ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਕਰਵਾਇਆ ਗਿਆ ਸਲਾਨਾ ਇਨਾਮ ਵੰਡ ਸਮਾਰੋਹ
ਹੁਸ਼ਿਆਰਪੁਰ: ਸਰਕਾਰੀ ਕਾਲਜ, ਹੁਸ਼ਿਆਰਪੁਰ ਵਿੱਚ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਦੀ ਅਗਵਾਈ ਵਿੱਚ ਕਾਲਜ ਦੇ ਵਾਇਸ ਪ੍ਰਿੰਸੀਪਲ ਵਿਜੇ ਕੁਮਾਰ ਦੇ ਸਹਿਯੋਗ ਨਾਲ ‘‘ਸਲਾਨਾ ਇਨਾਮ ਵੰਡ ਸਮਾਰੋਹ“ ਕਰਵਾਇਆ ਗਿਆ।ਜਿਸ ਵਿੱਚ ਰੋਲ ਆਫ ਆਨਰਜ਼ ਦੇ 10 ਅਤੇ ਕਾਲਜ ਕਲਰ ਦੇ ਨਾਲ ਸਬੰਧਿਤ 8 ਤੋਂ ਇਲਾਵਾ ਅਕਾਦਮਿਕ ਸਭਿਆਚਾਰ, ਐਨ.ਸੀ.ਸੀ., ਐਨ.ਐਸ.ਐਸ. ਨਾਲ ਸਬੰਧਿਤ ਖੇਤਰਾਂ ਵਿੱਚ ਵੱਖ-ਵੱਖ ਪ੍ਰਾਪਤੀਆਂ ਕਰਨ ਵਾਲੇ ਲੱਗਭਗ 200 ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਇਹ ਇਨਾਮ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਨੇ ਵਿਦਿਆਰਥੀਆਂ ਨੂੰ ਦਿੱਤੇ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪ੍ਰਿ਼ਸੀਪਲ ਆਰ.ਐਸ.ਬਾਵਾ ਮੈਮੋਰੀਅਲ, ਸ਼੍ਰੀਮਤੀ ਹਰਪ੍ਰਤਾਪ ਕੌਰ ਮੈਮੋਰੀਅਲ, ਸ਼੍ਰੀ ਬ੍ਰਹਮ ਦੱਤ ਵਸ਼ਿਸ਼ਟ ਮੈਮੋਰੀਅਲ ਸਲਾਨਾ ਇਨਾਮ ਵੀ ਦਿੱਤੇ ਗਏ।
ਸਭ ਤੋਂ ਪਹਿਲਾਂ ਪ੍ਰਿੰਸੀਪਲ ਅਨੀਤਾ ਸਾਗਰ ਜੀ ਦਾ ਵਾਇਸ ਪ੍ਰਿੰਸੀਪਲ ਪ੍ਰੋ.ਵਿਜੇ ਕੁਮਾਰ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਸਮਾਰੋਹ ਦੀ ਸ਼ੁਰੂਆਤ ਜਯੋਤੀ ਪ੍ਰਜਵਲਿਤ ਕਰਕੇ ਕੀਤੀ ਗਈ। ਇਸ ਤੋਂ ਬਾਦ ਸ਼ਬਦ ਗਾਇਨ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਨੇ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ।
ਕਾਲਜ ਦੇ ਵਾਇਸ ਪ੍ਰਿੰਸੀਪਲ ਵਿਜੇ ਕੁਮਾਰ ਨੇ ਅੰਤ ਵਿੱਚ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਸਕਾਰਾਤਮਕ ਸੋਚ ਰੱਖਦੇ ਹੋਏ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਰਾਸ਼ਟਰੀ ਗਾਨ ਦਾ ਆਯੋਜਨ ਵੀ ਇਸ ਸਮੇਂ ਕੀਤਾ ਗਿਆ। ਕਾਲਜ ਕੋਂਸਲ ਦੇ ਮੈਂਬਰ ਵਿਜੇ ਕੁਮਾਰ, ਨਵਦੀਪ ਕੌਰ, ਹਰਜਿੰਦਰ ਸਿੰਘ, ਸੁਨੀਤਾ ਭੱਟੀ, ਹਰਜਿੰਦਰ ਪਾਲ ਅਤੇ ਰਣਜੀਤ ਕੁਮਾਰ ਨੇ ਇਸ ਸਮਾਰੋਹ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਇਨਾਂ ਤੋਂ ਇਲਾਵਾ ਸਮੂਹ ਸਟਾਫ ਵੀ ਇਸ ਮੌਕੇ ਹਾਜ਼ਰ ਸੀ।