ਹੁਸ਼ਿਆਰਪੁਰ ਦੇ ਟਾਡਾ ਕਸਬਾ ਵਿੱਚ ਵੱਡੀ ਪੱਧਰ ਤੇ ਵਿਕ ਰਿਹਾ ਐਕਸਪਾਈਡੇਟ ਪਾਣੀ ਤੇ ਨਕਲੀ ਪਨੀਰ
ਹੁਸ਼ਿਆਰਪੁਰ, ਟਾਂਡਾ 6 ਅਕਤੂਬਰ : ਐਕਸਪਾਈਰੀ ਡੇਟ ਪਾਣੀ ਵੇਚ ਰਹੇ ਟਾਡਾ ਦੇ ਇਕ ਦੁਕਾਨਦਾਰ ਤੇ ਜਦੋ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਦੀ ਅਗਵਾਈ ਵਿੱਚ ਸਿਹਤ ਮਹਿਕਮੇ ਦੀ ਫੂਡ ਸੇਫਟੀ ਟੀਮ ਵੱਲੋ ਛਾਪੇਮਾਰੀ ਕੀਤੀ ਗਈ , ਤੇ ਦੁਕਾਨਦਾਰ ਵੱਲੋ ਵੇਚੇ ਜਾ ਰਹੇ ਪਾਣੀ ਦੇ ਪੈਕ ਬੰਦ ਗਿਲਾਸ ਉਪਰ ਇਕ ਵੱਡੀ ਕੰਪਨੀ ਦੇ ਬਰਾਡ ਨਾ ਨਾਲ ਮਲਦੇ ਜੁਲਦੇ ਨਾ ਦਾ ਮਾਰਕਾ ਲੱਗਾ ਸੀ ਪਰ ਨਾ ਉਸ ਉਪਰ ਬਣਾਉਣ ਵਾਲੀ ਕੰਪਨੀ ਦਾ ਕੋਈ ਨਾਂ ਹੀ ਨਹੀ ਛੱਪਿਆ ਹੋਇਆ ਸੀ ਅਤੇ ਨਾ ਹੀ ਉਸ ਉੱਪਰ ਪੈਕ ਕਰਨ ਅਤੇ ਸਮੇ ਸਬੰਧੀ ਵਰਤੇ ਜਾਣ ਕੋਈ ਤਰੀਖ ਛੱਪੀ ਹੋਈ ਸੀ ਪੜਾਤਲ ਦੋਰਾਨ ਦੁਕਾਨ ਵਿੱਚੋ ਇਕ ਬਿਜਲੀ ਦਾ ਤਾਰ ਜਾਦੀ ਨਜਰ ਆਈ ਜਦੋ ਫੂਡ ਸੇਫਟੀ ਟੀਮ ਨੇ ਇਸ ਦਾ ਪਿਛਾ ਕੀਤਾ ਦੁਕਾਨ ਦੇ ਪਿਛੇ ਇਕ ਵੱਡਾ ਸਾਰਾ ਪਲਾਟ ਜੋ ਝਾੜੀਆ ਨਾਲ ਭਰਿਆ ਹੋਇਆ ਸੀ ਤੇ ਅਖੀਰ ਵਿੱਚ ਜਾ ਛੋਟਾ ਜਿਹਾ ਕਮਰਾ ਸੀ ਉਸ ਵਿੱਚ ਫਰਿਜਰ ਲੱਗੇ ਹੋਏ ਸਨ ਤੇ ਉਸ ਵਿੱਚ ਨਕਲੀ ਪਨੀਰ ਗੰਦੇ ਪਾਣੀ ਵਿੱਚ ਪਿਆ ਨਜਰ ਆਇਆ ਤੇ ਫੂਡ ਟੀਮ ਵੱਲੋ ਜਪਤ ਕਰਕੇ ਉਸ ਦੇ ਸੈਪਲ ਲੈ ਗਏ ਤੇ ਐਕਸਪਾਈਰੀ ਡੇਟ ਪਾਣੀ ਨੂੰ ਡੰਪ ਤੇ ਲਿਜਾ ਕੇ ਨਸ਼ਟ ਕਰ ਦਿੱਤਾ । ਇਸ ਮੋਕੇ ਜਿਲਾ ਸਿਹਤ ਅਫਸਰ ਨਾਲ ਫੂਡ ਸੇਫਟੀ ਅਫਸਰ ਮੁਨੀਸ਼ ਸੋਡੀ , ਰਾਮ ਲੁਭਾਇਆ , ਨਰੇਸ਼ ਕੁਮਾਰ , ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ ਹਾਜਰ ਸਨ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਨੇ ਇਸ ਮੋਕੇ ਦੱਸਿਆ ਕਿ ਜਦੋ ਕਸਬਾ ਟਾਡਾ ਵਿੱਚ ਗਣਪਤੀ ਡਿਸਪੋਡਜਲ ਨਾ ਦੀ ਇਕ ਦੁਕਾਨ ਨੂੰ ਸੰਜੀਵ ਖੰਨਾ ਨਾ ਦਾ ਵਿਆਕਤੀ ਚਲਾ ਰਿਹਾ ਹੈ ਤੇ ਡਿਸਪੋਜਵਲ ਦੀ ਆੜ ਵਿੱਚ ਐਕਸਪਾਈਰੀ ਡੇਟ ਪਾਣੀ ਚੇ ਵੇਚ ਹੀ ਰਿਹਾ ਤੇ ਵੱਡੀ ਪੱਧਰ ਤੇ ਨਕਲੀ ਪਨੀਰ ਖਿਲਾ ਕੇ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਕਰ ਰਿਹਾ ਸੀ . ਸਿਹਤ ਵਿਭਾਗ ਦੀ ਟੀਮ ਨੇ ਜਦੋ ਇਸ ਪੁਛਿਆ ਕਿ ਤੁਸੀ ਖਾਣ ਪੀਣ ਦੀ ਚੀਜਾ ਵੇਚ ਰਹੇ ਹੋ ਤੇ ਤੁਹਾਡਾ ਫੂਡ਼ ਲਾਈਸੈਸ ਕਿਥੇ ਹੈ ਉਸ ਕੋਲੋ ਕੁਜ ਨਹੀ ਮਿਲਿਆ ਤੇ ਦੁਕਾਨਦਾਰ ਵੱਲੋ ਜਿਲਾ ਸਿਹਤ ਅਫਸਰ ਨੂੰ ਇਹ ਕਿਹਣਾ ਸ਼ੁਰੂ ਕਰ ਦਿੱਤਾ ਕਿ ਅਸੀ ਤੁਹਾਡੇ ਬੱਚੇ ਹਾ ਸਾਨੂੰ ਮਾਫ ਕਰ ਦਿੱਤਾ ਜਾਵੇ । ਜਿਲਾ ਸਿਹਤ ਅਫਸਰ ਵੱਲੋ ਪਨੀਰ ਦੇ ਸੈਪਲ ਲੈ ਕੇ ਲੈਬ ਨੂੰ ਭੇਜ ਦਿੱਤੇ ਤੇ ਪਾਣੀ ਦੀ ਲੱਘ ਭੱਗ 500 ਸੋ ਪੈਟੀ ਨਸ਼ਟ ਕਰਵਾ ਦਿੱਤੀ । ਇਸ ਤੇ ਉਹਨਾਂ ਜਿਲੇ ਦੇ ਦੁਕਾਨਦਾਰਾ ਨੂੰ ਤਾੜਨਾ ਕੀਤੀ ਕਿ ਉਹ ਵੱਧੀਆ ਪਾਣੀ ਵੇਚਣ ਤੇ ਲੋਕਾ ਸਿਹਤ ਨਾਲ ਖਿਲਵਾੜ ਨਾ ਕਰਨ । ਇਸ ਮੋਕੇ ਜਿਲਾ ਸਿਹਤ ਅਫਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਖਾਣ ਪੀਣ ਦੀ ਚੀਜ ਕੋਲਡ ਡ੍ਰਿਕ ਸੋਫਟ ਡ੍ਰਿਕ ਪਾਣੀ ਆਦਿ ਲੈਣ ਤੇ ਪਹਿਲਾ ਐਕਸੀਪਾਈਰੀ ਡੇਟ ਚੈਕ ਕਰ ਲਿਆ ਕਰੋ ਅਗਰ ਕੋਈ ਐਕਸਪਾਈਰੀ ਡੇਟ ਚੀਜ ਵੇਚ ਰਿਹਾ ਤੇ ਫੋਰੀ ਤੋਰ ਤੇ ਸਿਵਲ ਸਰਜਨ ਦਫਤਰ ਵਿਖੇ ਸ਼ਿਕਾਇਤ ਕਰੋ , ਨਾ ਗੁਪਤ ਰੱਖਿਆ ਜਾਵੇਗਾ ।