ਰੈੱਡ ਕਰਾਸ ਨੇ ਫਲਾਹੀ ’ਚ ਝੁੱਗੀਆਂ ਨੂੰ ਅੱਗ ਲੱਗਣ ਕਾਰਨ ਪ੍ਰਭਾਵਿਤ ਪਰਿਵਾਰਾਂ ਦੀ ਕੀਤੀ ਮਦਦ
ਹੁਸ਼ਿਆਰਪੁਰ, 22 ਦਸੰਬਰ (ਹਰਪਾਲ ਲਾਡਾ) : ਡਿਪਟੀ ਕਮਿਸ਼ਨਰ ਕਮਿਸ਼ਨਰ ਕੋਮਲ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਰੈਡ ਕਰਾਸ ਸੁਸਾਇਟੀ ਦੀ ਟੀਮ ਨੇ ਪਿੰਡ ਫਲਾਹੀ ਵਿਖੇ ਅੱਗ ਨਾਲ ਪ੍ਰਭਾਵਿਤ ਪਰਿਵਾਰਾ ਨੂੰ ਰਾਹਤ ਸਮੱਗਰੀ ਮੁਹੱਈਆ ਕਰਵਾਈ।
ਪਿੰਡ ਫਲਾਹੀ ਵਿੱਚ ਝੁੱਗੀਆਂ/ ਝੋਪੜੀਆਂ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਰੈੱਡ ਕਰਾਸ ਦੀ ਟੀਮ ਵਲੋਂ ਮੌਕੇ ’ਤੇ ਪਹੁੰਚ ਕਰਕੇ ਪਤਾ ਕੀਤਾ ਕਿ ਕਈ ਪਰਿਵਾਰਾਂ ਦੀਆ ਝੋਪੜੀਆ, ਕੱਪੜੇ, ਘਰ ਦਾ ਸਾਮਾਨ, ਕੁੱਕੜ, ਪੈਸੇ, ਖਾਣ-ਪੀਣ ਦਾ ਸਾਮਾਨ, ਸਾਰੇ ਦੀ ਦਸਤਾਵੇਜ ਜਲ ਚੁੱਕੇ ਸਨ। ਜਿਸ ਕਾਰਨ ਇਨ੍ਹਾਂ ਪਰਿਵਾਰਾਂ ਨੂੰ ਬਹੁਤ ਨੁਕਸਾਨ ਹੋਇਆ ਹੈ।
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਸੁਸਾਇਟੀ ਦੇ ਸਟਾਫ ਵਲੋਂ ਮੌਕੇ ’ਤੇ ਪਹੁੰਚ ਕੇ ਅੱਗ ਪੀੜਤ ਪਰਿਵਾਰਾ ਨਾਲ ਦੁੱਖ ਸਾਂਝਾ ਕੀਤਾ ਅਤੇ ਤੁਰੰਤ ਰਾਸ਼ਨ ਦਾ ਸਾਮਾਨ ,ਹਾਇਜੀਨ ਕਿੱਟਾ, ਗੱਦੇ, ਚਾਦਰਾਂ, ਕੰਬਲ, ਸਾਬਣ, ਸਰਫ ਦੇ ਪੈਕੇਟ, ਤਿਰਪਾਲਾ, ਕੱਪੜੇ, ਅਤੇ ਹੋਰ ਸਾਮਾਨ ਦੇ ਕੇ ਮਦਦ ਕੀਤੀ ਗਈ।