ਰੇਲਵੇ ਮੰਡੀ ਸਕੂਲ (ਹੁਸ਼ਿਆਰਪੁਰ 043) ਵਿਖੇ ਸਵੀਪ ਤਹਿਤ ਪੇਂਟਿੰਗ ਮੁਕਾਬਲੇ
ਹੁਸ਼ਿਆਰਪੁਰ,12 ਮਈ: ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਵਿਖੇ ਪ੍ਰਿੰਸੀਪਲ ਸ੍ਰੀਮਤੀ ਲਲਿਤਾ ਰਾਣੀ ਜੀ ਦੀ ਯੋਗ ਅਗਵਾਈ ਹੇਠ ਰੇਲਵੇ ਮੰਡੀ ਸਕੂਲ ਹੁਸ਼ਿਆਰਪੁਰ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਜ਼ਿਲ੍ਹਾ ਚੋਣ ਅਫ਼ਸਰ ਹੁਸ਼ਿਆਰਪੁਰ, ਸ. ਹਰਭਗਵੰਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ , ਸ਼੍ਰੀ ਸ਼ੈਲੇਂਦਰ ਠਾਕੁਰ ਜ਼ਿਲ੍ਹਾ ਸਵੀਪ ਨੋਡਲ ਅਫਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੀਪ ਤਹਿਤ ਡਰਾਇੰਗ/ ਪੇਂਟਿੰਗ ਮੁਕਾਬਲੇ ਕਰਵਾਏ ਗਏ । ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਲਲਿਤਾ ਰਾਣੀ ਜੀ ਨੇ ਵਿਦਿਆਰਥੀਆਂ ਨੂੰ ਵੋਟ ਦੇ ਮਹੱਤਵ ਤੇ ਚਾਨਣਾ ਪਾਇਆ ਅਤੇ ਵੋਟ ਬਣਵਾਉਣ ਲਈ ਹਰ ਸੰਭਵ ਮਦਦ ਕਰਨ ਦਾ ਵਾਅਦਾ ਕੀਤਾ।ਮੈਡਮ ਪ੍ਰਿੰਸੀਪਲ ਜੀ ਨੇ ਆਖਿਆ ਕਿ ਅਸੀਂ ਆਪਣੀ ਵੋਟ ਬਣਵਾ ਕੇ ਹੀ ਭਾਰਤ ਦੀ ਨਾਗਰਿਕਤਾ ਨੂੰ ਸਾਬਿਤ ਕਰ ਸਕਦੇ ਹਾਂ ਅਤੇ ਲੋਕਤੰਤਰ ਨੂੰ ਬਣਾਈ ਰੱਖਣ ਲਈ ਬਿਹਤਰ ਢੰਗ ਨਾਲ ਆਪਣਾ ਯੋਗਦਾਨ ਦੇ ਸਕਦੇ ਹਾਂ । ਇਸ ਮੁਕਾਬਲੇ ਵਿੱਚ ਈ.ਐਲ.ਸੀ ਕਲੱਬ ਦੇ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਇਹ ਮੁਕਾਬਲਾ ਸਕੂਲ ਦੇ ਸਵੀਪ ਇੰਚਾਰਜ ਸੰਜੀਵ ਅਰੋੜਾ , ਪਲਵਿੰਦਰ ਕੌਰ ਅਤੇ ਫਾਇਨ ਆਰਟਸ ਅਧਿਆਪਕ ਤਰਨਪ੍ਰੀਤ ਕੌਰ ਜੀ ਦੀ ਹਾਜ਼ਰੀ ਵਿੱਚ ਹੋਇਆ। ਇਸ ਮੌਕੇ ਤੇ ਸ੍ਰੀਮਤੀ ਕੁਸੁਮ ਲਤਾ , ਰੂਬਲ , ਬਲਦੇਵ ਸਿੰਘ, ਗੁਰਨਾਮ ਸਿੰਘ , ਯਸ਼ਪਾਲ ਸਿੰਘ, ਪੁਨੀਤ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ ।