ਲਾਇਨਜ਼ ਕਲੱਬ ਸਮਰਪਨ ਦੀ ਵਾਤਾਵਰਨ ਸੰਭਾਲ ਮੁਹਿੰਮਾ ਦਾ ਸ਼੍ਰੀ ਵਿਜੈ ਸਾਪਲਾ ਚੇਅਰਮੈਨ ਐਸ.ਸੀ. ਕਮਿਸ਼ਨ ਨੇ ਹੁਸ਼ਿਆਰਪੁਰ ਵਿਖੇ ਕੀਤਾ ਅਗਾਜ
ਹੁਸ਼ਿਆਰਪੁਰ,2 ਜੁਲਾਈ: ਲਾਇਨ ਅਜੀਤ ਸਿੰਘ ਬਾਲੀਅੱਜ ਮਿਤੀ 01-07-2023 ਨੂੰ ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਲਾਇਨ ਸਟਿਕ ਸਾਲ 2023-24 ਦੇ ਪਹਿਲੇ ਦਿਨ ਲਾਇਨਜ਼ ਕਲੱਬ ਹੁਸ਼ਿਆਰਪੁਰ ਸਮਰਪਨ ਐਕਟਿਵ ਵੱਲੋਂ ਲਾਇਨ ਐਮ.ਪੀ.ਸਿੱਧੂ ਪ੍ਰਧਾਨ ਜੀ ਦੇ ਰਹਿਨਮਾਈ ਹੇਠ ਵਾਤਾਵਰਨ ਸੰਭਾਲ ਮੁਹਿੰਮ ਨੂੰ ਸਮਰਪਤ ਇੱਕ ਸੈਮੀਨਾਰ ਪਿੰਡ ਨਸਰਾਲਾ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ। ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਲਾਇਨ ਵਿਜੈ ਸਾਪਲਾਂ ਚੇਅਰਮੈਨ ਐਸ.ਸੀ.ਕਮਿਸ਼ਨ ਭਾਰਤ ਸਰਕਾਰ ਨੇ ਭਾਗ ਲਿਆ । ਉਹਨਾ ਦੇ ਨਾਲ ਮਨਜੀਤ ਬਾਲੀ ਮੈਂਬਰ ਡਾ. ਅੰਬੇਦਕਰ ਫਾਊਡੈਸ਼ਨ ਭਾਰਤ ਸਰਕਾਰ ਵੀ ਸ਼ਾਮਿਲ ਹੋਏ। ਇਹ ਸੈਮੀਨਾਰ ਵਿੱਚ ਲਾਇਨ ਰਣਜੀਤ ਰਾਣਾ ਚੇਅਰਮੈਨ ਇਨਵਾਇਰਮੈਂਟ 321-D ਆਪਣੇ ਸਾਥੀ ਲਾਇਨ ਡਾ. ਰਤਨ ਚੰਦ ਰੀਜਨ ਚੇਅਰਮੈਨ ਬਤੌਰ ਆਫੀਸ਼ੀਅਲ ਵਿਜਟ ਸ਼ਾਮਿਲ ਹੋਏ। ਇਨ੍ਹਾਂ ਸਾਰਿਆਂ ਦਾ ਅਤੇ ਹੋਰ ਲਾਇਨ ਮੈਂਬਰ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਕੇ ਅਜੀਤ ਸਿੰਘ ਨੇ ਕਿਹਾ ਕਿ ਵਾਤਾਵਰਨ ਨੂੰ ਸੰਭਾਲਣ ਦੀ ਅੱਜ ਦੇ ਸਮੇਂ ਵਿੱਚ ਮੁੱਖ ਲੋੜ ਹੈ। ਸਿਰਫ ਰੁੱਖ ਨੂੰ ਲਗਾਉਣਾ ਹੀ ਜਰੂਰੀ ਨਹੀਂ ਜਦਕਿ ਉਨ੍ਹਾਂ ਦੀ ਸਾਭ ਸੰਭਾਲ ਕਰਨਾ ਉਸ ਤੋਂ ਵੀ ਵੱਧ ਮਹੱਤਵਪੂਰਨ ਹੈ। ਸੋ ਕਲੱਬ ਦਾ ਨਾਅਰਾ ਹੈ “ਰੁੱਖ ਲਗਾਓ ਤੇ ਰੁੱਖ ਬਚਾਓ” ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਅਤੇ ਹੋਰ ਬੁਲਾਰਿਆ ਨੇ ਰੁੱਖਾਂ ਤੋ ਮਿਲਦੀ ਆਕਸੀਜਨ ਮਾਨਵਤਾ ਲਈ ਕਿੰਨੀ ਜਰੂਰੀ ਹੈ, ਵਾਰੇ ਵਿਸਥਾਰ ਨਾਲ ਚਾਨਣਾ ਪਾਇਆ। ਸੈਮੀਨਾਰ ਤੋਂ ਉਪਰੰਤ ਤਕਰੀਬਨ 80 ਬੂਟੇ ਕਰਮ ਫਾਰਮ ਨਸਰਾਲਾ ਵਿਖੇ ਲਾਏ ਗਏ। ਲਾਇਨ ਰਣਜੀਤ ਸਿੰਘ ਰਾਣਾ ਜੀ ਨੇ ਕਲੱਬ ਦੇ ਮੈਂਬਰਾਂ ਦੀ ਹੌਸਲਾ ਵਧਾਈ ਕਰਦਿਆ ਸਾਰੇ ਮੈਂਬਰਾਂ ਨੂੰ ਪ੍ਰਸ਼ੰਸਾ ਪੱਤਰ ਵੀ ਵੰਡੇ। ਇਸ ਮੌਕੇ ਤੇ ਜੋਨ ਚੇਅਰਮੈਨ ਲਾਇਨ ਇੰਚ. ਐਸ.ਪੀ.ਜੱਖੂ, ਅਜੀਤ ਸਿੰਘ ਵਾਇਸ ਪ੍ਰਧਾਨ ਲਾਇਨ ਮੋਹਣ ਲਾਲ ਪੀ.ਆਰ.ਓ., ਲਾਇਨ ਮੁਕੇਸ਼ ਬੱਗਾ ਜੁਆਇੰਟ ਸੈਕਟਰੀ, ਲਾਇਨ ਬਲਵਿੰਦਰ ਸਿੰਘ ਤੂਰ ਵਾਈਸ ਪ੍ਰਧਾਨ 2, ਕੈਸ਼ੀਅਰ ਮਨਦੀਪ ਪੰਡਿਤ, ਲਾਇਨ ਡਾ. ਲਖਵੀਰ ਸਿੰਘ ਜਨਰਲ ਸੈਕਟਰੀ ਅਤੇ ਹੋਰ, ਡਾ. ਜਸਵੰਤ ਰਾਏ ਸਰਪੰਚ ਨਸਰਾਲਾ ਆਦਿ ਸ਼ਾਮਿਲ ਹੋਏ ।