ਆਬਕਾਰੀ ਨੀਤੀ 2024-25 ਅਨੁਸਾਰ ਸਵਰਨ ਫਾਰਮ ਹੁਸ਼ਿਆਰਪੁਰ ਵਿਖੇ ਕੱਢੇ ਡਰਾਅ
ਹੁਸ਼ਿਆਰਪੁਰ: ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਮਿਤੀ 28-03-2024 ਨੂੰ ਗਏ ਸਨ। ਇਸ ਡਰਾਅ ਦੌਰਾਨ ਮੁੱਖ ਮਹਿਮਾਨ ਮਾਣਯੋਗ ਵਧੀਕ ਡਿਪਟੀ ਕਮਿਸ਼ਨਰ (ਜ), ਸ਼੍ਰੀ ਰਾਹੁਲ ਚਾਬਾ ਹੁਸ਼ਿਆਰਪੁਰ, ਪੀ.ਸੀ.ਐਸ, ਸ੍ਰੀ ਦਰਵੀਰ ਰਾਜ, ਉਪ ਕਮਿਸ਼ਨਰ ਰਾਜ ਕਰ, ਬਤੌਰ ਅਬਜਵਰ, ਹੋਰ ਅਫਸਰ ਸਹਿਬਾਨ, ਸਟਾਫ ਮੈਂਬਰ ਸਾਹਮਣੇ ਹਾਲ ਵਿੱਚ ਬੈਠੇ ਪੱਤਵੰਤੇ ਸੱਜਣ, ਪ੍ਰੈਸ ਦੇ ਮੈਂਬਰ ਅਤੇ ਸਮੂਹ ਪੁਲਿਸ ਅਫਸਰ ਅਤੇ ਪੁਲਿਸ ਸਟਾਫ ਦੇ ਸਾਹਮਣੇ ਸਾਲ 2024-25 ਲਈ ਸ਼ਰਾਬ ਦੇ ਦੀ ਨਿਲਾਮੀ ਕੀਤੀ ਗਈ।
ਜਿਲ੍ਹੇ ਵਿੱਚ ਆਬਕਾਰੀ ਦੇ ਹੁਸ਼ਿਆਰਪੁਰ ਸਿਟੀ ਜੋਨ 1,2,3,4, ਚੱਬੇਵਾਲ, ਮਾਹਿਲਪੁਰ ਅਤੇ ਗੰੜ੍ਹਸ਼ੰਕਰ, ਹਰਿਆਣਾ, ਗੜ੍ਹਦੀਵਾਲ, ਟਾਂਡਾ, ਦਸੂਹਾ, ਮੁਕੇਰੀਆਂ, ਹਾਜੀਪੁਰ ਅਤੇ ਤਲਵਾੜਾ ਕੁੱਲ 14 ਗਰੁੱਪ ਹਨ, ਜਿਹਨਾਂ ਵਿੱਚ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ 281 ਵੈਂਡ/ਦੁਕਾਨਾਂ ਹਨ। ਹੁਸ਼ਿਆਰਪੁਰ ਜਿਲ੍ਹੇ ਵਿੱਚ ਸ਼ਰਾਬ ਦੇ ਠੇਕਿਆ ਲਈ ਅਲਾਟਮੈਂਟ ਲਈ ਕੁੱਲ 402 ਅਰਜੀਆਂ ਅਤੇ ਭੰਗ ਦੀ ਅਲਾਟਮੈਂਟ ਲਈ 2 ਅਰਜੀਆਂ ਪ੍ਰਾਪਤ ਹੋਇਆ ਸਨ। ਗਰੁੱਪ ਅਨੁਸਾਰ ਪ੍ਰਾਪਤ ਹੋਈਆ ਅਰਜ਼ੀਆ ਦੇਣ ਵਾਲੇ ਬਿਨੇਕਾਰਾ ਦੇ ਨਾਮ ਪੜ੍ਹ ਕੇ ਸੁਣਾਏ ਗਏ ਅਤੇ ਫਿਰ ਅਰਜ਼ੀਆਂ ਨਾਲ ਪ੍ਰਾਪਤ ਸਲਿੱਪਾਂ ਨੂੰ ਇਸ ਮੰਤਵ ਲਈ ਬਣਾਈ ਪਾਰਦਰਸ਼ੀ ਮਸ਼ੀਨ ਵਿੱਚ ਪਾ ਕੇ ਪੂਰੀ ਤਰ੍ਹਾਂ ਹਿਲਾ-ਮਿਲਾ ਕੇ ਸਾਰੇ ਆਬਕਾਰੀ ਗਰੁੱਪਾਂ ਦੀਆਂ ਪਰਚੀਆਂ ਦਾ ਡਰਾਅ ਜ਼ਿਲ੍ਹੇ ਦੇ ਉੱਚ ਅਧਿਕਾਰੀ, ਪੱਤਵੰਤੇ ਵਿਅਕਤੀਆਂ ਅਤੇ ਪੱਤਰਕਾਰਾ ਦੀ ਹਾਜ਼ਰੀ ਵਿੱਚ ਪਾਰਦਰਸ਼ੀ ਢੰਗ ਨਾਲ ਕੱਢਿਆ ਗਿਆ। ਜਿਸ ਤੇ ਕਿਸੇ ਵੀ ਵਿਅਕਤੀ ਨੇ ਕੋਈ ਇਤਰਾਜ਼ ਨਹੀਂ ਕੀਤਾ। ਸਾਰੀ ਅਲਾਟਮੈਂਟ ਪ੍ਰਕਿਰਿਆ ਦੀ ਮੁਕੰਮਲ ਵੀਡੀਓਗ੍ਰਾਫੀ ਵੀ ਕੀਤੀ ਗਈ ਸੀ।
ਠੇਕਿਆ ਦੀ ਅਲਾਟਮੈਂਟ ਦੌਰਾਨ ਹੇਠ ਲਿਖੇ ਅਨੁਸਾਰ ਸਫਲ ਅਲਾਟੀ ਪ੍ਰਾਪਤ ਹੋਏ ਹਨ।
ਲੜੀ ਨੰਬਰ | ਜਿਲ੍ਹੇ ਦਾ ਨਾਮ | ਗਰੁੱਪ ਦਾ ਨਾਮ | ਸਫਲ ਅਲਾਟੀ |
1 | ਹੁਸ਼ਿਆਰਪੁਰ | ਗੰੜ੍ਹਸ਼ੰਕਰ | V.A.G Liquors |
2 | ਹੁਸ਼ਿਆਰਪੁਰ | ਮਾਹਿਲਪੁਰ | Sidhu Enterprises |
3 | ਹੁਸ਼ਿਆਰਪੁਰ | ਚੱਬੇਵਾਲ | Anju Mahajan |
4 | ਹੁਸ਼ਿਆਰਪੁਰ | ਤਲਵਾਰਾ | Pardeep Kumar |
5 | ਹੁਸ਼ਿਆਰਪੁਰ | ਹਾਜ਼ੀਪੁਰ | Satnam Singh Cheema |
6 | ਹੁਸ਼ਿਆਰਪੁਰ | ਟਾਂਡਾ | Balwinder Singh |
7 | ਹੁਸ਼ਿਆਰਪੁਰ | ਦਸੂਹਾ | Krishan Dev L-2/L-14 |
8 | ਹੁਸ਼ਿਆਰਪੁਰ | ਗੜ੍ਹਦੀਵਾਲ | J.S. Wines |
9 | ਹੁਸ਼ਿਆਰਪੁਰ | ਹਰਿਆਣਾ | Satnam Singh Cheema |
ਭੰਗ ਦੀ ਅਲਾਟਮੈਂਟ ਦੌਰਾਨ ਹੇਠ ਲਿਖੇ ਅਨੁਸਾਰ ਸਫਲ ਅਲਾਟੀ ਪ੍ਰਾਪਤ ਹੋਏ ਹਨ।
ਲੜੀ ਨੰਬਰ | ਜਿਲ੍ਹੇ ਦਾ ਨਾਮ | ਗਰੁੱਪ ਦਾ ਨਾਮ | ਸਫਲ ਅਲਾਟੀ |
1 | ਹੁਸ਼ਿਆਰਪੁਰ | ਭੰਗ | Manoj Kumar |
ਉੱਪਰ ਦਰਸਾਏ ਗਏ ਨੋਂ ਗਰੁੱਪਾ ਦੀ 3% ਸਕਿਊਟਰੀ ਫੀਸ 10,52,62,000/- ਪ੍ਰਾਪਤ ਹੋਈ ਅਤੇ ਭੰਗ ਤੋਂ ਛੇ ਲੱਖ ਰੁਪਏ ਸਾਲਾਨਾ ਲਾਇਸੰਸ ਫੀਸ ਦੇ ਰੂਪ ਪ੍ਰਾਪਤ ਹੋਏ ਹਨ।
ਅਲਾਟਮੈਂਟ ਦੌਰਾਨ ਜਿਲ੍ਹਾ ਹੁਸ਼ਿਆਰਪੁਰ-1 ਦੇ ਹੁਸ਼ਿਆਰਪੁਰ ਸਿਟੀ 1,2,3,4 ਦੇ ਪੈਡਿੰਗ ਰਹੇ ਅਤੇ ਜਿਲ੍ਹਾਂ ਹੁਸ਼ਿਆਰਪੁਰ-2 ਦਾ ਮੁਕੇਰੀਆਂ ਗੁਰੱਪ ਪੈਡਿੰਗ ਰਿਹਾ।