ਐਮਡੀ ਐਨਐਚਐਮ ਅਭਿਨਵ ਤ੍ਰਿਖਾ ਵੱਲੋਂ ਮੁੜ ਵਸੇਬਾ ਕੇਂਦਰ ਦਾ ਨਿਰੀਖਣ
ਹੁਸ਼ਿਆਰਪੁਰ 12 ਮਾਰਚ 2024: ਫਤਿਹਗੜ੍ਹ ਰੋਡ ਸਥਿਤ ਸਰਕਾਰੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵਿਖੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਪ੍ਰਬੰਧਨ ਦਾ ਜਾਇਜ਼ਾ ਲੈਣ ਲਈ ਐਮ.ਡੀ. ਐਨਐਚਐਮ ਸ਼੍ਰੀ ਅਭਿਨਵ ਤ੍ਰਿਖਾ ਵੱਲੋਂ ਵਿਸ਼ੇਸ਼ ਤੌਰ ਤੇ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ, ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰम ਕੌਰ, ਮੈਡੀਕਲ ਅਫਸਰ ਡਾ ਸਾਹਿਲਦੀਪ ਵੀ ਮੌਜੂਦ ਰਹੇ।
ਸ਼੍ਰੀ ਅਭਿਨਵ ਤ੍ਰਿਖਾ ਵੱਲੋਂ ਮੁੜ ਵਸੇਬਾ ਕੇਂਦਰ ਵਿਖੇ ਕੀਤੀਆਂ ਜਾਂਦੀਆਂ ਵੱਖ ਵੱਖ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਕੇਂਦਰ ਵਿਖੇ ਕੌਸ਼ਲ ਵਿਕਾਸ ਪ੍ਰੋਗਰਾਮ ਦੇ ਤਹਿਤ ਚੱਲ ਰਹੇ ਸੈਲੂਨ ਦਾ ਨਿਰੀਖਣ ਕੀਤਾ।
ਮਰੀਜ਼ਾਂ ਦੁਆਰਾ ਬਣਾਇਆ ਕਿਚਨ ਗਾਰਡਨ ਏਰੀਆ ਚੈਕ ਕੀਤਾ। ਉਨ੍ਹਾਂ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਨਸ਼ਿਆਂ ਨੂੰ ਛੱਡ ਆਪਣੀ ਅਸਲ ਜਿੰਦਗੀ ਵਿੱਚ ਵਾਪਸ ਆਉਣ ਅਤੇ ਜਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਉਪਰੰਤ ਉਨ੍ਹਾਂ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਡਰੱਗ ਵਿੰਗ ਹੁਸ਼ਿਆਰਪੁਰ ਦੀ ਨਵੀਂ ਉਸਾਰੀ ਅਧੀਨ ਬਿਲਡਿੰਗ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਜ਼ੈਡਐਲਓ ਸ਼੍ਰੀ ਬਲਰਾਮ ਲੁਥਰਾ ਅਤੇ ਡਰੱਗ ਕੰਟਰੋਲ ਅਫਸਰ ਸ਼੍ਰੀ ਗੁਰਜੀਤ ਸਿੰਘ ਵੀ ਹਾਜ਼ਰ ਸਨ।