ਸੰਜੀਵ ਅਰੋੜਾ ਮੁੜ ਸੰਭਾਲੀ ਭਾਰਤ ਵਿਕਾਸ ਪਰਿਸ਼ਦ ਦੀ ਕਮਾਨ
ਹੁਸ਼ਿਆਰਪੁਰ: ਭਾਰਤ ਵਿਕਾਸ ਪਰਿਸ਼ਦ ਦੀ ਚੁਣਾਵੀ ਬੈਠਕ ਸੂਬਾਈ ਚੋਣ ਅਧਿਕਾਰੀ ਸ਼੍ਰੀਮਤੀ ਆਸ਼ੂ ਵਰਮਾ ਦੀ ਪ੍ਰਧਾਨਗੀ ਹੇਠ ਸਥਾਨਕ ਹੋਟਲ ਵਿਖੇ ਹੋਈ। ਇਸ ਮੌਕੇ ਤੇ ਚੋਣ ਅਧਿਕਾਰੀ ਨੇ ਚੋਣ ਪ੍ਰਕਿਰਿਆ ਸ਼ੁਰੂ ਕਰਦੇ ਹੋਏ ਪ੍ਰਧਾਨ ਦੇ ਅਹੁੱਦੇ ਲਈ ਪ੍ਰਸਤਾਵ ਰੱਖਿਆ। ਇਸ ਤੋਂ ਬਾਅਦ ਭਾਰਤ ਵਿਕਾਸ ਪਰਿਸ਼ਦ ਦੇ ਸੀਨੀਅਰ ਮੈਂਬਰ ਸ਼੍ਰੀ ਵਿਜੈ ਅਰੋੜਾ ਵਲੋਂ ਸੰਜੀਵ ਅਰੋੜਾ ਦਾ ਨਾਮ ਪੇਸ਼ ਕੀਤਾ ਗਿਆ ਜਿਸ ਨੂੰ ਸ਼੍ਰੀ ਲੋਕੇਸ਼ ਖੰਨਾ ਵਲੋਂ ਮਨਜ਼ੂਰ ਕੀਤਾ ਗਿਆ, ਜਿਸ ਤੇ ਸਾਰੇ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਸਹਿਮਤੀ ਪ੍ਰਕਟ ਕੀਤੀ ਗਈ ਅਤੇ ਚੋਣ ਅਧਿਕਾਰੀ ਵਲੋਂ ਮਨਜ਼ੂਰੀ ਦੇਣ ਤੋਂ ਬਾਅਦ ਸੰਜੀਵ ਅਰੋੜਾ ਨੂੰ ਪ੍ਰਧਾਨ ਦੇ ਅਹੁੱਦੇ ਲਈ ਚੁਣ ਲਿਆ ਗਿਆ। ਇਸ ਤੋਂ ਬਾਅਦ ਸਕੱਤਰ ਦੇ ਅਹੁੱਦੇ ਲਈ ਰਾਜਿੰਦਰ ਮੋਦਗਿਲ ਦੇ ਨਾਮ ਤੇ ਸਹਿਮਤੀ ਬਣੀ ਅਤੇ ਸ਼੍ਰੀ ਐਚ.ਕੇ.ਨਕੜਾ ਨੂੰ ਖਜਾਨਚੀ ਦੀ ਜ਼ਿੰਮੇਦਾਰੀ ਸੌਂਪੀ ਗਈ।
ਇਸ ਮੌਕੇ ਤੇ ਸ਼੍ਰੀਮਤੀ ਆਸ਼ੂ ਵਰਮਾ ਨੇ ਟੀਮ ਨੂੰ ਵਧਾਈ ਦਿੰਦੇ ਹੋਏ ਪਰਿਸ਼ਦ ਦੇ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਪਰਿਸ਼ਦ ਦੇ ਪੰਜ ਸੂਤਰ ਸੰਪਰਕ, ਸਹਿਯੋਗ, ਸੰਸਕਾਰ, ਸੇਵਾ ਅਤੇ ਸਮਰਪਣ ਦਾ ਅਨੁਸਰਣ ਕਰਦੇ ਹੋਏ ਮਾਨਵ ਸੇਵਾ ਦੇ ਕਾਰਜਾਂ ਨੂੰ ਬਿਨਾਂ ਕਿਸੇ ਰੁਕਾਵਟ ਤੋਂ ਜਾਰੀ ਰੱਖਣ ਦੀ ਗੱਲ ਕਹੀ। ਇਸ ਤੋਂ ਬਾਅਦ ਨਵ ਨਿਯੁਕਤ ਪ੍ਰਧਾਨ ਸੰਜੀਵ ਅਰੋੜਾ ਨੇ ਸੂਬਾ ਅਧਿਕਾਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਰਿਸ਼ਦ ਦਾ ਹਰ ਮੈਂਬਰ ਤਨ, ਮਨ ਅਤੇ ਧੰਨ ਨਾਲ ਮਾਨਵ ਸੇਵਾ ਦੇ ਕਾਰਜਾਂ ਨੂੰ ਕਰਨ ਲਈ ਤਿਆਰ ਰਹਿੰਦਾ ਹੈ। ਉਨਾਂ ਨੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਪਰਿਸ਼ਦ ਦੇ ਕਾਰਜਾਂ ਨੂੰ ਹੋਰ ਅੱਗੇ ਵਧਾਉਣ ਅਤੇ ਪਰਿਸ਼ਦ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਲਈ ਦਿਨ-ਰਾਤ ਯਤਨ ਕਰਦੇ ਰਹਿਣਗੇ।
ਸੰਜੀਵ ਅਰੋੜਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸਿੱਖਿਆ ਦੇ ਖੇਤਰ ਤੋਂ ਇਲਾਵਾ, ਬੇਟੀ ਬਚਾਓ, ਬੇਟੀ ਪੜਾਓ, ਸਵੱਛ ਭਾਰਤ, ਵਾਤਾਵਰਣ ਸੰਭਾਲ, ਜਲ ਸੰਭਾਲ, ਨਸ਼ੇ ਅਤੇ ਦਹੇਜ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੋਜੈਕਟ ਲਗਾਏ ਜਾਣਗੇ। ਇਸ ਦੇ ਨਾਲ ਪ੍ਰਦੇਸ਼ ਦੇ ਲੋਕਾਂ ਨੂੰ ਅੱਖਾਂ ਦੇ ਦਾਨ ਦੇ ਪ੍ਰਤੀ ਜਾਗਰੂਕ ਕਰਨ ਲਈ ਪਰਿਸ਼ਦ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਜਵੇਗੀ ਤਾਂਕਿ ਪ੍ਰਦੇਸ਼ ਵਿੱਚ ਹੀ ਨਹੀ ਬਲਕਿ ਇਸ ਲਹਿਰ ਨੂੰ ਪੂਰੇ ਦੇਸ਼ ਵਿੱਚ ਫੈਲਾ ਕੇ ਅੰਨ੍ਹੇਪਣ ਦੀ ਸਮੱਸਿਆ ਨੂੰ ਜੜ ਤੋਂ ਖਤਮ ਕਰਨ ਲਈ ਯਤਨ ਕੀਤੇ ਜਾ ਸਕਨ ਤਾਂਕਿ ਭਵਿੱਖ ਵਿੱਚ ਇਸ ਕਾਰਜ ਦੀ ਸਫਲਤਾ ਨਾਲ ਪਰਿਸ਼ਦ ਦਾ ਨਾਮ ਸੁਨੈਹਿਰੀ ਅੱਖਰਾਂ ਵਿੱਚ ਲਿਖਿਆ ਜਾ ਸਕੇੇ।
ਇਸ ਦੌਰਾਨ ਪਰਿਸ਼ਦ ਦੇ ਸਕੱਤਰ ਰਾਜਿੰਦਰ ਮੋਦਗਿਲ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਚ 2005 ਵਿੱਚ ਸੰਸਥਾ ਦੀ ਸ਼ੁਰੂਆਤ ਹੋਈ ਸੀ, ਉਸ ਸਮੇਂ ਦੇ ਡਿਪਟੀ ਕਮਿਸ਼ਨਰ ਸ਼੍ਰੀ ਡੀ.ਕੇ. ਤਿਵਾੜੀ ਅਤੇ ਸੋਨਾਲਿਕਾ ਇੰਟਰਨੈਸ਼ਨਲ ਦੇ ਐਮ.ਡੀ. ਸ਼੍ਰੀ ਅਮ੍ਰਿਤ ਸਾਗਰ ਮਿੱਤਲ ਦੇ ਕਰ ਕਮਲਾਂ ਨਾਲ ਕੀਤਾ ਗਿਆ ਸੀ ਜੋ ਬੱਟ ਦਰੱਖਤ ਦੇ ਰੂਪ ਵਿੱਚ ਜ਼ਰੂਰਤਮੰਦਾਂ ਦੀ ਸਹਾਇਤਾ ਲਈ ਮੋਢੀ ਕਾਰਜ ਕਰ ਰਿਹਾ ਹੈ ਅਤੇ ਮੋਦਗਿਲ ਨੇ ਆਸ਼ਾ ਪ੍ਰਕਟ ਕੀਤੀ ਸ਼੍ਰੀ ਅਰੋੜਾ ਪਹਿਲਾ ਦੀ ਤਰ੍ਹਾਂ ਸਾਰੀ ਟੀਮ ਨੂੰ ਨਾਲ ਲੈ ਕੇ ਲੋਕ ਭਲਾਈ ਦੇ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਕਰਦੇ ਰਹਿਣਗੇ। ਇਸ ਮੌਕੇ ਤੇ ਸਾਰੇ ਮੈਂਬਰਾਂ ਵਲੋਂ ਨਵ-ਨਿਯੁਕਤ ਟੀਮ ਨੂੰ ਫੁੱਲਾਂ ਦੇ ਹਰ ਪਹਿਨਾ ਕੇ ਉਨਾਂ ਨੂੰ ਸਨਮਾਨਤ ਕੀਤਾ ਗਿਆ।
ਇਸ ਮੌਕੇ ਤੇ ਕ੍ਰਿਸ਼ਨ ਅਰੋੜਾ, ਲੋਕੇਸ਼ ਖੰਨਾ, ਵਿਜੈ ਅਰੋੜਾ, ਅਮਰਜੀਤ ਸ਼ਰਮਾ, ਪ੍ਰੋ.ਦਲਜੀਤ ਸਿੰਘ, ਮਾਸਟਰ ਗੁਰਪ੍ਰੀਤ ਸਿੰਘ, ਗੌਰਵ ਸ਼ਰਮਾ, ਨਿਤਿਨ ਗੁਪਤਾ, ਰਮੇਸ਼ ਭਾਟੀਆ, ਕਪਿਲ ਦੇਵ ਪਰਾਸ਼ਰ, ਐਨ.ਕੇ.ਗੁਪਤਾ, ਰਵਿੰਦਰ ਭਾਟੀਆ, ਰਵੀ ਮਨੌਚਾ, ਵਿਕਾਸ ਕੁਮਾਰ, ਵਰਿੰਦਰ ਜੀਤ ਸਿੰਘ, ਨਿਪੁੰਨ ਸ਼ਰਮਾ, ਲੱਕੀ ਮਰਵਾਹਾ, ਰਮਨ ਬੱਬਰ, ਸ਼ਾਖਾ ਬੱਗਾ, ਜਗਦੀਸ਼ ਅਗਰਵਾਲ, ਰਾਜਕੁਮਾਰ ਮਲਿਕ ਅਤੇ ਹੋਰ ਮੌਜੂਦ ਸਨ।