ਸ਼ਪੈਸਲ ਬੱਚਿਆਂ ਵੱਲੋਂ ਰਿਲਾਇੰਸ ਇੰਡਸਟਰੀ ਚੌਹਾਲ ਵਿਖੇ ਟੱਕ ਸ਼ਾਪ ਲਗਾ ਕੇ ਸੇਵਾਵਾਂ ਕੀਤੀਆਂ ਮੁਹੱਈਆ
ਹੁਸ਼ਿਆਰਪੁਰ, 14 ਮਾਰਚ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਚੱਲ ਰਹੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਗਰੀਬ/ਲੋੜਵੰਦ/ਬੇਘਰੇ ਵਿਅਕਤੀਆ ਦੀ ਭਲਾਈ ਲਈ ਕਈ ਤਰ੍ਹਾ ਦੇ ਪ੍ਰੋਜੈਕਟ ਚਲਾਏ ਗਏ ਹਨ। ਇਨ੍ਹਾਂ ਵਿਚੋਂ ਇਕ ਵਿਲੱਖਣ ਪ੍ਰੋਜੇਕਟ ‘ਵਿੰਗਜ਼’ ਹੈ, ਜਿਸ ਵਿਚ ਸਪੈਸ਼ਲ ਬੱਚਿਆਂ ਨੂੰ ਕੰਟੀਨਾਂ ਚਲਾਉਣ ਦੀ ਟ੍ਰੇਨਿੰਗ ਦੇ ਕੇ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ।
ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਬੀਤੇ ਦਿਨੀਂ ਰਿਲਾਇੰਸ ਇੰਡਸਟਰੀ ਚੌਹਾਲ ਵੱਲੋ ਮਹਿਲਾ ਦਿਵਸ ਸਬੰਧੀ ਕਰਵਾਏ ਸਮਾਗਮ ਵਿਚ ਰੈਡ ਕਰਾਸ ਸੁਸਾਇਟੀ ਵੱਲੋਂ ਚਲਾ
ਏ ਜਾ ਰਹੇ ‘ਵਿੰਗਜ਼ ਪ੍ਰੋਜੈਕਟ’ ਅੰਦਰ ਕੰਮ ਕਰਦੇ ਸ਼ਪੈਸ਼ਲ ਬੱਚਿਆਂ ਵੱਲੋਂ ਉਥੇ ਆਏ ਮਹਿਮਾਨਾ ਨੂੰ ਆਪਣੀਆ ਸੇਵਾਵਾਂ ਪ੍ਰਦਾਨ ਕੀਤੀਆਂ।
ਸਾਈਟ ਪ੍ਰੈਜਿਡੈਂਟ ਰਾਜੇਸ਼ ਅਰੋੜਾ ਵੱਲੋਂ ਰੈੱਡ ਕਰਾਸ ਵੱਲੋਂ ਸ਼ੁਰੂ ਕੀਤੇ ਗਏ ਇਸ ਅਨੋਖੇ ਪ੍ਰੌਜੈਕਟ ਦੀ ਬਹੁਤ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਸਾਰੇ ਹੀ ਬੱਚੇ ਬਹੁਤ ਹੀ ਸਹਿਣਸ਼ੀਲਤਾ ਅਤੇ ਲਗਨ ਨਾਲ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ।
ਇਸ ਮੌਕੇ ਐਚ.ਆਰ ਹੈੱਡ ਰਿਲਾਇੰਸ ਇੰਡਸਟਰੀ ਚੌਹਾਲ ਅਵਿਨਾਸ਼ ਸਿੰਘ, ਸੀਨੀਅਰ ਮੈਨੇਜਰ ਐਚ.ਆਰ ਰਿਲਾਇੰਸ ਇੰਡਸਟਰੀ ਭੁਪਿੰਦਰ ਸਿੰਘ, ਸੁਪਰਵਾਈਜ਼ਰ ਟੱਕ ਸ਼ਾਪਜ਼ ਚੌਹਾਲ ਕਮਲ ਅਤੇ ਰੈੱਡ ਕਰਾਸ ਦੇ ਹੋਰ ਸਟਾਫ ਮੈਂਬਰ ਵੀ ਮੌਜੂਦ ਰਹੇ।