ਗੌਰਮਿੰਟ ਕਾਲਜ ਦੇ ਵਿਦਿਆਰਥੀਆਂ ਵੱਲੋਂ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਨਿਖੇਧੀ

ਹੁਸ਼ਿਆਰਪੁਰ 4 ਮਾਰਚ ( ਹਰਪਾਲ ਲਾਡਾ ) : ਵਿਦਿਆਰਥੀ ਆਗੂ ਅਤੇ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀ ਬਲਜੀਤ ਸਿੰਘ, ਜਸਕਰਨ,ਸਵਿਤਾ,ਅੱਦਿਤਿਆ ਅਤੇ ਦੀਆ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਸਾਨਾਂ ਨਾਲ ਹੋਈ ਮੀਟਿੰਗ ਦੇ ਵਿੱਚ ਤਾਨਾਸ਼ਾਹੀ ਰਵਈਆ ਅਤੀ ਨਿੰਦਣ ਯੋਗ ਹੈ! ਨਾਲ਼ ਹੀ ਉਹਨਾਂ ਕਿਹਾ ਕਿ ਅਜਿਹਾ ਵਤੀਰਾ ਤਾਂ ਵਿਦਿਆਰਥੀ ਜਥੇਬੰਦੀ ਦੀ ਕਾਲਜ਼ ਕਮੇਟੀ ਦੇ ਮੈਂਬਰ ਵੀ ਨਹੀਂ ਕਰਦੇ, ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਤਲਖੀ ਵਿੱਚ ਆ ਕੇ ਮੀਟਿੰਗ ਨੂੰ ਵਿੱਚ ਵਿਚਾਲੇ ਛੱਡਕੇ ਤੁਰ ਪਏ।
ਆਗੂਆਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜਦੀ ਹੈ ਤਾਂ ਪੰਜਾਬ ਸਰਕਾਰ ਨੂੰ ਆਪਣੀ ਜਿੰਮੇਵਾਰੀ ਨਿਭਾਉਂਦਿਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀਆਂ ਮੰਗਾਂ ਨੂੰ ਗੰਭੀਰਤਾਂ ਦੇ ਨਾਲ ਸੁਣਕੇ,ਸਮਝਕੇ ਹੱਲ ਕਰਨੇ ਚਾਹੀਦਾ ਹੈ ਨਾ ਕਿ ਭਾਰਤੀ ਸੰਵਿਧਾਨ ਦੇ ਲੋਕਤੰਤਰਿਕ ਦੇ ਅਧਿਕਾਰਾਂ ਦੀ ਉਲੰਘਣਾ ਕਰਕੇ ਤਾਨਾਸ਼ਾਹੀ ਰਵਈਆ ਦੇ ਨਾਲ਼ ਕਿਸਾਨਾਂ ਦੇ ਘਰਾਂ ਚ ਛਾਪੇਮਾਰੀ ਕਰਕੇ ਗ੍ਰਿਫਤਾਰ ਕਰਨੇ ਚਾਹੀਦਾ ਹੈ!


ਵਿਦਿਆਰਥੀ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਲੋਕਤੰਤਰਿਕ ਸ਼ਾਂਤੀਪੂਰਵਕ ਚੰਡੀਗੜ੍ਹ ਵਾਲੇ ਮੋਰਚੇ ਨੂੰ ਤਾਨਾਸ਼ਾਹੀ ਰਵਈਏ ਦੇ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੁੱਖ ਮੰਤਰੀ ਦੇ ਤਾਨਾਸ਼ਾਹੀ ਰਵਈਏ ਖਿਲਾਫ਼ ਪੰਜਾਬ ਪੱਧਰੀ ਸੰਘਰਸ਼ ਵਿੱਡਣਗੇ!
