
ਅੰਮ੍ਰਿਤਸਰ 14 ਫਰਵਰੀ 2023:- ਸੂਬੇ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਅਤੇ ਡੇਅਰੀ ਵਿਕਾਸ ਪੰਜਾਬ ਦੇ ਡਾਇਰੈਕਟਰ ਸ. ਕੁਲਦੀਪ ਸਿੰਘ ਜੱਸੋਵਾਲ ਅਤੇ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਅੰਮ੍ਰਿਤਸਰ ਸ. ਵਰਿਆਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਚਾਰ ਹਫਤੇ ਡੇਅਰੀ ਉੱਦਮ ਸਿਖਲਾਈ ਮਿਤੀ 20 ਫਰਵਰੀ 2023 ਤੋਂ 21 ਮਾਰਚ 2023 ਤੱਕ ( 30 ਦਿਨਾਂ ) ਦਾ ਬੈਚ ਡੇਅਰੀ ਸਿਖਲਾਈ ਕੇਂਦਰ , ਵੇਰਕਾ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ । ਇਸ ਬੈਚ ਦੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਵਰਿਆਮ ਸਿੰਘ ਨੇ ਦੱਸਿਆ ਕਿ ਟਰੇਨਿੰਗ ਵਿੱਚ ਦੁੱਧ ਦੀ ਵੈਲਿਊ ਅਡੀਸ਼ਨ, ਵੇਹ ਤੋਂ ਸਾਫਟ ਡਰਿੰਕ ਅਤੇ ਪਸ਼ੂਆਂ ਦੇ ਨਸਲ ਸੁਧਾਰ ( ਏ.ਆਈ ) , ਮਿਲਕ ਪ੍ਰੋਸੈਸਿੰਗ , ਫੀਡ, ਫੋਡਰ ਅਤੇ ਸਾਇਲੇਜ ਸਬੰਧੀ ਜਾਣਕਾਰੀ ਵੀ ਦਿੱਤੀ ਜਾਵੇਗੀ ਅਤੇ ਉਹਨਾਂ ਇਹ ਵੀ ਦੱਸਿਆ ਕਿ ਚਾਹਵਾਨ ਡੇਅਰੀ ਫਾਰਮਰ ਜਿੰਨਾਂ ਦੀ ਉਮਰ 18 ਤੋਂ 45 ਸਾਲ ਦੀ ਹੈ , ਉਹ ਆਪਣਾ ਦਸਵੀ ਦਾ ਸਰਟੀਫਿਕੇਟ , ਅਧਾਰ ਕਾਰਡ ਦੀ ਫੋਟੋ ਕਾਪੀ , ਪਾਸਪੋਰਟ ਸਾਈਜ ਫੋਟੋ ਲੈ ਕੇ ਹਾਜਰ ਹੋਵੇ , ਜਿਸ ਵਿੱਚ ਜਨਰਲ ਸਿਖਿਆਰਥੀ ਦੀ ਫੀਸ 5000/- ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਸਿਖਿਆਰਥੀ 4000/- ਰੁਪਏ ਫੀਸ ਨਾਲ ਲੈ ਕੇ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਵੇਰਕਾ ਵਿਖੇ ਮਿਤੀ 16-02-2023 ਨੂੰ ਕਾਊਂਸਲਿੰਗ ਵਿੱਚ ਹਾਜਰ ਹੋਣ ਜਿਸ ਵਿੱਚ ਚੁਣੇ ਗਏ ਸਿਖਿਆਰਥੀ ਇਸ ਟਰੇਨਿੰਗ ਵਿੱਚ ਜਾਣਕਾਰੀ ਲੈ ਸਕਣਗੇ । ਇਸ ਸਬੰਧੀ ਹੋਰ ਜਾਣਕਾਰੀ ਲੈਣ ਦੇ ਚਾਹਵਾਨ ਵਿਅਕਤੀ ਡੇਅਰੀ ਫਾਰਮਰ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਅੰਮ੍ਰਿਤਸਰ -ਕਮ – ਇੰਚਾਰਜ ਡੇਅਰੀ ਟਰੇਨਿੰਗ ਸੈਂਟਰ ਵੇਰਕਾ ਤੋਂ ਦਫਤਰੀ ਸਮੇਂ ਦੌਰਾਨ ਲੋੜੀਂਦੀ ਜਾਣਕਾਰੀ ਹਾਸਲ ਕਰ ਸਕਦੇ ਹਨ।