Hoshairpur
ਨੇਤਰਦਾਨ ਸੰਸਥਾ ਹੁਸਿ਼ਆਰਪੁਰ ਰਾਹੀਂ ਸ੍ਰੀ ਜਿਤੇਂਦਰ ਜੈਨ ਦੇ ਪਰਿਵਾਰ ਵਲੋਂ ਉਹਨਾ ਦਾ ਸ਼ਰੀਰ ਦਾਨ ਕੀਤਾ
ਹੁਸ਼ਿਆਰਪੁਰ,05 ਨਵੰਬਰ: ਜੈਨ ਕਲੋਨੀ ਨਿਵਾਸੀ ਸ੍ਰੀ ਜਿਤੇਂਦਰ ਜੈਨ ਅਤੇ ਉਹਨਾਂ ਦੀ ਪਤਨੀ ਵਲੋਂ ਨੇਤਰਦਾਨ ਐਸੋਸੀਏਸ਼ਨ, ਹੁਸਿ਼ਆਰਪੁਰ ਕੋਲ ਆਪਣੀ ਇਛਾ ਅਨੁਸਾਰ ਆਪਣਾ ਸ਼ਰੀਰ ਦਾਨ ਕਰਨ ਦਾ ਪ੍ਰਣ ਕੀਤਾ ਹੋਈਆ ਸੀ।ਅੱਜ ਸ੍ਰੀ ਜਿਤੇਂਦਰ ਜੈਨ ਪ੍ਰਮਾਤਮਾ ਵਲੋਂ ਬਖਸ਼ੇ ਸਵਾਸਾ ਨੂੰ ਪੂਰਾ ਕਰਦੇ ਹੋਏ ਅਕਾਲ ਚਲਾਣਾ ਕਰ ਗਏ।ਉਹਨਾ ਦੇ ਪਰਿਵਾਰਕ ਮੈਂਬਰ ਸ੍ਰੀ ਨਵਲ ਜੈਨ ਵਲੋਂ ਉਹਨਾ ਦੀ ਇਛੱਾ ਨੂੰ ਪੂਰਾ ਕਰਦੇ ਹੋਏ ਉਹਨਾ ਦਾ ਸ਼ਰੀਰ ਮੈਡੀਕਲ ਵਿਖੇ ਪੜਾਈ ਕਰ ਰਹੇ ਵਿਦਿਆਰਥੀਆ ਦੀ ਪੜਾਈ ਤੇ ਖੋਜ ਲਈ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਜਲੰਧਰ ਨੂੰ ਦਾਨ ਕੀਤਾ ਗਿਆ।ਇਸ ਮੌਕੇ ਨੇਤਰਦਾਨ ਐਸੋਸੀਏਸ਼ਨ, ਹੁਸਿ਼ਆਰਪੁਰ ਦੇ ਮੈਬਰਾ ਵਲੋਂ ਉਹਨਾ ਦੇ ਪਰਿਵਾਰਕ ਮੈਂਬਰਾ ਨਾਲ ਦੁੱਖ ਸਾਂਝਾ ਕੀਤਾ ਕੀਤਾ ਅਤੇ ਪਰਿਵਾਰ ਦੀ ਇਸ ਕੀਤੇ ਗਏ ਕੰਮ ਲਈ ਸ਼ਲਾਂਘਾ ਕੀਤੀ ਅਤੇ ਜਾਂਦੇ—ਜਾਂਦੇ ਉਹ ਜੋ ਇਹ ਪੁੰਨ ਦਾ ਕੰਮ ਕਰਕੇ ਗਏ ਹਨ ਉਸਨੁੰ ਦੁਨਿਆ ਹਮੇਸਾ ਯਾਦ ਕਰਦੀ ਰਹੇਗੀ।
ਇਸ ਮੌਕੇ ਨੇਤਰਦਾਨ ਐਸੋਸੀਏਸ਼ਨ, ਹੁਸਿ਼ਆਰਪੁਰ ਦੇ ਪ੍ਰਧਾਨ ਸ੍ਰੀ ਸੁਰੇਸ਼ ਚੰਦ ਕਪਾਟੀਆ ਵਲੋਂ ਜਾਣਕਾਰੀ ਦਿਤੀ ਕਿ ਉਹਨਾ ਦੀ ਸੰਸਥਾ ਹੁਣ ਤੱਕ 30 ਤੋਂ ਵੱਧ ਸ਼ਰੀਰ ਵੱਖ—ਵੱਖ ਮੈਡੀਕਲ ਕਾਲਿਜਾਂ ਨੂੰ ਪੜਾਈ ਅਤੇ ਖੋਜ ਕਰਨ ਹਿਤ ਭੇਜ ਚੁੱਕੀ ਹੈ।ਇਸ ਮੌਕੇ ਨੇਤਰਦਾਨ ਐਸੋਸੀਏਸ਼ਨ, ਹੁਸਿ਼ਆਰਪੁਰ ਦੇ ਮੈਂਬਰ ਡਾ: ਗੁਰਬਖਸ਼ ਸਿੰਘ, ਇੰਜ: ਬਲਜੀਤ ਸਿੰਘ ਪਨੇਸਰ, ਸ਼੍ਰੀ ਜਗਮੀਤ ਸਿੰਘ ਸੇਠੀ, ਸ੍ਰੀਮਤੀ ਸੰਤੋਸ਼ ਸੈਣੀ,ਸ਼੍ਰੀ ਗੁਰਪ੍ਰੀਤ ਸਿੰਘ, ਸ੍ਰੀ ਮਨੋਜ ਓਹਰੀ, ਸ੍ਰੀ ਐਸ.ਪੀ ਸ਼ਰਮਾ ਅਤੇ ਪਰਿਵਾਰ ਦੇ ਸਾਰੇ ਮੈਂਬਰ ਹਾਜਰ ਸਨ।