ਰੇਲਵੇ ਮੰਡੀ ਸਕੂਲ ਵਿੱਚ ਸਮਰ ਕੈਂਪ ਦਾ ਚੋਥਾ ਦਿਨ ਰਿਹਾ ਪ੍ਰਭਾਵਸ਼ਾਲੀ
ਹੁਸ਼ਿਆਰਪੁਰ,6 ਜੁਲਾਈ: ਮਾਣਯੋਗ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਜੀ ਦੀਆਂ ਹਦਾਇਤਾਂ ਅਨੁਸਾਰ ਸਕੂਲ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਲਲਿਤਾ ਅਰੋੜਾ ਜੀ ਦੀ ਯੋਗ ਅਗਵਾਈ ਹੇਠ ਸਮਰ ਕੈਂਪ ਦਾ ਚੋਥਾ ਦਿਨ ਵੀ ਬਹੁਤ ਪ੍ਰਭਾਵਸ਼ਾਲੀ ਰਿਹਾ। ਵਿਦਿਆਰਥਣਾਂ ਨੇ ਵਿਭਾਗ ਵੱਲੋਂ ਜਾਰੀ ਕੀਤੀ ਸਮਾਂ ਸਾਰਨੀ ਅਨੁਸਾਰ ਵੱਖ ਵੱਖ ਗਤੀਵਿਧੀਆਂ ਜਿਵੇਂ ਕਿ ਸੁਣੋ ਕਹਾਣੀ , ਏਕਿਕ੍ਰਿਤ ਸਿਖਲਾਈ ਗਣਿਤ ਅਤੇ ਵਿਗਿਆਨ , ਸਮਾਜਿਕ ਅਤੇ ਭਾਵਨਾਤਮਕ ਸਿਖਲਾਈ, ਲਿੰਗ ਸਮਾਨਤਾ ਨਾਲ ਸੰਬੰਧਿਤ ਕਿਰਿਆਵਾਂ ਕਾਰਵਾਈਆਂ ਗਈਆਂ। ਛੇਵੀਂ ਤੋਂ ਅੱਠਵੀਂ ਜਮਾਤ ਨੂੰ ਪੜ੍ਹਾਉਂਦੇ ਅਧਿਆਪਕਾ ਨੇ ਇਹਨਾਂ ਗਤੀਵਿਧੀਆਂ ਵਿੱਚ ਇੰਚਾਰਜ ਵਜੋਂ ਭੂਮਿਕਾ ਨਿਭਾਈ। ਇਹ ਗਤੀਵਿਧੀਆ ਸ਼੍ਰੀਮਤੀ ਰਿਤੂ ਕੁਮਰਾ, ਹਰਲੀਨ ਕੌਰ, ਪਲਵਿੰਦਰ ਕੌਰ, ਰੋਜ,ਅਮਰਜੀਤ ਕੌਰ, ਰੂਬਲ ਸੰਗਰ, ਸ਼ੈਲੀ , ਮੋਨਿਕਾ ਸ਼ਰਮਾ , ਜੋਗਿੰਦਰ ਕੌਰ ਅਤੇ ਸਰਬਜੀਤ ਕੌਰ ਦੀ ਦੇਖ ਰੇਖ ਵਿੱਚ ਕਾਰਵਾਈਆਂ ਗਈਆਂ। ਇਹਨਾ ਗਤੀਵਿਧੀਆਂ ਵਿਚ ਬੱਚਿਆ ਨੇ ਵੱਧ ਚੜ ਕੇ ਹਿੱਸਾ ਪੂਰੇ ਉਤਸਾਹ ਨਾਲ ਹਿੱਸਾ ਲਿਆ।ਪ੍ਰਿੰਸੀਪਲ ਸ੍ਰੀਮਤੀ ਲਲਿਤਾ ਅਰੋੜਾ ਜੀ ਨੇ ਬਹੁਤ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਵਿਦਿਆਥੀਆਂ ਨੂੰ ਪ੍ਰੋਤਸਾਹਿਤ ਕੀਤਾ ।