ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਮਿਸ਼ਨ ਲਾਈਫ਼ ਪ੍ਰੋਗਰਾਮ ਤਹਿਤ ਲਗਾਈ ਗਈ ਵਰਕਸ਼ਾਪ
ਬਟਾਲਾ, 9 ਫਰਵਰੀ : (ਲੱਕੀ) ਵਰਟੀਵਰ ਸਸਟੇਨੇਬਿਲੀਟੀ ਫਾਉਂਡੇਸ਼ਨ ਦੇ ਦੁਆਰਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੇਖ਼ੁਪੁਰ ( ਗੁਰਦਾਸਪੁਰ) ਵਿਖੇ ਬੱਚਿਆਂ ਨੂੰ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਮਿਸ਼ਨ ਲਾਈਫ਼ ਪ੍ਰੋਗਰਾਮ ਦੇ ਤਹਿਤ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਵਾਤਾਵਰਣ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਦੀ ਸਾਂਝੇਦਾਰੀ ਨਾਲ ਵਰਕਸ਼ਾਪ ਕਰਵਾਈ ਗਈ।
ਇਸ ਵਰਕਸ਼ਾਪ ਵਿੱਚ ਸਕੂਲ ਦੇ ਬੱਚਿਆਂ ਦੇ ਨਾਲ- ਨਾਲ ਅਧਿਆਪਕਾਂ ਨੇ ਵੀ ਭਾਗ ਲਿਆ ਜਿਥੇ ਬੱਚਿਆ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗੁਰਕ ਕੀਤਾ ਗਿਆ ਉੱਥੇ ਬੱਚਿਆਂ ਨੇ ਵੀ ਖੇਡ ਵਿਧੀ ਰਾਹੀ ਵੱਖ ਵੱਖ ਕਿਰਿਆਂਵਾਂ ਵਿੱਚ ਭਾਗ ਲਿਆ ਤੇ ਜੇਤੂ ਬੱਚਿਆ ਨੇ ਇਨਾਮ ਅਤੇ ਸਰਟੀਫਿਕੇਟ ਪ੍ਰਾਪਤ ਕੀਤੇ ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਸਮਾਗਮ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਹਰ ਸਾਲ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਬੱਚੇ ਆਪਣੇ ਵਾਤਾਵਰਣ ਪ੍ਰਤੀ ਸੁਚੇਤ ਹੋ ਸਕਣ। ਇਸ ਵਰਕਸ਼ਾਪ ਵਿੱਚ ਮਿਸਨ ਲਾਈਫ ਪ੍ਰੋਜੈਕਟ ਐਸੋਸੀਏਟ ਮੈਡਮ ਅਪਰੂਵਾ ਕੋਹਲੀ , ਸੋਸਲ ਮੀਡੀਆਮੈਨੇਜਰ ਸ੍ਰੀ ਅੰਗਦ ਸਿੰਘ , ਫੀਲਡ ਮੈਨੇਜਰ ਸ੍ਰੀ ਗੁਰਵਿੰਦਰ ਸਿੰਘ , ਸੰਚਾਰ ਮੈਨੇਜਰ ਸ੍ਰੀ ਜੈਤਿਸ ਲੋਈ ਤੋ ਇਲਾਵਾ ਸਕੂਲ ਅਧਿਆਪਕਾ ਵਿੱਚ ਲੈਕਚਰਾਰ ਡਾ ਮਦਨ ਲਾਲ , ਕਾਲਾ ਸਿੰਘ , ਸਿਮਰਨਜੀਤ ਕੌਰ , ਰਿਪਨਦੀਪ ਕੌਰ , ਲਖਬੀਰ ਕੋਰ , ਰਾਜਵਿੰਦਰ ਸਿੰਘ , ਸੰਦੀਪ ਬੰਮਰਾਹ ਆਦਿ ਨੇ ਸਿਰਕਤ ਕੀਤੀ ।