ਗੁਰੂ ਰਾਮਦਾਸ ਵੈਲਫ਼ੇਅਰ ਸੋਸਾਇਟੀ ਨੇ ਫੜੀ ਗਰੀਬ ਪਰਿਵਾਰਾਂ ਦੀ ਬਾਂਹ,ਲਗਾਤਾਰ ਸੇਵਾ ਕਰਦਿਆ ਸਿੱਖ ਵੈਲਫ਼ੇਅਰ ਸੋਸਾਇਟੀ ਦੇ ਸਹਿਯੋਗ ਨਾਲ ਤੀਸਰਾ ਘਰ ਬਣਾਉਣ ਦੀ ਕੀਤੀ ਸ਼ੁਰੂਆਤ
ਹੁਸ਼ਿਆਰਪੁਰ: ਗੁਰੂ ਰਾਮਦਾਸ (ਵੈਲਫੇਅਰ ਸੋਸਾਇਟੀ) ਵਲੋਂ ਬੇਘਰੇ ਲੋਕਾਂ ਨੂੰ ਮਕਾਨ ਬਣਾ ਕੇ ਦੇਣ ਦਾ ਜੋ ਉਪਰਾਲਾ ਹੁਸ਼ਿਆਰਪੁਰ ਆਟੋ ਮੋਬਾਇਲਜ ਸਵ: ਅਜਵਿੰਦਰ ਸਿੰਘ ਜੀ ਵਲੋਂ ਸ਼ੁਰੂ ਕੀਤਾ ਗਿਆ ਸੀ। ਉਸ ਵਿਚ ਦੋ ਮਕਾਨ ਪਹਿਲਾਂ ਬਣ ਚੁੱਕੇ ਹਨ ਤੀਸਰਾ ਮਕਾਨ ਬਣਾਉਣ ਦੇ ਉਦਘਾਟਨ ਲਈ ਕੁਲਵੰਤ ਸਿੰਘ ਸੈਣੀ ਪ੍ਰਧਾਨ ਸੈਣੀ ਜਾਗ੍ਰਿਤੀ ਮੰਚ ਪੰਜਾਬ ਅਤੇ ਉੱਘੇ ਸਮਾਜ ਸੇਵਕ ਵਲੋਂ ਕੀਤਾ ਗਿਆ, ਜਿਸ ਵਿਚ ਜੋ ਪ੍ਰਾਈਵੇਟ ਸੋਸਾਇਟੀਆਂ ਲੋਕਾਂ ਦੇ ਕੰਮਾਂ ਲਈ ਜਾਗਰੂਕ ਹੋ ਕੇ ਮਕਾਨ ਬਣਾਉਣੇ ਅਤੇ ਹੋਰ ਲੋੜ ਦੀਆਂ ਸਾਰੀਆਂ ਸੁਵਿਧਾਵਾ ਦੇਣ ਲਈ ਤਤਪਰ ਹਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਗਰੀਬਾ ਵੱਲ ਧਿਆਨ ਦੇਣ ਤਾਂ ਜੋ ਕੜਕਦੀ ਧੁੱਪ, ਬਰਸਾਤ ਅਤੇ ਠੰਡ ਵਿਚ ਗਰੀਬ ਲੋਕ ਨਾ ਤੰਗ ਹੋਣ।
ਸੋਸਾਇਟੀ ਦਾ ਧੰਨਵਾਦ ਕਰਦੇ ਹੋਏ ਕੁਲਵੰਤ ਸਿੰਘ ਸੈਣੀ ਨੇ ਕਿਹਾ ਕਿ ਇਹ ਇਲਾਕਾ ਪ੍ਰੀਤ ਨਗਰ ਅੱਜੋਵਾਲ ਸਿਗਲੀਗਰਾ ਦਾ ਹੈ ਜਿਹਨਾਂ ਨੇ ਗੁਰੂਆ ਵੇਲੇ ਹਰ ਤਰ੍ਹਾਂ ਦੇ ਸ਼ਾਸਤਰਾਂ ਦੀ ਸੇਵਾ ਕੀਤੀ ਸੀ ਅਤੇ ਉਹ ਬਰਾਦਰੀ ਅੱਜ ਨੰਗੇ ਸਿਰ ਬੈਠੀ ਹੋਈ ਹੈ ਅਤੇ ਸੋਸਾਇਟੀ ਨੂੰ ਹੋਰ ਵੱਧ ਚੜ੍ਹ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਸਮਾਗਮ ਵਿਚ ਸੁਰਿੰਦਰ ਪਾਲ ਕੌਰ ਸੈਣੀ, ਪ੍ਰਧਾਨ ਗੁਰੂ ਰਾਮਦਾਸ ਵੈਲਫੇਅਰ ਸੋਸਾਇਟੀ, ਨਿਰਮਲ ਸਿੰਘ, ਗਗਨਪ੍ਰੀਤ ਸਿੰਘ ਹੁਸ਼ਿਆਰਪੁਰ ਆਟੋ ਮੋਬਾਇਲ ਵਲੋਂ ਅਤੇ ਗੁਰਪਾਲ ਸਿੰਘ, ਪਰਵਿੰਦਰ ਸਿੰਘ ਗੋਗੀ, ਜਨਕ ਰਾਜ ਸ਼ਰਮਾ, ਹਰਵਿੰਦਰ ਸਿੰਘ, ਸਿਕੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਸ਼ਾਮਲ ਸਨ।