ਰੇਲਵੇ ਮੰਡੀ ਸਕੂਲ ਵਿੱਚ ਮਨਾਇਆ ਗਿਆ ਵਿਸ਼ਵ ਧਰਤੀ ਦਿਵਸ
ਹੁਸ਼ਿਆਰਪੁਰ: 22 ਅਪ੍ਰੈਲ ਦਾ ਦਿਨ ਪੂਰੇ ਵਿਸ਼ਵ ਵਿਚ ਧਰਤੀ ਦਿਵਸ ਵਜੋਂ ਮਨਾਇਆ ਜਾਂਦਾ ਹੈ, ਇਸੇ ਦਿਨ ਨੂੰ ਸਮਰਪਿਤ ਕਰਦੇ ਹੋਏ ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ , ਰੇਲਵੇ ਮੰਡੀ ਵਿਚ ਪ੍ਰਿੰਸੀਪਲ ਸ੍ਰੀਮਤੀ ਲਲਿਤਾ ਅਰੋੜਾ ਦੀ ਯੋਗ ਅਗਵਾਈ ਹੇਠ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ l ਪ੍ਰਿੰਸੀਪਲ ਸਾਹਿਬਾ ਨੇ ਇਸ ਮੌਕੇ ਤੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਧਰਤੀ ਦੀ ਮਹੱਤਤਾ ਤੋਂ ਜਾਣੂ ਕਰਵਾਇਆ l ਉਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿ ਅੱਜਕੱਲ੍ਹ ਮਨੁੱਖੀ ਗਤੀਵਿਧੀਆਂ ਦੇ ਕਾਰਨ ਧਰਤੀ ਦਾ ਪ੍ਰਦੂਸ਼ਣ ਵਧ ਗਿਆ ਹੈ ਜਿਸ ਦਾ ਸਾਡੀ ਜ਼ਿੰਦਗੀ ਉੱਤੇ ਉਲਟਾ ਪ੍ਰਭਾਵ ਪੈ ਰਿਹਾ ਹੈ l ਕੁਦਰਤ ਵੱਲੋਂ ਦਿੱਤਾ ਹੋਇਆ ਇਹ ਇੱਕ ਅਨਮੋਲ ਖ਼ਜ਼ਾਨਾ ਹੈ ਜਿਸ ਦੀ ਅਸੀਂ ਸਾਂਭ ਸੰਭਾਲ ਕਰਨੀ ਹੈ l ਉਨ੍ਹਾਂ ਨੇ ਬੱਚਿਆਂ ਕੋਲੋਂ ਇਹ ਪ੍ਰਣ ਲਿਆ ਕੀ ਉਨ੍ਹਾਂ ਨੇ ਧਰਤੀ ਦਾ ਪ੍ਰਦੂਸ਼ਣ ਨਹੀਂ ਹੋਣ ਦੇਣਾ ਤੇ ਇਸ ਦੀ ਸਾਂਭ ਸੰਭਾਲ ਵਿਚ ਆਪਣਾ ਯੋਗਦਾਨ ਪਾਉਣਾ ਹੈ l ਇਹ ਸਮਾਂ ਹੈ ਕੀ ਅਸੀਂ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਇਆ ਤੇ ਆਪਣੀ ਜ਼ਿੰਦਗੀ ਵੀ ਖ਼ੁਸ਼ਹਾਲ ਬਣਾਈਏ l ਇਸ ਮੌਕੇ ਤੇ ਵਿਦਿਆਰਥੀਆਂ ਦਾ ਚਾਰਟ ਮੇਕਿੰਗ ਮੁਕਾਬਲਾ ਕਰਵਾਇਆ ਗਿਆ I ਇਸ ਮੌਕੇ ਤੇ ਸ੍ਰੀਮਤੀ ਮਧੂ ਬਾਲਾ ਅਤੇ ਸ੍ਰੀਮਤੀ ਨੀਰੂ ਸੁਮਰਾ ਵੀ ਨਾਲ ਸੀ l