Hoshairpur

ਲਹਿਲੀ ਖੁਰਦ ਸਕੂਲ ‘ਚ 19.10 ਲੱਖ ਦੀ ਗ੍ਰਾੰਟ ਨਾਲ ਬਣਨਗੇ ਨਵੇਂ ਕਲਾਸ ਰੂਮ: ਡਾ. ਇਸ਼ਾਂਕ ਕੁਮਾਰ

ਚੱਬੇਵਾਲ ( ਹਰਪਾਲ ਲਾਡਾ ) : ਵਿਧਾਇਕ ਚੱਬੇਵਾਲ ਡਾ ਇਸ਼ਾਂਕ ਕੁਮਾਰ ਨੇ ਅੱਜ ਹਲਕਾ ਚੱਬੇਵਾਲ ਦੇ ਪਿੰਡ ਲਹਿਲੀ ਖੁਰਦ ਦੇ ਮਿਡਲ ਸਕੂਲ ਦਾ ਦੌਰਾ ਕੀਤਾ| ਇਸ ਦੌਰਾਨ ਉਹਨਾਂ ਨੇ ਸਕੂਲ ਸਟਾਫ, ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਪਤਵੰਤੇ ਪਿੰਡ ਵਾਸੀਆਂ ਦੇ ਨਾਲ ਸਕੂਲ ਵਿਚ ਹੀ ਮੀਟਿੰਗ ਕੀਤੀ ਅਤੇ ਸਕੂਲ ਨੂੰ ਕਲਾਸ ਰੂਮਾਂ ਲਈ 19.10 ਲੱਖ ਦੀ ਗ੍ਰਾੰਟ ਜਾਰੀ ਕਰਨ ਦਾ ਐਲਾਨ ਕੀਤਾ | 

ਇਸ ਮੌਕੇ ‘ਤੇ ਡਾ . ਇਸ਼ਾਂਕ ਨੇ ਕਿਹਾ ਕਿ ਸਕੂਲਾਂ ਵਿਚ ਬੁਨਿਆਦੀ ਸਹੂਲਤਾਂ ਦਾ ਪੱਧਰ ਉਚਾ ਚੁੱਕਣ ਲਈ ਉਹਨਾਂ ਵਲੋਂ ਤਜਵੀਜ ਕੀਤੇ ਗਏ ਸੁਧਾਰਾਂ ਲਈ ਸਰਕਾਰ ਵਲੋਂ ਲਗਾਤਾਰ ਫ਼ੰਡ ਜਾਰੀ ਕੀਤੇ ਜਾ ਰਹੇ ਹਨ, ਜਿਸ ਨਾਲ ਸਕੂਲਾਂ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ | ਸਕੂਲਾਂ ਦੀ ਬਿਲਡਿੰਗ, ਬਾਊਂਡਰੀ ਵਾਲ, ਕਲਾਸ ਰੂਮ ਆਦਿ ਬਣਾ ਕੇ ਸਕੂਲਾਂ ਦੀ ਦਿੱਖ ਵੀ ਬਿਹਤਰ ਕੀਤੀ ਜਾ ਰਹੀ  ਹੈ ਜਿਸ ਨਾਲ ਵਿਦਿਆਰਥੀ ਸਕੂਲ ਆਉਣ ਲਈ ਪ੍ਰੇਰਿਤ ਹੁੰਦੇ ਹਨ | ਖੁਸ਼ ਦਿਲ ਅਤੇ ਬਿਹਤਰ ਵਾਤਾਵਰਣ ਬੱਚਿਆਂ ਨੂੰ ਪੜ੍ਹਾਈ ਵਿਚ ਵੀ ਬਿਹਤਰ ਪ੍ਰਦਰਸ਼ਨ ਲਈ ਉਤਸ਼ਾਹਿਤ ਕਰਦੇ ਹਨ | 

ਇਸ ਅਵਸਰ ‘ਤੇ ਡਾ. ਇਸ਼ਾਂਕ ਨੇ ਸਕੂਲਾਂ ਨੂੰ ਜਾਰੀ ਕੀਤੀਆਂ  ਜਾ ਰਹੀਆਂ ਗ੍ਰਾਂਟਾਂ ਲਈ ਮੁਖ ਮੰਤਰੀ ਭਗਵੰਤ ਮਾਨ, ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹੁਸ਼ਿਆਰਪੁਰ ਦੇ ਸੰਸਦ ਮੈਂਬਰ ਡਾ. ਰਾਜ ਕੁਮਾਰ ਦਾ ਧੰਨਵਾਦ ਕੀਤਾ | ਉਹਨਾਂ ਇਕੱਠ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਹ ਸੰਪੂਰਨ ਸੇਵਾ ਭਾਵ ਨਾਲ ਆਪਣੇ ਹਲਕੇ ਵਿਚ ਕੰਮ ਕਰ ਰਹੇ ਹਨ | ਉਹਨਾਂ ਨੇ ਲਹਿਲੀ ਖੁਰਦ ਦੇ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਸਕੂਲ ਦੀ ਅਪਗ੍ਰੇਡੇਸ਼ਨ ਦੇ ਨਾਲ ਨਾਲ ਪਿੰਡ ਦੀਆਂ ਹੋਰ ਸਮੱਸਿਆਵਾਂ ਵੀ ਪਹਿਲ ਦੇ ਅਧਾਰ ‘ਤੇ ਹੱਲ ਕੀਤੀਆਂ ਜਾਣਗੀਆਂ |

ਪਿੰਡ ਜਿਆਣ ਦੇ ਬਾਬਾ ਬਾਬਾ ਬਲਰਾਜ ਸਿੰਘ ਜੀ ਜੋ ਇਸ ਮੌਕੇ ‘ਤੇ ਮੌਜੂਦ ਸਨ, ਡਾ ਇਸ਼ਾਂਕ ਨੇ ਉਹਨਾਂ ਦਾ ਧੰਨਵਾਦ ਕਰਦਿਆਂ ਉਹਨਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤੇ | ਵਿਧਾਇਕ ਡਾ ਇਸ਼ਾਂਕ ਨੇ ਕਿਹਾ ਕਿ ਮੇਰੇ ਹਲਕਾ ਵਾਸੀਆਂ ਵਲੋਂ ਦਿੱਤਾ  ਜਾ ਰਿਹਾ ਮਾਣ-ਸਨਮਾਨ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ ਅਤੇ ਇਸ ਨੂੰ ਬਣਾਏ ਰੱਖਣ ਲਈ ਮੈਂ ਹਮੇਸ਼ਾ ਕੰਮ ਕਰਦਾ ਰਹਾਂਗਾ |

ਪ੍ਰਿੰਸੀਪਲ  ਸਖਵਿੰਦਰ ਕੌਰ ਜੀ / ਸਰਪੰਚ ਸਰਪੰਚ ਰਣਜੀਤ ਸਿੰਘ ਨੇ ਸਾਰੇ ਪਿੰਡ ਵਾਸੀਆਂ ਵਲੋਂ ਡਾ. ਇਸ਼ਾਂਕ ਨੂੰ ਸਕੂਲ ਦੇ ਲਈ ਗ੍ਰਾੰਟ ਜਾਰੀ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਵਿਧਾਇਕ ‘ਤੇ ਮਾਣ ਹੈ |  ਇਸ ਮੌਕੇ ‘ਤੇ ਪਰਮਵੀਰ ਸਿੰਘ ਲੰਬੜਦਾਰ, ਸ. ਗੁਰਮੇਜ ਸਿੰਘ, ਪੰਚ ਸੋਮ ਨਾਥ, ਲੰਬੜਦਾਰ ਰਣਜੀਤ ਸਿੰਘ, ਪੰਚ ਜਸਵੀਰ ਕੌਰ, ਪੰਚ ਬਲਜੀਤ ਸਿੰਘ, ਹਰਦੇਚ ਸਿੰਘ, ਡਾ. ਕ੍ਰਿਸ਼ਨ ਗੋਪਾਲ, ਰਜਨੀਸ਼ ਗੁਲਾਨੀ ਆਦਿ  ਹਾਜਰ ਸਨ |

Related Articles

Leave a Reply

Your email address will not be published. Required fields are marked *

Back to top button

You cannot copy content of this page