ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਵਾਂ ਕੇਂਦਰ ਨੇ ਮਿਸ਼ਨ ਸਮਾਇਲ ਤਹਿਤ ਸ਼ੂਰੂ ਕੀਤੀ ਜਨਤਕ ਕਾਉਸਲਿੰਗ ਅਤੇ ਗਾਈਡੈਂਸ ਸੈਸ਼ਨ
ਹੁਸ਼ਿਆਰਪੁਰ (29-02-2024): ਸ਼੍ਰੀਮਤੀ ਕੋਮਲ ਮਿੱਤਲ ਆਈ.ਏ.ਐਸ. ਮਾਨਯੋਗ ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜਿਲਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਚੀਫ ਜੁਡੀਸ਼ੀਅਲ ਮਜਿਸਟ੍ਰੈਟ ਕਮ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਜੀ ਦੀ ਅਗਵਾਈ ਹੇਠ ਸਮਾਈਲ ਮੁਹਿੰਮ ਤਹਿਤ ਜਿਲ੍ਹਾ ਜੁਡੀਸ਼ੀਅਲ ਕੰਪਲੈਕਸ ਹੁਸ਼ਿਆਰਪੁਰ ਵਿਖੇ ਜਨਤਕ ਕਾਉਸਲਿੰਗ ਅਤੇ ਗਾਈਡੈਂਸ ਸੈਸ਼ਨ ਲਗਾਇਆ ਜਿਸ ਵਿੱਚ ਪ੍ਰਸ਼ਾਂਤ ਆਦਿਆ ਕਾਉਸਲਰ, ਡਾ. ਸੰਦੀਪ ਕੁਮਾਰੀ ਸਾਇਕੋਲੋਜ਼ਿਸਟ ਕਮ ਕਾਉਸਲਰ, ਡਾ. ਸੁਖਪ੍ਰੀਤ ਕੌਰ ਸਾਇਕੈਟ੍ਰਿਕ ਸੋਸ਼ਲ ਵਰਕਰ ਕਮ ਕਾਉਸਲਰ, ਕਿਰਨ ਰਾਣੀ ਸਟਾਫ਼ ਨਰਸ, ਹਰੀਸ਼ ਕੁਮਾਰੀ ਸਟਾਫ਼ , ਪ੍ਰਿੰਸੀਪਲ ਰਾਜੇਸ਼ ਕੁਮਾਰ ਧੁਣਾ ਪੰ. ਜੇ. ਆਰ. ਸਰਕਾਰੀ ਬਹੁਤਕਨੀਕੀ ਕਾਲਜ ਹੁਸ਼ਿਆਰਪੁਰ, ਪ੍ਰੋ. ਰੂਪੇਸ਼ ਸ਼ਰਮਾ ਫਾਰਮੇਸੀ ਵਿਭਾਗ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।
ਇਸ ਹੈਲਪ ਡੈਸਕ ਵਿੱਚ ਕਾਉਂਸਲਰਜ਼ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਵਾਂ ਕੇਂਦਰ ਹੁਸ਼ਿਆਰਪੁਰ ਨੇ ਕਿਹਾ ਕਿ ਇਸ ਸਮਾਇਲ ਮੁਹਿੰਮ ਦਾ ਮੁੱਖ ਮੱਤਵ ਜਨਤਕ ਥਾਵਾਂ ਤੇ ਆਮ ਜਨਤਾ ਨੂੰ ਨਸ਼ਾਖੋਰੀ ਦੇ ਮਾੜੇ ਪ੍ਰਭਾਵ, ਨਸ਼ਾਖੋਰੀ ਦੇ ਕਾਰਨ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਵੱਲੋਂ ਨਸ਼ਾਖੋਰੀ ਦੇ ਮੁਫਤ ਇਲਾਜ ਬਾਰੇ ਜਾਗਰੂਕ ਕਰਨਾ ਹੈ। ਆਮ ਜਨਤਾ ਵਿੱਚ ਜੇਕਰ ਕਿਸੇ ਵਿਅਕਤੀ ਨੂੰ ਡਰੱਗ ਕਾਉਸਲਿੰਗ ਦੀ ਜ਼ਰੂਰਤ ਹੈਂ ਉਹ ਵਿਅਕਤੀ ਆਪਣੀ ਕਾਉਸਲਿੰਗ ਕਰਵਾ ਸਕਦਾ ਹੈਂ। ਇਸ ਮੁਹਿੰਮ ਦਾ ਮੁੱਖ ਮੰਤਵ ਲੋਕਾਂ ਦੇ ਚਿਹਰੇ ਤੇ ਮੁਸਕਾਨ ਲਿਆਣਾ ਹੈਂ।
ਜੋ ਵਿਅਕਤੀ ਸਵੈ ਇੱਛਾ ਨਾਲ ਨਸ਼ਿਆਂ ਤੋਂ ਨਿਕਲ ਕੇ ਆਪਣੀ ਜ਼ਿੰਦਗੀ ਸੁਧਾਰਨਾ ਚਾਹੁੰਦਾ ਹੈਂ ਉਸਦੀ ਇਸ ਮੁਹਿੰਮ ਅਧੀਨ ਸਹਾਇਤਾ ਕੀਤੀ ਜਾਵੇਗੀ। ਜਿਸ ਦੇ ਨਾਲ ਨਸ਼ਿਆਂ ਨਾਲ ਗ੍ਰਸਤ ਵਿਅਕਤੀ ਦੇ ਪਰਿਵਾਰ ਦੇ ਚਿਹਰਿਆ ਤੇ ਸਮਾਇਲ (ਮੁਸਕਾਨ) ਅਤੇ ਉਮੀਦ ਦੀ ਕਿਰਨ ਦੇਖਣ ਨੂੰ ਮਿਲ ਸਕੇ। ਇਸ ਮੌਕੇ ਤੇ 189 ਲੋਕਾਂ ਨੇ ਹੈਲਪ ਡੈਸਕ ਤੋਂ ਨਸ਼ੇ ਦੇ ਇਲਾਜ ਅਤੇ ਇਸ ਦੀ ਰੋਕਥਾਮ ਬਾਰੇ ਜਾਨਕਾਰੀ ਲਈ।ਇਨ੍ਹਾਂ ਵਿਚੋਂ 10 ਨੂੰ ਕਾਉਸਲਿੰਗ ਪ੍ਰਦਾਨ ਕੀਤੀ ਗਈ, 10 ਲੋਕ ਅਜਿਹੇ ਸਨ ਜੋ ਇਲਾਜ ਕਰਵਾਉਣ ਤੋ਼ ਬਾਅਤ ਵਧਿਆ ਜੀਵਨ ਜੀ ਰਹੇ ਹਨ, 3 ਮਰੀਜ ਰੀਲੈਪਸ ਹੋ ਗਏ ਸਨ ਜਿਨ੍ਹਾਂ ਨੂੰ ਦੁਬਾਰਾ ਦਾੱਖਲ ਹੋਣ ਲਈ ਕਿਹਾ ਗਿਆ। ਇਸ ਮੋਕੇ ਤੇ ਇਸ਼ਕਰਨ ਸਿੰਘ, ਸੁਚਾ ਸਿੰਘ, ਅਭਿ ਕੁਮਾਰ, ਕ੍ਰਿਸ਼ਵ ਸੋਨੀ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ।