ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਅਬਜ਼ਰਵੇਸ਼ਨ ਹੋਮ ਅਤੇ ਸਪੈਸ਼ਲ ਹੋਮ ਦੇ ਬੱਚਿਆਂ ਦੇ ਕਰਵਾਏ ਰੱਖੜੀ ਮੇਕਿੰਗ ਮੁਕਾਬਲੇ
ਹੁਸ਼ਿਆਰਪੁਰ, 30 ਅਗਸਤ :ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਰੱਖੜੀ ਦੇ ਤਿਉਹਾਰ ਸਬੰਧੀ ਸੀ. ਜੇ. ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਵੱਲੋਂ ਅਬਜ਼ਰਵੇਸ਼ਨ ਹੋਮ, ਪਲੇਸ ਆਫ ਸੇਫਟੀ ਅਤੇ ਸਪੈਸਲ ਹੋਮ, ਰਾਮ ਕਲੋਨੀ ਕੈਂਪ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਜੁਵੇਨਾਈਲ ਹੋਮ ਅਤੇ ਚਿਲਡਰਨ ਹੋਮ ਦੇ ਬੱਚਿਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਰੱਖੜੀ ਦੇ ਤਿਉਹਾਰ ਸਬੰਧੀ ਅਬਜ਼ਰਵੇਸ਼ਨ ਹੋਮ ਵਿਚ ਰਹਿ ਰਹੇ ਕੁੱਲ 49 ਬੱਚਿਆਂ ਅਤੇ ਸਪੈਸ਼ਲ ਹੋਮ ਵਿਖੇ ਰਹਿ ਰਹੇ ਕੁੱਲ 23 ਬੱਚਿਆਂ ਵਿਚਾਲੇ ਰੱਖੜੀ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਸ ਦੇ ਨਾਲ ਹੀ ਪੰਜਾਬ ਨੈਸ਼ਨਲ ਬੈਂਕ ਦਿਹਾਤੀ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਵੱਲੋਂ ਬੱਚਿਆਂ ਦੇ ਬਿਹਤਰ ਭਵਿੱਖ ਲਈ ਲਗਾਏ ਗਏ ਰੈਫਰਿਜਰੇਟਰ ਅਤੇ ਏਅਰ ਕੰਡੀਸ਼ਨਿੰਗ ਦੇ ਕੋਰਸ ਸਬੰਧੀ 15 ਰੋਜ਼ਾ ਕੈਂਪ ਵਿਚ ਭਾਗ ਲੈ ਰਹੇ ਬੱਚਿਆਂ ਨੂੰ ਕਿਹਾ ਕਿ ਉਹ ਸਿਖਾਏ ਜਾ ਰਹੇ ਕੋਰਸ ਨੂੰ ਵਧੀਆ ਢੰਗ ਨਾਲ ਮੁਕੰਮਲ ਕਰਲ ਤਾਂ ਜੋ ਅੱਗੇ ਜਾ ਕੇ ਉਹ ਆਪਣਾ ਭਵਿੱਖ ਬਿਹਤਰ ਬਣਾ ਸਕਣ। ਇਸ ਮੌਕੇ ਅਬਜ਼ਰਵੇਸ਼ਨ ਹੋਮ, ਪਲੇਸ ਆਫ ਸੇਫਟੀ ਅਤੇ ਸਪੈਸ਼ਲ ਹੋਮ ਦੇ ਸੁਪਰਡੈਂਟ ਪੁਨੀਤ ਕੁਮਾਰ ਤੇ ਪੀ. ਐਲ਼ ਵੀ ਪਵਨ ਕੁਮਾਰ ਵੀ ਹਾਜ਼ਰ ਸਨ।