੇ ਮਰਦਾਂ ਵੋਟਰਾਂ ਨੂੰ ਵੋਟਾਂ ਪਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ, ਸਹਾਇਕ ਸਵੀਪ ਨੋਡਲ ਅਫ਼ਸਰ ਅੰਕੁਰ ਸ਼ਰ