ਨੌਜਵਾਨ ਵੋਟਰਾਂ ਨੂੰ ਵੋਟ ਪਾਉਣ ਲਈ ਚੁਕਾਈ ਸਹੁੰ
ਹੁਸ਼ਿਆਰਪੁਰ, 10 ਅਪ੍ਰੈਲ : ਲੋਕ ਸਭਾ ਚੋਣਾਂ ਵਿਚ ਵੋਟਾਂ ਨੂੰ ਲੈ ਕੇ ਐਸ. ਡੀ ਕਾਲਜ ਹੁਸ਼ਿਆਰਪੁਰ ਵਿਚ ਵੋਟਰ ਜਾਗਰੂਕਤਾ ਦਾ ਆਯੋਜਨ ਕੀਤਾ ਗਿਆ। ਐਸ.ਡੀ.ਐਮ-ਕਮ-ਸਹਾਇਕ ਰਿਟਰਨਿੰਗ ਅਫ਼ਸਰ ਪ੍ਰੀਤਇੰਦਰ ਸਿੰਘ ਬੈਂਸ ਨੇ ਕਾਲਜ ਵਿਖੇ ਹਾਜ਼ਰ ਸਾਰੇ ਯੋਗ ਵੋਟਰਾਂ ਨੂੰ ਵੋਟ ਪਾਉਣ ਦੀ ਸਹੁੰ ਚੁਕਾਈ। ਉਨ੍ਹਾਂ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਲੋਕ ਸਭਾ ਚੋਣਾਂ ਵਿਚ ਵੋਟਰਾਂ ਨੂੰ ਜ਼ਰੂਰੀ ਤੌਰ ’ਤੇ ਵੋਟ ਪਾਉਣ ਦੀ ਅਪੀਲ ਕੀਤੀ। ਮੌਕੇ ’ਤੇ ਹਾਜ਼ਰ ਲੱਗਭਗ 400 ਵਿਦਿਆਰਥੀਆਂ ਨੂੰ ਵੋਟ ਪਾਉਣ ਦੀ ਸਹੁੰ ਚੁਕਾਈ ਗਈ ਅਤੇ ਨਾਲ ਹੀ ਹੋਰ ਸਾਰੇ ਵੋਟਰਾਂ ਨੂੰ ਵੀ ਵੋਟ ਪਾਉਣ ਲਈ ਪ੍ਰੇਰਿਤ ਕਰਨ ਦਾ ਸੰਕਲਪ ਦਿਵਾਇਆ।
ਇਸ ਦੌਰਾਨ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ ਨੇ ਕਿਹਾ ਕਿ ਜ਼ਿਲ੍ਹੇ ਵਿਚ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਲੋਕ ਜਾਗਰੂਕਤਾ ਦੀ ਜ਼ਰੂਰਤ ਹੈ। ਸਾਰੇ ਕੰਮ ਛੱਡ ਕੇ ਸਭ ਤੋਂ ਪਹਿਲਾਂ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ 2024 ਸਾਡੇ ਸਾਰਿਆਂ ਲਈ ਖਾਸ ਹੈ ਜਿਸ ਵਿਚ ਸਭ ਤੋਂ ਵੱਡੇ ਲੋਕਤੰਤਰ ਵਿਚ ਆਮ ਚੋਣਾਂ ਹੋਣੀਆਂ ਹਨ। ਉਨ੍ਹਾਂ ਦੇਸ਼ ਵਿਚ ਕਰੀਬ 15 ਕਰੋੜ ਨੌਜਵਾਨ ਵੋਟਰ ਹੋਣ ਦੀ ਗੱਲ ਕਰਦੇ ਹੋਏ ਨੌਜਵਾਨ ਵੋਟਰਾਂ ਤੋਂ ਚੋਣਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਸਾਰੇ ਨੌਜਵਾਨ ਵੋਟਰਾਂ ਨੇ ਸੰਕਲਪ ਲਿਆ ਕਿ ਉਹ ਇਸ ਪ੍ਰਤੀ ਆਪਣੀ ਭਰਪੂਰ ਊਰਜਾ ਨਾਲ ਕੰਮ ਕਰਨਗੇ ਅਤੇ ਉਹ ਆਪਣੇ ਮਾਪਿਆਂ ਨੂੰ ਇਸ ਦਿਨ ਵੋਟ ਕੇਂਦਰਾਂ ਤੱਕ ਜ਼ਰੂਰ ਲੈ ਕੇ ਜਾਣਗੇ।
ਇਸ ਦੌਰਾਨ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਗੋਪਾਲ ਸ਼ਰਮਾ, ਸੰਯੁਕਤ ਸਕੱਤਰ ਤਿਲਕ ਰਾਜ ਸ਼ਰਮਾ, ਖਜ਼ਾਨਚੀ ਰਾਸ਼ਟਰੀ ਪੁਰਸਕਾਰ ਜੇਤੂ ਪ੍ਰਮੋਦ ਸ਼ਰਮਾ, ਪ੍ਰਿੰਸੀਪਲ ਪ੍ਰਸ਼ਾਂਤ ਸੇਠੀ, ਚੋਣ ਕਾਨੂੰਗੋ ਹਰਪ੍ਰੀਤ ਕੌਰ, ਰਾਕੇਸ਼ ਕੁਮਾਰ, ਸੰਦੀਪ ਸੂਦ, ਅੰਕੁਰ ਸ਼ਰਮਾ, ਰਜਨੀਸ਼ ਗੁਲਿਆਨੀ, ਨੀਰਜ ਧੀਮਾਨ, ਇੰਦਰਜੀਤ ਸਿੰਘ, ਰੇਖਾ ਰਾਣੀ, ਮੇਨਕਾ ਭੱਟੀ, ਨਰਿੰਦਰ ਸਿੰਘ, ਸੰਜੀਵ ਅਰੋੜਾ, ਹਰਪ੍ਰੀਤ ਕੌਰ, ਹਰਸ਼ਿੰਦਰ ਪਾਲ, ਹਰੀਸ਼, ਕਾਲਜ ਦੀ ਸਵੀਪ ਨੋਡਲ ਅਫ਼ਸਰ ਪ੍ਰੋ. ਨੇਹਾ, ਡਾ. ਰਾਧਿਕਾ ਰਤਨ, ਪ੍ਰੋ. ਸੌਰਭ ਠਾਕੁਰ, ਅਤੇ ਕਾਲਜ ਦਾ ਸਮੂਹ ਸਟਾਫ ਮੌਜੂਦ ਸੀ।