ਫੈਸ਼ਨ ਡਿਜ਼ਾਈਨਿੰਗ ਕੋਰਸ ਲਈ ਦਾਖ਼ਲਾ ਸ਼ੁਰੂ : ਜੀ.ਐਮ ਇੰਡਸਟਰੀ
ਹੁਸ਼ਿਆਰਪੁਰ, 25 ਅਪ੍ਰੈਲ : ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਅਰੁਣ ਕੁਮਾਰ ਨੇ ਦੱਸਿਆ ਕਿ ਨਾਰਦਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ (ਐਨ.ਆਈ.ਐਫ.ਟੀ) ਜਲੰਧਰ ਵਿਚ ਫੈਸ਼ਨ ਡਿਜ਼ਾਇਨਿੰਗ ਕੋਰਸ ਲਈ ਦਾਖ਼ਲਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਇਕ ਉਚ ਪੱਧਰੀ ਇੰਸਟੀਚਿਊਟ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਐਵੀਨਿਊ, ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਸਥਿਤ ਹੈ। ਉਨ੍ਹਾਂ ਦੱਸਿਆ ਕਿ ਇਹ ਸੰਸਥਾ ਤਿੰਨ ਸਾਲ ਦਾ ਡਿਗਰੀ ਪ੍ਰੋਗਰਾਮ, ਬੀ.ਐਸ.ਸੀ ਫੈਸ਼ਨ ਡਿਜ਼ਾਇਨਿੰਗ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ ਮਾਨਤਾ ਪ੍ਰਾਪਤ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਭਾਰਤ ਸਰਕਾਰ ਤੋਂ ਪ੍ਰਮਾਣਿਤ ਹੈ।
ਡਿਪਲੋਮਾ ਪਾਸ ਉਮੀਦਵਾਰ 27 ਮਈ ਤੱਕ ਕਰ ਸਕਦੇ ਹਨ ਅਪਲਾਈ
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ, ਯੂਨੀਵਰਸਿਟੀ, ਕੌਂਸਲ ਤੋਂ ਬਾਰ੍ਹਵੀਂ ਜਾਂ ਇਸ ਦੇ ਬਰਾਬਰ ਦੀ ਜਾਂ ਜਨਰਲ ਸਰਟੀਫਿਕੇਟ ਐਜੂਕੇਸ਼ਨ (ਜੇ.ਸੀ.ਈ) ਪ੍ਰੀਖਿਆ (ਲੰਡਨ, ਕੈਂਬ੍ਰਿਜ, ਸ੍ਰੀ ਲੰਕਾ) ਐਡਵਾਂਸ (ਏ) ਪੱਧਰ ਦੀ ਪ੍ਰੀਖਿਆ ਪਾਸ ਕੀਤੀ, ਨੈਸ਼ਨਲ ਓਪਨ ਸਕੂਲ ਦੁਆਰਾ ਘੱਟ ਤੋਂ ਘੱਟ 5 ਵਿਸ਼ਿਆ ਨਾਲ ਆਯੋਜਿਤ ਸੀਨੀਅਰ ਸੈਕੰਡਰੀ ਪ੍ਰੀਖਿਆ ਵਿਚ ਗ੍ਰੇਡ, ਏ.ਆਈ.ਸੀ.ਟੀ.ਈ ਜਾਂ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਦੁਆਰਾ ਮਾਨਤਾ ਪ੍ਰਾਪਤ ਤਿੰਨ ਜਾਂ ਚਾਰ ਸਾਲ ਦਾ ਡਿਪਲੋਮਾਂ ਕੀਤਾ ਹੈ, ਉਹ ਉਮੀਦਵਾਰ ਯੋਗ ਹਨ।
ਜੀ.ਐਮ ਇੰਡਸਟਰੀ ਨੇ ਦੱਸਿਆ ਕਿ ਕੋਰਸ ਲਈ ਫੀਸ 1,15,000 ਰੁਪਏ ਸਲਾਨਾ ਹੈ ਜੋ ਕਿ ਸੰਸਥਾ ਦੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਨੂੰ ਦੇਖਦੇ ਹੋਏ ਜਾਇਜ਼ ਹੈ। ਇਸ ਤੋਂ ਇਲਾਵਾ ਸੰਸਥਾ 100 ਫੀਸਦੀ ਪਲੇਸਮੈਂਟ ਰਿਕਾਰਡ ਮੰਨਦੇ ਹੋਏ, ਆਕਰਸ਼ਕ ਤਨਖਾਹ ਦੇ ਨਾਲ-ਨਾਲ ਨਾਮਵਰ ਕੰਪਨੀਆਂ ਵਿਚ ਕੈਂਪਸ ਪਲੇਸਮੈਂਟ ਪ੍ਰਦਾਨ ਕਰਦੀ ਹੈ। ਕੈਂਪਸ ਪਲੇਸਮੈਂਟ ਵੱਲੋਂ ਰੱਖੇ ਜਾਣ ਵਾਲੇ ਵਿਦਿਆਰਥੀਆਂ ਦਾ ਸ਼ੁਰੂਆਤੀ ਪੈਕੇਜ਼ 3.30 ਲੱਖ ਰੁਪਏ ਹਨ।
ਅਰੁਣ ਕੁਮਾਰ ਨੇ ਦੱਸਿਆ ਕਿ ਇਸ ਇੰਸਟੀਚਿਊਟ ਦੇ ਸਾਬਕਾ ਵਿਦਿਆਰਥੀਆਂ ਨੇ ਆਪਣੇ ਆਪ ਨੂੰ ਪ੍ਰਮੁੱਖ ਡਿਜ਼ਾਇਨਰਾਂ ਜਾਂ ਉਦਮੀਆਂ ਵੱਲੋਂ ਚੋਟੀ ਦੇ ਫੈਸ਼ਨ ਸੰਸਥਾਵਾਂ ਵਿਚ ਸਥਾਪਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਭਾਵੀ ਵਿਦਿਆਰਥੀਆਂ ਨੂੰ ਫੈਸ਼ਨ ਦੇ ਖੇਤਰ ਵਿਚ ਆਪਣਾ ਕੈਰੀਅਰ ਬਣਾਉਣ ਲਈ ਇਸ ਮੌਕੇ ਦਾ ਲਾਭ ਲੈਣਾ ਚਾਹੀਦਾ ਹੈ। ਦਾਖਲੇ ਲਈ ਬਿਨੈਪੱਤਰ ਕਰਨ ਦੀ ਆਖਰੀ ਮਿਤੀ 27 ਮਈ ਹੈ ਅਤੇ ਦਾਖਲੇ ਸਬੰਧੀ ਕੋਈ ਵੀ ਜਾਣਕਾਰੀ ਲਈ ਮੋਬਾਇਲ ਨੰਬਰ 81463-09269 ’ਤੇ ਸੰਪਰਕ ਕੀਤਾ ਜਾ ਸਕਦਾ ਹੈ।