ਰੇਲਵੇ ਮੰਡੀ ਸਕੂਲ ਵਿਚ ਬੱਚਿਆਂ ਦੇ ਆਮ ਗਿਆਨ ਨੂੰ ਵਧਾਉਂਦੀ ਪ੍ਰਤੀਯੋਗਤਾ ਕਰਵਾਈ
ਹੁਸ਼ਿਆਰਪੁਰ, 26 ਅਪ੍ਰੈਲ: ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਪ੍ਰਿੰਸੀਪਲ ਸ੍ਰੀਮਤੀ ਲਲਿਤਾ ਅਰੋੜਾ ਜੀ ਦੀ ਯੋਗ ਅਗਵਾਈ ਹੇਠ ਸਵੇਰ ਦੀ ਸਭਾ ਵਿਚ ਬੱਚਿਆਂ ਦੇ ਆਮ ਗਿਆਨ ਨੂੰ ਵਧਾਉਂਦੀ ਹੋਈ ਇਕ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿਚ ਰੋਜਾਨਾ ਸਵੇਰ ਦੀ ਸਭਾ ਵਿੱਚ ਬੱਚਿਆਂ ਨੂੰ ਦੱਸੇ ਜਾਣ ਵਾਲੇ ਆਮ ਗਿਆਨ ਨਾਲ ਸੰਬੰਧਿਤ ਪ੍ਰਸ਼ਨਾਂ ਵਿੱਚੋਂ ਸ੍ਰੀਮਤੀ ਜਸਪ੍ਰੀਤ ਕੌਰ ਦੁਆਰਾ ਪ੍ਰਸ਼ਨ ਪੁੱਛੇ ਗਏ ਜਿਨ੍ਹਾਂ ਦਾ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਬੜੀ ਹਾਜ਼ਰ ਜਵਾਬੀ ਨਾਲ ਉਤਰ ਦਿੱਤੇ। ਸ੍ਰੀਮਤੀ ਜਸਪ੍ਰੀਤ ਕੌਰ ਅਤੇ ਸ਼੍ਰੀਮਤੀ ਹਰਦੀਪ ਕੌਰ ਦੁਆਰਾ ਸਹੀ ਉੱਤਰ ਦੇਣ ਵਾਲੇ ਬੱਚਿਆਂ ਦੀ ਚੋਣ ਕੀਤੀ ਗਈ ।ਪ੍ਰਿੰਸੀਪਲ ਸ੍ਰੀਮਤੀ ਲਲਿਤਾ ਅਰੋੜਾ ਜੀ ਦੁਆਰਾ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਆਮ ਗਿਆਨ ਨਾਲ ਜੋੜਦਿਆ ਤੇ ਉਤਸ਼ਾਹਿਤ ਕਰਦੇ ਹੋਏ ਕਿਹਾ ਗਿਆ ਕਿ ਆਮ ਗਿਆਨ ਤੁਹਾਡੇ ਭਵਿੱਖ ਵਿੱਚ ਆਉਣ ਵਾਲੀ ਹਰ ਪ੍ਰਤੀਯੋਗਿਤਾ ਵਿੱਚ ਸਫ਼ਲਤਾ ਪਾਉਣ ਵਿਚ ਸਹਾਈ ਹੋਵੇਗਾ ਤੇ ਇਸ ਤੋਂ ਬਿਨਾ ਤੁਸੀਂ ਕਾਮਯਾਬੀ ਹਾਸਿਲ ਨਹੀਂ ਕਰ ਸਕਦੇ।ਉਨ੍ਹਾਂ ਨੇ ਬੱਚਿਆਂ ਨੂੰ ਕਿਤਾਬਾਂ ਤੋਂ ਇਲਾਵਾ ਅਖਬਾਰਾਂ ਤੇ ਹੋਰ ਗਿਆਨ ਵਰਧਕ ਕਿਤਾਬਾਂ ਵੱਧ ਤੋਂ ਵੱਧ ਪੜ੍ਹਨ ਲਈ ਪ੍ਰੇਰਿਤ ਕੀਤਾ ।ਇਸ ਤੋਂ ਬਾਅਦ ਉਨ੍ਹਾਂ ਨੇ ਜੇਤੂ ਬੱਚਿਆਂ ਤਮੰਨਾ, ਸਿਮਰਨ ,ਨੰਦਿਨੀ ,ਵੰਸ਼ਿਕਾ ਕਲਸੀ ,ਪ੍ਰੀਤੀ, ਰਜਨੀ ,ਜੋਸ਼ੀਕਾ ,ਅੰਕਿਤਾ, ਦਿਵਿਆ ਵਿਰਦੀ ,ਮਾਹੀ ਅਤੇ ਏਂਜਲ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ੍ਰੀਮਤੀ ਜੋਗਿੰਦਰ ਕੌਰ, ਸਰਬਜੀਤ ਕੌਰ, ਬਲਵਿੰਦਰ ਕੌਰ, ਭਾਰਤੀ ,ਰੀਤੂ ਕੁਮਰਾ ਅਤੇ ਹਰਲੀਨ ਕੌਰ ਆਦਿ ਹਾਜ਼ਰ ਸਨ।