ਨਿਜੀ ਹਸਪਤਾਲਾਂ ਤੋ ਸੁਪਰ ਸ਼ਪੈਸ਼ਲਿਸਟ ਡਾਕਟਰਾਂ ਅਤੇ ਆਧੁਨਿਕ ਮਸ਼ੀਨਾ ਦੀ ਮੱਦਦਤ ਨਾਲ ਬਿਨਾਂ ਕਿਸੇ ਖਰਚ ਦੇ ਸ਼ੁਰੂ ਕੀਤਾ ਗਿਆ ਇਕ ਪ੍ਰੋਜੈਕਟ ਟ੍ਰੇਲ:ਸਿਵਿਲ ਸਰਜਨ
ਹੁਸ਼ਿਆਰਪੁਰ 26 ਫਰਵਰੀ (ਡੀ.ਐਨ.ਟੀਵੀ): ਸਿਵਲ ਹਸਪਤਾਲ ਵਿੱਚ ਹੋਰ ਵੀ ਵਧੀਆ ਸਿਹਤ ਸਹੂਲਤਾਂ ਮੁਹਈਆ ਕਰਵਾਏ ਜਾਣ ਅਤੇ ਗੰਭੀਰ ਰੋਗਾਂ ਦੇ ਇਲਾਜ ਲਈ ਜਰੂਰੀ ਵਿਵਸਥਾਂ ਕੀਤੇ ਜਾਣ ਦੇ ਮਕਸਦ ਨਾਲ ਨਿਜੀ ਹਸਪਤਾਲਾਂ ਤੋ ਸੁਪਰ ਸ਼ਪੈਸ਼ਲਿਸਟ ਡਾਕਟਰਾਂ ਅਤੇ ਆਧੁਨਿਕ ਮਸ਼ੀਨਾ ਦੀ ਉਪਲਬੱਧਤਾ ਲਈ ਨਿਜੀ ਹਸਪਤਾਲਾਂ ਦੀ ਮੱਦਦਤ ਨਾਲ ਬਿਨਾਂ ਕਿਸੇ ਖਰਚ ਦੇ ਇਕ ਪ੍ਰਜੇਕਿਟ ਟਰਾਇਲ ਅਧਾਰ ਤੇ ਸ਼ੁਰੂ ਕੀਤੇ ਜਾਣ ਦੀ ਤਜਵੀਜ ਪਿਛਲੇ ਦਿਨੀ ਤਿਆਰ ਕੀਤੀ ਗਈ ਸੀ । ਇਸ ਸਬੰਧੀ ਕੁਝ ਲੋਕਾ ਵੱਲੋ ਖਾਦਸ਼ੇ ਜਾਹਿਰ ਕੀਤੇ ਗਏ ਸਨ , ਉਹਨਾਂ ਖਾਦਸ਼ਿਆ ਦਾ ਨਿਵਾਰਣ ਕਰਦਿਆ ਸਿਵਲ ਸਰਡਨ ਡਾ ਪ੍ਰੀਤਮੁਹਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਪ੍ਰਜੈਕਟਾ ਦਾ ਮਕਸਦ ਨਿਰੋਲ ਤੋਰ ਤੇ ਸਰਕਾਰੀ ਹਸਪਤਾਲ ਵਿੱਚ ਬਿਨਾ ਕਿਸੇ ਖਰਚ ਦੇ ਅਜਿਹੀਆ ਸੇਵਾਂਵਾਂ ਮਹੁਈਆ ਕਰਵਾਉਂਣਾ ਹੈ
ਜੋ ਆਮ ਤੋਰ ਤੇ ਮੈਡੀਕਲ ਕਾਲਿਜਾ ਜਾਂ ਵੱਡੇ ਨਿਜੀ ਹਸਪਤਾਲਾਂ ਵਿੱਚ ਹੀ ਮੁਹਾਈਆ ਹੁੰਦੀਆ ਹਨ ।
ਇਸ ਤਜਵੀਜ ਦਾ ਮਕਸਦ ਕਿਸੇ ਨਿਜੀ ਹਸਪਤਾਲਾਂ ਨੂੰ ਕਿਸੇ ਵੀ ਤਰਾਂ ਦਾ ਕੀ ਲਾਭ ਪਹੁਚਾਉਣਾ ਨਹੀ ,ਸਗੋ ਸਰਕਾਰੀ ਹਸਪਤਾਲਾ ਵਿੱਚ ਬਿਨਾ ਖਰਚ ਦੇ ਉੱਚ ਪੱਧਰੀ ਸਿਹਤ ਸੇਵਾਵਾਂ ਪ੍ਰਚਲੱਤ ਕਰਨਾ ਹੈ । ਇਹ ਤਜਵੀਜ ਵਿਚਾਰ ਅਧੀਨ ਹੈ ਅਤੇ ਇਕ ਤਿੰਨ ਮੈਬਰੀ ਕਮੇਟੀ ਇਹਨਾਂ ਸਾਰਿਆ ਪੱਖਾਂ ਤੇ ਵਿਚਾਰ ਕਰ ਰਹੀ ਹੈ ਤਾ ਜੋ ਇਹ ਸਕੀਮ ਸਮਾਜ ਦੇ ਵਿੱਤੀ ਪੱਖੋ ਕਮਜੋਰ ਵਰਗ ਦੇ ਮਰੀਜਾਂ ਦੇ ਲਈ ਹੈ । ਇਹ ਸਕੀਮ ਹੋਰ ਬਿਨਾ ਖਰਚ ਦੇ ਲਾਹੇਬੰਦ ਬਣਾਉਣ ਸਬੰਧੀ ਸਾਰੇ ਪੱਖਾ ਦੀ ਪੜਤਾਲ ਕਰਕੇ ਕਾਰਜ ਯੋਜਨਾ ਬਣਾਏ ਜਾਣ ਤੋ ਬਾਅਦ ਅਤੇ ਉਸ ਉਪਰੰਤ ਪ੍ਰਸ਼ਾਸ਼ਨਿਕ ਅਧਿਕਾਰੀਆ ਦੀ ਮੰਨਜੂਰੀ ਤੇ ਲਾਗੂ ਕੀਤੀ ਜਾਵੇਗੀ ।